ਸਰਕਾਰੀ ਮਿਡਲ ਸਕੂਲ ਹਰਲਾਲਪੁਰ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ
ਅਜੀਤ ਡੈਸਕ
28-04-2026
ਸਮਾਗਮ ਦੌਰਾਨ ਛੇਵੀਂ, ਸੱਤਵੀਂ ਅਤੇ ਅੱਠਵੀਂ ਸ਼੍ਰੇਣੀ 'ਚੋਂ ਅੱਵਲ ਰਹੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ | ਕਮਾਂਡਰ ਰਾਕੇਸ਼ ਖੰਨਾ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਬੱਚਿਆਂ ਨੂੰ ਬੈਗ ਤੇ ਰਜਿਸਟਰ ਵੰਡੇ ਗਏ | ਇਸ ਮੌਕੇ ਅਮਿਤ ਖੰਨਾ ਨੇ ਸਕੂਲ ਨੂੰ ਇਨਵਰਟਰ ਦੇਣ ਦਾ ਐਲਾਨ ਵੀ ਕੀਤਾ | ਇਸ ਸਮਾਗਮ ਵਿਚ ਬਲਾਕ ਸੰਮਤੀ ਮੈਂਬਰ ਤੇ ਸੀਨੀਅਰ 'ਆਪ' ਆਗੂ ਰਣਜੀਤ ਸਿੰਘ ਚੀਮਾ, ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਕੁਲਦੀਪ ਕੌਰ, ਅੰਮਿ੍ਤਪਾਲ ਕੌਰ ਸਕੂਲ ਮੁਖੀ, ਮਾਸਟਰ ਸੁਖਵਿੰਦਰ ਸਿੰਘ, ਬਲਵਿੰਦਰ ਕੌਰ, ਕੰਪਿਊਟਰ ਫੈਕਲਟੀ ਲਖਵਿੰਦਰ ਸਿੰਘ ਨੇ ਹਿੱਸਾ ਲਿਆ | ਅਖੀਰ ਵਿਚ ਕਮਾਂਡਰ ਖੰਨਾ ਨੇ ਬੱਚਿਆਂ ਨਾਲ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ | ਸਕੂਲ ਮੁਖੀ ਅੰਮਿ੍ਤਪਾਲ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ |