29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਗਊ ਸੇਵਕਾਂ ਦੀਆਂ ਮੰਗਾਂ 'ਤੇ ਗ਼ੌਰ ਕਰੇ ਸਰਕਾਰ-ਸ਼ਾਸਤਰੀ

Ad Position 21
No active advertisement
ਬਸੀ ਪਠਾਣਾਂ ਵਿਖੇ ਐਸ.ਡੀ.ਐਮ ਹਰਵੀਰ ਕੌਰ ਨੂੰ ਮੰਗ ਪੱਤਰ ਸੌਂਪਦੇ ਆਗੂ | ਅਜੀਤ ਤਸਵੀਰ <br/> 28-04-2026
ਬਸੀ ਪਠਾਣਾਂ, 27 ਅਪ੍ਰੈਲ (ਪੱਤਰ ਪ੍ਰੇਰਕ)-ਬਸੀ ਪਠਾਣਾਂ ਦੇ ਗਊ ਸੇਵਕਾਂ ਵਲੋਂ ਗਊ ਸਨਮਾਨ ਅਭਿਆਨ ਚਲਾਇਆ ਜਾ ਰਿਹਾ ਹੈ | ਜਿਸ ਤਹਿਤ ਸੇਵਕਾਂ ਨੇ ਅੱਜ ਐਸ.ਡੀ.ਐਮ ਹਰਵੀਰ ਕੌਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪ ਕੇ ਗਊ ਹੱਤਿਆ ਨੂੰ ਬੰਦ ਕਰਵਾਉਣ ਦੀ ਅਪੀਲ ਕੀਤੀ | ਇਸ ਦੌਰਾਨ ਲਕਸ਼ਮੀ ਨਰਾਇਣ ਮੰਦਿਰ ਦੇ ਪੁਜਾਰੀ ਪੰਡਿਤ ਵਿਨੇ ਸ਼ਾਸਤਰੀ ਨੇ ਭਾਰਤ ਸਰਕਾਰ ਤੋਂ ਗਊ ਨੂੰ ਰਾਸ਼ਟਰੀ ਮਾਤਾ ਦਾ ਦਰਜਾ ਤੇ ਪੂਰਨ ਸਨਮਾਨ ਦੇਣ ਦੀ ਵੀ ਮੰਗ ਕੀਤੀ | ਉਨ੍ਹਾਂ ਕੇਂਦਰ ਸਰਕਾਰ ਤੋਂ ਗਊ ਸੇਵਕਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਅਪੀਲ ਵੀ ਕੀਤੀ | ਉਨ੍ਹਾਂ ਦੱਸਿਆ ਕਿ ਇਹ ਅਭਿਆਨ ਜਾਰੀ ਰਹੇਗਾ ਅਤੇ ਸਮੁੱਚੇ ਦੇਸ਼ ਵਿਚ ਆਗਾਮੀ 27 ਜੁਲਾਈ ਨੂੰ ਡਿਪਟੀ ਕਮਿਸ਼ਨਰਾਂ ਰਾਹੀਂ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰਾਜਪਾਲ ਨੂੰ ਵੀ ਮੰਗ ਪੱਤਰ ਭੇਜੇ ਜਾਣਗੇ | ਇਸ ਮੌਕੇ ਪੰਡਿਤ ਵਿਨੇ ਸ਼ਾਸਤਰੀ, ਪਵਨ ਸ਼ਰਮਾ, ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ, ਅਸ਼ੋਕ ਮੜਕਨ, ਰਮੇਸ਼ ਕੁਮਾਰ ਸੀ.ਆਰ, ਸੰਦੀਪ ਧੀਰ ਅਤੇ ਰਮੇਸ਼ ਗੁਪਤਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ 'ਚ ਹਰ ਮਿਹਨਤੀ ਨੌਜਵਾਨ ਨੂੰ ਅੱਗੇ ਆਉਣ ਦਾ ਮੌਕਾ ਮਿਲਦਾ-ਰਾਜੂ ਖੰਨਾ ਅਗਲੀ ਖ਼ਬਰ ਹਲਕਾ ਸਨÏਰ ਅੰਦਰ ਮੰਜਾਲ ਕਲਾਂ ਦੇ ਲੋਕ ਕੱਚੇ ਰਸਤੇ ਤੋਂ ਅÏਖੇ
Ad Position 24