ਅਮਲੋਹ, 28 ਅਪ੍ਰੈਲ (ਕੇਵਲ ਸਿੰਘ)-ਡਾ. ਅੰਬੇਡਕਰ ਜਾਗਿ੍ਤੀ ਵੈੱਲਫੇਅਰ ਸੁਸਾਇਟੀ ਵਲੋਂ ਡਾ. ਭੀਮ ਰਾਓ ਅੰਬੇਦਕਰ ਦੇ 135ਵੇਂ ਜਨਮ ਦਿਹਾੜੇ ਨੂੰ ਸਮਰਪਿਤ 6ਵਾਂ ਮਾਨਵ ਜਾਗਿ੍ਤੀ ਸੰਮੇਲਨ ਅੰਬੇਦਕਰ ਪਾਰਕ ਅਮਲੋਹ ਵਿਚ ਪ੍ਰਧਾਨ ਹਰਵਿੰਦਰ ਵਾਲੀਆ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਪੰਜਵੀਂ ਅਤੇ ਅੱਠਵੀਂ ਕਲਾਸ ਦੇ 80 ਪ੍ਰਤੀਸ਼ਤ ਤੋਂ ਵੱਧ ਅੰਕ ਲੈਣ ਵਾਲੇ 40 ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਬੁਲਾਰਿਆਂ ਨੇ ਮੰਗ ਕੀਤੀ ਕਿ ਬਾਬਾ ਸਾਹਿਬ ਦੇ ਬੁੱਤ ਉੱਪਰ ਕੈਮਰੇ ਅਤੇ ਲਾਈਟਾਂ ਆਦਿ ਦਾ ਪ੍ਰਬੰਧ ਕੀਤਾ ਜਾਵੇ ਅਤੇ ਉਨ੍ਹਾਂ ਦੀ ਯਾਦ ਵਿਚ ਲਾਇਬ੍ਰੇਰੀ ਬਣਾਈ ਜਾਵੇ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਚੀਮਾ, ਨੈਸ਼ਨਲ ਐਵਾਰਡੀ ਅਧਿਆਪਕ ਮੇਹਰ ਸਿੰਘ ਰਾਈਏਵਾਲ, ਸਟੇਟ ਐਵਾਰਡੀ ਬੇਅੰਤ ਸਿੰਘ ਭਾਂਬਰੀ, ਸਫ਼ਾਈ ਕਰਮਚਾਰੀ ਮਹਾਂਸੰਘ ਦੇ ਸੂਬਾਈ ਚੇਅਰਮੈਨ ਸੰਦੀਪ ਬਾਲੀ, ਗੁਰੂ ਗਿਆਨ ਨਾਥ ਵਾਲਮੀਕਿ ਤੀਰਥ ਅੰਮਿ੍ਤਸਰ ਦੇ ਸੂਬਾ ਪ੍ਰਧਾਨ ਦਰਸ਼ਨ ਮੈਣ, ਕੌਂਸਲ ਦੇ ਉਪ ਪ੍ਰਧਾਨ ਜਗਤਾਰ ਸਿੰਘ, ਰਾਜੂ ਜੱਸੜਾਂ, ਸੱਤਪਾਲ ਕੁੰਭੜਾ, ਜਗਮੇਲ ਸਿੰਘ ਅਲੀਪੁਰ, ਫ਼ਤਹਿ ਸਿੰਘ ਕੌਲਗੜ੍ਹ, ਜਗਰੂਪ ਸਿੰਘ ਸਮਸ਼ਪੁਰ, ਅਵਤਾਰ ਸਿੰਘ ਹਿੰਮਤਗੜ੍ਹ, ਗੁਲਜਾਰ ਸਿੰਘ ਰਾਮਗੜ੍ਹ, ਗੁਰਜੀਤ ਸਿੰਘ ਭੋਲੀਆ ਅਤੇ ਕੰਵਰ ਰੰਧਾਵਾ ਆਦਿ ਨੇ ਵਿਚਾਰ ਪੇਸ਼ ਕੀਤੇ, ਉੱਥੇ ਹੀ ਸਟੇਜ ਸਕੱਤਰ ਦਾ ਫ਼ਰਜ਼ ਮਾਸਟਰ ਜਰਨੈਲ ਸਿੰਘ ਸਹੋਤਾ ਨੇ ਨਿਭਾਇਆ |