13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸੇਂਟ ਫ਼ਰੀਦ ਪਬਲਿਕ ਸਕੂਲ ਵਿਚ ਆਰਟ ਵਰਕਸ਼ਾਪ ਕਰਵਾਈ

Ad Position 21
No active advertisement
ਅਜੀਤ ਡੈਸਕ 29-04-2026
ਮੰਡੀ ਗੋਬਿੰਦਗੜ੍ਹ, 28 ਅਪ੍ਰੈਲ (ਇਕਬਾਲਦੀਪ ਸੰਧੂ)-ਸੇਂਟ ਫ਼ਰੀਦ ਪਬਲਿਕ ਸਕੂਲ, ਮੰਡੀ ਗੋਬਿੰਦਗੜ੍ਹ ਵਲੋਂ ਐੱਨ.ਜੀ.ਓ. 'ਇਕ ਨਵੀਂ ਉਡਾਣ' ਦੇ ਸਹਿਯੋਗ ਨਾਲ ਇਕ ਆਰਟ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਇਸ ਮੌਕੇ 'ਤੇ ਐੱਨ.ਜੀ.ਓ. ਦੀ ਸੰਸਥਾਪਕ ਅਤੇ ਪ੍ਰਧਾਨ ਸੀਮਾ ਕੌਸ਼ਲ, ਕੈਸ਼ੀਅਰ ਸੁਰਭੀ ਭਾਟੀਆ ਅਤੇ ਟੀਮ ਮੈਂਬਰ ਸ਼ਰੂਤੀ ਗੋਇਲ ਮੌਜੂਦ ਰਹੇ | ਇਸ ਮੌਕੇ ਲੰਡਨ ਆਧਾਰਿਤ ਇਲਸਟਰੇਟਰ ਅਤੇ ਆਰਟਿਸਟ ਪਲਕ ਗਰਗ ਵੀ ਇਸ ਵਰਕਸ਼ਾਪ ਵਿਚ ਸ਼ਾਮਿਲ ਹੋਏ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕੋਲਾਜ ਬਣਾਉਣ ਦੀ ਕਲਾ ਨਾਲ ਜਾਣੂ ਕਰਵਾਇਆ | ਸੈਸ਼ਨ ਦੀ ਸ਼ੁਰੂਆਤ ਰੰਗ ਸਿਧਾਂਤ ਦੀ ਬੁਨਿਆਦੀ ਜਾਣਕਾਰੀ ਨਾਲ ਹੋਈ, ਜਿਸ ਨਾਲ ਵਿਦਿਆਰਥੀਆਂ ਨੇ ਪ੍ਰਾਇਮਰੀ ਅਤੇ ਸੈਕੰਡਰੀ ਰੰਗਾਂ ਅਤੇ ਉਨ੍ਹਾਂ ਦੇ ਮਿਲਾਪ ਬਾਰੇ ਸਿੱਖਿਆ | ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਰੰਗੀਨ ਕਾਗ਼ਜ਼ ਦੀ ਵਰਤੋਂ ਕਰਕੇ ਸੁੰਦਰ ਕੋਲਾਜ ਤਿਆਰ ਕੀਤੇ | ਉਨ੍ਹਾਂ ਨੇ ਵੱਖ-ਵੱਖ ਥੀਮਾਂ ਜਿਵੇਂ ਕਿ ਦਿ੍ਸ਼, ਜਾਨਵਰ ਅਤੇ ਕਿਰਦਾਰਾਂ 'ਤੇ ਆਪਣੀ ਕਲਪਨਾ ਅਤੇ ਕਲਾਤਮਿਕ ਯੋਗਤਾ ਦਾ ਪ੍ਰਦਰਸ਼ਨ ਕੀਤਾ | ਇਹ ਵਰਕਸ਼ਾਪ ਵਿਦਿਆਰਥੀਆਂ ਵਿਚ ਰਚਨਾਤਮਿਕਤਾ ਅਤੇ ਉਤਸ਼ਾਹ ਨੂੰ ਵਧਾਉਂਦੀ ਹੈ |
Ad Position 22
No active advertisement
ਪਿਛਲੀ ਖ਼ਬਰ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਦੀ ਮੀਟਿੰਗ ਅਗਲੀ ਖ਼ਬਰ ਰਾਜਿੰਦਰਾ ਹਸਪਤਾਲ 'ਚੋਂ ਆਕਸੀਜਨ ਵਾਲੀਆਂ ਪਾਈਪਾਂ ਚੋਰੀ
Ad Position 24