ਫ਼ਤਹਿਗੜ੍ਹ ਸਾਹਿਬ, 2 ਮਈ (ਬਲਜਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਉੱਘੇ ਆਗੂ ਅਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੀ ਅਗਵਾਈ ਵਿਚ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੋਕੇ ਸੈਂਕੜੇ ਮਜ਼ਦੂਰਾਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਲੱਡੂ ਵੰਡੇ ਗਏ | ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਕਿਹਾ ਕਿ ਮਜ਼ਦੂਰ ਸਾਡੇ ਦੇਸ਼ ਦੇ ਵਿਕਾਸ ਦਾ ਮੁੱਖ ਅੰਗ ਹਨ | ਅੱਜ ਜੋ ਵੱਡੀਆਂ-ਵੱਡੀਆਂ ਬਿਲਡਿੰਗਾਂ ਨਜ਼ਰ ਆ ਰਹੀਆਂ ਹਨ ਅਤੇ ਭਾਰਤ ਦੇਸ਼ ਦਾ ਉਦਯੋਗ ਜੋ ਦੁਨੀਆ ਵਿਚ ਮੰਨਿਆ ਜਾ ਰਿਹਾ ਹੈ, ਉਸ ਲਈ ਮਜ਼ਦੂਰ ਵੀਰਾਂ ਦਾ ਹੀ ਵੱਡਾ ਯੋਗਦਾਨ ਰਿਹਾ ਹੈ ਅਤੇ ਰਹੇਗਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਸ ਦੇ ਮੰਤਰੀ ਆਪਣੇ ਆਕਾ ਦੀਆਂ ਕਠਪੁਤਲੀਆਂ ਬਣ ਗਏ ਹਨ | ਡਾ. ਹਰਬੰਸ ਲਾਲ ਨੇ ਕਿਹਾ ਕਿ ਅਸੀਂ ਤਿੰਨ ਮਹੀਨੇ ਪਹਿਲਾਂ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਚੰਗੇ ਭਵਿੱਖ ਅਤੇ ਉਨ੍ਹਾਂ ਦੀ ਬਿਹਤਰੀ ਬਾਰੇ ਕੁੱਝ ਖ਼ਾਸ ਤੱਥ ਲਿਖ ਕੇ ਗਵਰਨਰ ਪੰਜਾਬ ਨੂੰ ਦੇ ਕੇ ਆਏ ਸੀ, ਜਿਵੇਂ ਕਿ ਮਜ਼ਦੂਰਾਂ ਦੇ ਆਈ.ਡੀ. ਕਾਰਡ ਬਣਾਉਣਾ ਅਤੇ ਉਨ੍ਹਾਂ ਨੂੰ ਬੈਂਕਾਂ ਦੇ ਨਾਲ ਜੋੜ ਕੇ ਉਸ ਦੀ ਸੂਚਨਾ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਦੇਣਾ ਤਾਂ ਜੋ ਮਜਦੂਰਾਂ ਨੂੰ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਮਿਲ ਸਕੇ | ਡ. ਲਾਲ ਨੇ ਕਿਹਾ ਕਿ ਮਜ਼ਦੂਰਾਂ ਦੇ ਬੱਚਿਆਂ ਦੀ ਪੜਾਈ ਅਤੇ ਇਲਾਜ ਬਿਲਕੁਲ ਮੁਫ਼ਤ ਹੋਣਾ ਚਾਹੀਦਾ ਹੈ ਅਤੇ 58 ਸਾਲ ਦੀ ਉਮਰ ਤੋਂ ਬਾਅਦ ਮਜ਼ਦੂਰ ਨੂੰ ਸਪੈਸ਼ਲ ਪੈਨਸ਼ਨ ਲਗਾਉਣੀ ਜ਼ਰੂਰੀ ਹੈ ਤਾਂ ਕਿ ਉਸ ਦੀ ਦਵਾਈ ਬੂਟੀ ਅਤੇ ਘਰ ਦਾ ਖ਼ਰਚਾ ਚੱਲ ਸਕੇ ਅਤੇ ਪੰਜਾਬ ਦੇ ਹਰ ਮਜ਼ਦੂਰ ਦਾ ਘਰ ਪੰਜਾਬ ਦੀ ਸਰਕਾਰ ਬਣਾ ਕੇ ਦੇਵੇ | ਇਸ ਲਈ ਹਰ ਸਾਲ ਮਹਿੰਗਾਈ ਦੇ ਸੂਚਕ ਅੰਕੜੇ ਮੁਤਾਬਿਕ ਮਜ਼ਦੂਰੀ ਨਿਸ਼ਚਿਤ ਕੀਤੀ ਜਾਵੇ | ਇਹ ਸਾਰੀਆਂ ਗੱਲਾਂ ਤੇ ਮਜ਼ਦੂਰ ਦੀ ਬਿਹਤਰੀ ਲਈ ਸਰਕਾਰ ਕਦਮ ਚੁੱਕੇ | ਗਵਰਨਰ ਪੰਜਾਬ ਨੂੰ ਇਹ ਸਾਰੀਆਂ ਮੰਗਾਂ ਦਾ ਮੈਮੋਰੰਡਮ ਦੇ ਕੇ ਆਏ ਸੀ, ਪਰ ਪੰਜਾਬ ਸਰਕਾਰ ਨੇ ਕੇਵਲ ਵਿਧਾਨ ਸਭਾ ਸੈਸ਼ਨ ਬੁਲਾ ਕੇ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਕਰਕੇ ਸੈਸ਼ਨ ਸਮਾਪਤ ਕਰ ਦਿੱਤਾ | ਅੰਤ ਵਿਚ ਡਾ. ਲਾਲ ਨੇ ਦੇਸ਼ ਦੀ ਉਸਾਰੀ ਵਿਚ ਮਰਨ ਵਾਲੇ ਅਤੇ ਸ਼ਿਕਾਗੋ ਦੇ ਸ਼ਹੀਦ ਹੋਏ ਮਜ਼ਦੂਰਾਂ ਨੂੰ ਵੀ ਇਸ ਮਜ਼ਦੂਰ ਦਿਹਾੜੇ 'ਤੇ ਯਾਦ ਕਰਕੇ ਸੱਚੀ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਸਰਹਿੰਦ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜਸਪਾਲ ਸਿੰਘ, ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਦੇ ਐਡਵਾਈਜ਼ਰ ਡਾ. ਗੁਰਨਾਮ ਸਿੰਘ ਸੋਢੀ, ਪੰਜਾਬ ਐਸ.ਸੀ. ਮੋਰਚਾ ਦੇ ਵਾਈਸ ਪ੍ਰਧਾਨ ਕੁਲਦੀਪ ਸਿੰਘ ਸਿੱਧੂਪੁਰ, ਸੁਨੀਲ ਵਰਮਾ ਸੋਨੂੰ, ਆੜ੍ਹਤੀ ਸੁਸ਼ੀਲ ਕੁਮਾਰ ਜੱਲੇਵਾਲੇ, ਸ੍ਰੀ ਹਨੂੰਮਾਨ ਸੇਵਾ ਦਲ ਦੇ ਪ੍ਰਧਾਨ ਸਸ਼ੀ ਭੂਸ਼ਨ ਉੱਪਲ, ਬਲਵਿੰਦਰ ਸਿੰਘ, ਮਨਜੀਤ ਸਿੰਘ ਬੰਟੀ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਮੁਨੀਸ਼ ਵਰਮਾ, ਵਿਪਨ ਵਰਮਾ ਬੱਬੂ, ਨੰਬਰਦਾਰ ਮੋਹਨ ਸਿੰਘ, ਅਰਵਿੰਦ ਵਰਮਾ ਬਿੰਦੂ, ਬੱਦਰੀ ਨਾਥ, ਬਲਜੀਤ ਸਿੰਘ, ਸੁਰਜੀਤ ਸਿੰਘ, ਰੋਸ਼ਨ ਲਾਲ, ਡਾ. ਅਸ਼ੋਕ ਕੁਮਾਰ ਬੰਗਾਲੀ, ਗੁਰਸੇਵਕ ਸਿੰਘ ਸਿੱਧੂਪੁਰ, ਜੋਗਾ ਸਿੰਘ, ਜਸਵਿੰਦਰ ਸਿੰਘ ਜੱਸੀ, ਅਸ਼ੋਕ ਕੁਮਾਰ ਸੋਢੀ, ਪੰਡਿਤ ਕਾਲਾ ਖੇੜੀ, ਬਲਜੀਤ ਸਿੰਘ, ਭਾਜਪਾ ਆਗੂ ਜਗਬੀਰ ਸਿੰਘ ਖੇੜੀ, ਕਰਮਜੀਤ ਸਿੰਘ ਜੱਗੀ, ਦੁਨੀ ਚੰਦ, ਜਤਿੰਦਰ ਸਿੰਘ, ਮਿੱਠੂ, ਮਨਜੀਤ ਸਿੰਘ, ਬਲਬੀਰ ਸਿੰਘ, ਜਿੰਦਰ ਸਿੰਘ, ਲਵਪ੍ਰੀਤ ਸਿੰਘ, ਭਜਨ ਸਿੰਘ, ਹਰਪ੍ਰੀਤ ਸਿੰਘ, ਰਣਧੀਰ ਸਿੰਘ ਅਤੇ ਪੈੱ੍ਰਸ ਸਕੱਤਰ ਪੰਜਾਬ ਗੁਰਦੀਪ ਸਿੰਘ ਭਾਗਨਪੁਰ ਆਦਿ ਹਾਜ਼ਰ ਸਨ |