ਬਸੀ ਪਠਾਣਾਂ, 3 ਮਈ (ਪੱਤਰ ਪ੍ਰੇਰਕ)-ਸਵ. ਨੰਬਰਦਾਰ ਪ੍ਰੀਤਮ ਸਿੰਘ ਥਾਬਲ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਐਤਵਾਰ ਨੂੰ ਸ੍ਰੀ ਗੁਰਦੁਆਰਾ ਸਾਹਿਬ ਪਿੰਡ ਥਾਬਲਾਂ ਵਿਖੇ ਪਾਏ ਗਏ | ਇਸ ਮੌਕੇ ਨੂਰਮਹਿਲ ਤੋਂ ਆਏ ਸੁਬੇਗ ਸਿੰਘ ਅਤੇ ਤਰਲੋਚਨ ਸਿੰਘ ਦੇ ਕੀਰਤਨੀ ਜਥੇ ਵਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਗਿਆ | ਇਸ ਮੌਕੇ ਸਾਬਕਾ ਸਰਪੰਚ ਕੁਲਦੀਪ ਸਿੰਘ ਥਾਬਲ ਤੇ ਗੁਰਦੀਪ ਸਿੰਘ ਥਾਬਲ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਸਵਾਮੀ ਗੁਰੂ ਕਿਰਪਾ ਨੰਦ, ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ, 'ਆਪ' ਦੇ ਐਸ.ਸੀ. ਵਿੰਗ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ (ਜੀ.ਪੀ.), ਲਖਵੀਰ ਸਿੰਘ ਥਾਬਲ ਸਾਬਕਾ ਚੇਅਰਮੈਨ, ਗੁਰਮੀਤ ਸਿੰਘ ਸੋਨੂੰ ਚੀਮਾ, ਬਲਜਿੰਦਰ ਸਿੰਘ ਬਿੱਲਾ ਸਾਬਕਾ ਸਰਪੰਚ, ਗੁਰਮੀਤ ਸਿੰਘ ਧਾਲੀਵਾਲ, ਭਾਜਪਾ ਆਗੂ ਕੁਲਦੀਪ ਸਿੰਘ ਸਿੱਧੂਪੁਰ, ਸੁਰਿੰਦਰ ਸਿੰਘ ਰਾਮਗੜ੍ਹ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਹਰਬੰਸ ਸਿੰਘ ਪੰਧੇਰ, ਸਾਧਾ ਸਿੰਘ ਗਿੱਲ, ਸੁਖਵਿੰਦਰ ਸਿੰਘ ਗੰਢੂਆਂ ਸਾਬਕਾ ਸਰਪੰਚ, ਅਮਰੀਕ ਸਿੰਘ ਰੋਮੀ, ਬਲਵੀਰ ਸਿੰਘ ਮੈੜਾਂ ਸਾਬਕਾ ਸਰਪੰਚ, ਪਰਵਿੰਦਰ ਸਿੰਘ ਚਲਾਕੀ ਸਾਬਕਾ ਚੇਅਰਮੈਨ, ਖੁਸ਼ਦੀਪ ਮਲਹੋਤਰਾ, ਸਤਵਿੰਦਰ ਸਿੰਘ ਚਲਾਕੀ ਵੇਰਕਾ ਏਰੀਆ ਅਫ਼ਸਰ, ਸਤਨਾਮ ਸਿੰਘ ਨੌਗਾਵਾਂ, ਰੁਪਿੰਦਰ ਸਿੰਘ, ਪ੍ਰਲਾਦ ਸਿੰਘ, ਕੁਲਬੀਰ ਸਿੰਘ, ਮਨਜੀਤ ਸਿੰਘ, ਜਗਤਾਰ ਸਿੰਘ ਵਜੀਦਪੁਰ, ਰਮਨ ਗੁਪਤਾ, ਹਰਿੰਦਰਪਾਲ ਸਿੰਘ ਹੈਪੀ ਸਾਬਕਾ ਸਰਪੰਚ, ਗੁਰਮੀਤ ਸਿੰਘ ਸਾਬਕਾ ਸਰਪੰਚ ਭੁੱਚੀ, ਸਵਰਨ ਸਿੰਘ ਮੁਸਤਫਾਵਾਦ, ਮਾਸਟਰ ਅਜੀਤ ਸਿੰਘ, ਬਲਜੀਤ ਸਿੰਘ ਗੰਢੂਆਂ, ਬਲਦੀਪ ਸਿੰਘ ਸੰਗਤਪੁਰਾ, ਹਰਬੰਸ ਸਿੰਘ ਸਾਬਕਾ ਚੇਅਰਮੈਨ, ਰਜਿੰਦਰ ਸਿੰਘ ਸਕੱਤਰ ਨਾਲ ਵੱਡੀ ਗਿਣਤੀ ਵਿਚ ਹੋਰ ਸਨੇਹੀ ਸ਼ਾਮਿਲ ਸਨ | ਅੰਤ ਵਿਚ ਸਾਬਕਾ ਚੇਅਰਮੈਨ ਲਖਵੀਰ ਸਿੰਘ ਥਾਬਲ ਅਤੇ ਕਿਸਾਨ ਆਗੂ ਪਰਵਿੰਦਰ ਸਿੰਘ ਚਲਾਕੀ ਨੇ ਪਰਿਵਾਰ ਵਲੋਂ ਸੰਗਤਾਂ ਦਾ ਧੰਨਵਾਦ ਕੀਤਾ |