ਖਮਾਣੋਂ, 5 ਮਈ (ਜੋਗਿੰਦਰ ਪਾਲ)-ਸਤਲੋਕ ਆਸ਼ਰਮ ਖਮਾਣੋਂ ਵਿਚ ਸੰਤ ਰਾਮਪਾਲ ਦੀ ਪਵਿੱਤਰ ਹਜ਼ੂਰੀ ਵਿਚ ਚੱਲ ਰਹੇ ਵਿਸ਼ਵ ਸ਼ਾਂਤੀ ਮਹਾਅਨੁਸ਼ਠਾਨ ਦੌਰਾਨ ਕੈਪਟਨ ਸੰਦੀਪ ਸਿੰਘ ਸੰਧੂ ਜਨਰਲ ਸੈਕਟਰੀ (ਸੰਗਠਨ) ਕਾਂਗਰਸ ਪਾਰਟੀ ਅਤੇ ਹਲਕਾ ਇੰਚਾਰਜ ਦਾਖਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਉਨ੍ਹਾਂ ਦਾ ਆਸ਼ਰਮ ਪ੍ਰਬੰਧਕਾਂ ਅਤੇ ਸਾਧ ਸੰਗਤ ਵਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਇਸ ਦੌਰਾਨ ਕੈਪਟਨ ਸੰਧੂ ਨੇ ਸੰਤ ਰਾਮਪਾਲ ਦੇ ਕਾਰਜਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਧਾਰਮਿਕ ਇਕਜੁੱਟਤਾ ਰਾਹੀਂ ਸਮਾਜ ਵਿਚ ਫੈਲੇ ਜਾਤ-ਪਾਤ ਅਤੇ ਹੋਰ ਭੇਦਭਾਵ ਨੂੰ ਖ਼ਤਮ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸੰਤ ਰਾਮਪਾਲ ਨੇ ਕਬੀਰ ਸਾਹਿਬ ਦੇ ਮਾਰਗ ਨੂੰ ਅਸਲੀ ਰੂਪ ਵਿਚ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਹੈ, ਜਿਸ ਨਾਲ ਸਮਾਜ ਵਿਚ ਸਮਾਨਤਾ ਦਾ ਸੰਦੇਸ਼ ਫੈਲ ਰਿਹਾ ਹੈ | ਉਨ੍ਹਾਂ ਕਿਹਾ ਕਿ ਸੰਕਟ ਦੇ ਸਮਿਆਂ, ਖ਼ਾਸਕਰ ਹੜ੍ਹਾਂ ਵਰਗੀਆਂ ਆਫ਼ਤਾਂ ਦੌਰਾਨ ਸੰਤ ਰਾਮਪਾਲ ਵਲੋਂ ਕੀਤੀ ਗਈ ਸੇਵਾ ਬੇਮਿਸਾਲ ਹੈ, ਜੋ ਆਮ ਸੰਤਾਂ ਜਾਂ ਰਾਜਨੀਤਿਕ ਨੇਤਾਵਾਂ ਲਈ ਕਰਨਾ ਆਸਾਨ ਨਹੀਂ | ਉਨ੍ਹਾਂ ਨੇ ਆਸ਼ਰਮ ਵਿਚ ਚੱਲ ਰਹੀ ਅੰਨਪੂਰਣਾ ਸੇਵਾ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਸੇਵਾ ਮਨੁੱਖਤਾ ਪ੍ਰਤੀ ਸੱਚੀ ਸਮਰਪਣ ਭਾਵਨਾ ਨੂੰ ਦਰਸਾਉਂਦੀ ਹੈ |