01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਭਾਜਪਾ ਵਲੋਂ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਆਗੂਆਂ ਦੀਆਂ ਲਗਾਈਆਂ ਡਿਊਟੀਆਂ-ਡਾ. ਹਰਬੰਸ ਲਾਲ, ਕੁਲਦੀਪ ਸਿੱਧੂਪੁਰ

Ad Position 21
No active advertisement
ਅਜੀਤ ਡੈਸਕ 11-05-2026
ਖਮਾਣੋਂ, 10 ਮਈ (ਮਨਮੋਹਣ ਸਿੰਘ ਕਲੇਰ)-ਅੱਜ ਭਾਜਪਾ ਦੀ ਅਹਿਮ ਮੀਟਿੰਗ ਖਮਾਣੋਂ ਵਿਖੇ ਹੋਈ | ਜਿਸ ਦੀ ਅਗਵਾਈ ਹਲਕਾ ਬਸੀ ਪਠਾਣਾਂ ਸੀਨੀਅਰ ਆਗੂ ਅਤੇ ਐਸ.ਸੀ ਮੋਰਚਾ ਦੇ ਵਾਈਸ ਪ੍ਰਧਾਨ ਕੁਲਦੀਪ ਸਿੰਘ ਸਿੱਧੂਪੁਰ ਨੇ ਕੀਤੀ | ਇਸ ਮੀਟਿੰਗ ਵਿਚ ਮੁੱਖ ਮਹਿਮਾਨ ਵਜੋਂ ਚੋਣ ਇੰਚਾਰਜ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਸ਼ਿਰਕਤ ਕੀਤੀ |
ਉਨ੍ਹਾਂ ਸਾਂਝੇ ਬਿਆਨ ਵਿਚ ਕਿਹਾ ਕਿ ਭਾਜਪਾ ਸ਼ਹਿਰ ਦੇ 13 ਵਾਰਡਾਂ ਵਿਚ ਆਪਣੇ ਉਮੀਦਵਾਰ ਖੜੇ ਕਰੇਗੀ ਅਤੇ ਦਿਨ ਰਾਤ ਮਿਹਨਤ ਕਰਕੇ ਇਹ ਚੋਣਾਂ ਜਿੱਤੇਗੀ | ਉਨ੍ਹਾਂ ਕਿਹਾ ਕਿ ਭਾਜਪਾ ਦੇ ਨਾਲ ਹੀ ਸ਼ਹਿਰਾਂ ਦਾ ਵਿਕਾਸ ਹੋ ਸਕਦਾ ਹੈ, ਸ਼ਹਿਰਾਂ ਨੂੰ ਵਧੀਆ ਸੀਵਰੇਜ, ਟਰੀਟਮੈਂਟ ਪਲਾਂਟ, ਵਧੀਆ ਸਕੂਲ ਵੱਖ-ਵੱਖ ਥਾਵਾਂ ਤੇ ਸਾਫ਼ ਸੁਥਰੇ ਪਾਰਕ ਦੇ ਵਿਕਾਸ ਲਈ ਵੱਡੇ ਪ੍ਰੋਜੈਕਟ ਲਿਆਂਦੇ ਜਾਣਗੇ | ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੇ ਸਾਰੇ ਉਮੀਦਵਾਰ ਆਪਣੀ ਵੱਡੀ ਜਿੱਤ ਪ੍ਰਾਪਤ ਕਰਨਗੇ ਕਿਉਂਕਿ ਮੌਜੂਦਾ ਸਰਕਾਰ ਨੇ ਹੁਣ ਤੱਕ ਵਿਕਾਸ ਕਾਰਜਾਂ ਨੂੰ ਲੈ ਕੇ ਡੱਕਾ ਵੀ ਨਹੀਂ ਤੋੜਿਆ | ਉਨ੍ਹਾਂ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਵਾਰ ਸ਼ਹਿਰ ਦੇ ਵਿਕਾਸ ਲਈ ਭਾਜਪਾ ਦੇ ਉਮੀਦਵਾਰਾਂ ਨੂੰ ਮੌਕਾ ਦਿੱਤਾ ਜਾਵੇ | ਇਸ ਮੌਕੇ ਚੋਣ ਦੇ ਇੰਚਾਰਜ ਡਾ. ਹਰਬੰਸ ਲਾਲ ਅਤੇ ਕੁਲਦੀਪ ਸਿੰਘ ਸਿੱਧੂਪੁਰ ਵਲੋਂ ਸਰਗਰਮ ਆਗੂ ਅਰਵਿੰਦਰ ਸਿੰਘ ਬੰਟੂ ਨੂੰ ਇਸ ਚੋਣ ਦੀ ਦੇਖਰੇਖ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਅਤੇ ਚੋਣ ਪ੍ਰਚਾਰ ਕਮੇਟੀ ਦਾ ਵੀ ਗਠਨ ਕੀਤਾ ਗਿਆ | ਜਿਸ ਵਿਚ ਭਾਜਪਾ ਦੇ ਸੀਨੀਅਰ ਆਗੂ ਦੀਪਕ ਕੁਮਾਰ ਰਾਜੂ ਨੂੰ ਚੋਣ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ | ਉਨ੍ਹਾਂ ਨਾਲ ਮੈਂਬਰ ਵਿਵੇਕ ਜੈਨ, ਹਰੀਸ਼ ਕੁਮਾਰ ਰਤਨ, ਪ੍ਰਦੀਪ ਕੁਮਾਰ ਤਿਵਾਰੀ, ਮਾਸ. ਸੁਰਿੰਦਰ ਕੁਮਾਰ ਅਤੇ ਗੁਰਪ੍ਰੀਤ ਸਿੰਘ ਗੁਰੀ ਨਿਯੁਕਤ ਕੀਤੇ ਗਏ | ਇਸ ਮੌਕੇ ਰਾਜੀਵ ਕੁਮਾਰ ਸ਼ਰਮਾ, ਇੰਦਰ ਪਾਲ ਸਿੰਘ, ਗੁਰਚਰਨ ਸਿੰਘ, ਅਵਤਾਰ ਸਿੰਘ ਮਨੈਲਾ, ਸੁਦਾਗਰ ਸਿੰਘ, ਰਾਧੇ ਸ਼ਿਆਮ, ਭਗਤ ਸਿੰਘ ਰਿਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੌਮਾਂਤਰੀ ਮਾਂ ਦਿਵਸ ਮੌਕੇ ਐਨ.ਆਰ.ਆਈ. ਨੌਜਵਾਨ ਨੇ ਪਿੰਡ 'ਚ ਪਾਈਪਲਾਈਨ ਪਵਾ ਕੇ ਮਾਂ ਨੂੰ ਦਿੱਤਾ ਅਨੋਖਾ ਤੋਹਫ਼ਾ ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਕਾਮਰਸ ਵਿਭਾਗ ਵਲੋਂ ਇਕ ਹਫ਼ਤੇ ਦਾ ਟਰੇਨਿੰਗ ਪ੍ਰੋਗਰਾਮ ਸਫ਼ਲਤਾਪੂਰਵਕ ਕਰਵਾਇਆ
Ad Position 24