01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਕੌਮਾਂਤਰੀ ਮਾਂ ਦਿਵਸ ਮੌਕੇ ਐਨ.ਆਰ.ਆਈ. ਨੌਜਵਾਨ ਨੇ ਪਿੰਡ 'ਚ ਪਾਈਪਲਾਈਨ ਪਵਾ ਕੇ ਮਾਂ ਨੂੰ ਦਿੱਤਾ ਅਨੋਖਾ ਤੋਹਫ਼ਾ

Ad Position 21
No active advertisement
ਪਿੰਡ ਮਾਜਰੀ ਰਾਏਪੁਰ ਵਿਖੇ ਐਨ.ਆਰ.ਆਈ ਨੋਜਵਾਨ ਨਵਦੀਪ ਸਿੰਘ ਸੋਨੂੰ ਦੀ ਨਾਨੀ ਲਾਭ ਕੌਰ ਪਾਈਪ ਲਾਈਨ ਦਾ ਰਸਮੀ ਉਦਘਾਟਨ ਕਰਦੇ ਹੋਏ ਨਾਲ ਹੋਰ | ਤਸਵੀਰ: ਕਰਨ <br/> 11-05-2026
ਫ਼ਤਹਿਗੜ੍ਹ ਸਾਹਿਬ, 10 ਮਈ (ਬਲਜਿੰਦਰ ਸਿੰਘ)-ਹਲਕਾ ਬਸੀ ਪਠਾਣਾ ਅਧੀਨ ਪੈਂਦੇ ਪਿੰਡ ਮਾਜਰੀ ਵਿਚ ਇਕ ਐਨ.ਆਰ.ਆਈ ਨੌਜਵਾਨ ਵਲੋਂ ਅੰਤਰ ਰਾਸ਼ਟਰੀ ਮਾਂ ਦਿਵਸ ਮੌਕੇ ਆਪਣੀ ਮਾਤਾ ਨੂੰ ਤੋਹਫ਼ਾ ਦੇਣ ਲਈ ਪਿੰਡ 'ਚ ਪਾਈਪ ਲਾਈਨ ਪਾ ਕੇ ਸਮਾਜ ਨੂੰ ਸੇਧ ਦੇਣ ਵਾਲਾ ਕਾਰਜ ਕੀਤਾ ਹੈ ਜਿਸ ਦੀ ਹਰ ਪਾਸਿਉਂ ਪ੍ਰਸੰਸਾ ਹੋ ਰਹੀ ਹੈ | ਪਿੰਡ ਰਤਨਹੇੜੀ (ਖੰਨਾ) ਦੇ ਵਸਨੀਕ ਐਨ.ਆਰ.ਆਈ ਨੌਜਵਾਨ ਨਵਦੀਪ ਸਿੰਘ ਸੋਨੰੂ ਯੂ.ਐਸ.ਏ ਨੇ ਆਪਣੇ ਨਾਨਕੇ ਪਿੰਡ ਮਾਜਰੀ ਵਿਚ ਗੰਦੇ ਪਾਣੀ ਦੀ ਨਿਕਾਸੀ ਲਈ 15 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਲਗਪਗ 1800 ਫੁੱਟ ਲੰਬੀ, 24 ਇੰਚ ਚੌੜੀ ਅਤੇ 12 ਫੁੱਟ ਡੂੰਘੀ ਪਾਈਪ ਲਾਈਨ ਪਵਾ ਕੇ ਪਿੰਡ ਵਾਸੀਆਂ ਨੂੰ ਮਾਂ ਦਿਵਸ ਮੌਕੇ ਵੱਡਾ ਤੋਹਫ਼ਾ ਦਿੱਤਾ ਹੈ | ਇਸ ਪ੍ਰੋਜੈਕਟ ਵਿਚ ਕਰੀਬ ਪੰਜ ਹੌਦ ਵੀ ਬਣਾਏ ਗਏ ਹਨ | ਨਵਦੀਪ ਸਿੰਘ ਸੋਨੰੂ ਨੇ ਦੱਸਿਆ ਕਿ ਉਨ੍ਹਾਂ ਦਾ ਬਚਪਨ ਇਸੇ ਪਿੰਡ ਵਿਚ ਬੀਤਿਆ ਅਤੇ ਉਸ ਸਮੇਂ ਵੀ ਪਿੰਡ ਵਿਚ ਗੰਦੇ ਪਾਣੀ ਦੀ ਸਮੱਸਿਆ ਗੰਭੀਰ ਸੀ | ਉਨ੍ਹਾਂ ਕਿਹਾ ਕਿ ਮੇਰੀ ਨਾਨੀ ਲਾਭ ਕੌਰ ਦੇ ਇਸ ਪਿੰਡ ਨੂੰ ਮੈਂ ਸਵਰਗ ਬਣਾਉਣਾ ਚਾਹੁੰਦਾ ਹਾਂ ਕਿਉਂਕਿ ਮੈਨੂੰ ਇੱਥੇ ਸਵਰਗਾਂ ਜਿਹਾ ਨਿੱਘ ਮਿਲਿਆ ਹੈ | ਉਨ੍ਹਾਂ ਕਿਹਾ ਕਿ ਮਾਂ ਦਿਵਸ ਮੌਕੇ ਇਹ ਨੇਕ ਕਾਰਜ ਕਰਕੇ ਆਪਣੀ ਮਾਤਾ ਅਮਰਜੀਤ ਕੌਰ ਅਤੇ ਨਾਨੀ ਲਾਭ ਕੌਰ ਸਮੇਤ ਸਾਰੀਆਂ ਮਾਵਾਂ ਨੂੰ ਵਿਸ਼ੇਸ਼ ਤੋਹਫ਼ਾ ਦਿੱਤਾ ਹੈ | ਇਸ ਮੌਕੇ ਨਵਦੀਪ ਸਿੰਘ ਸੋਨੰੂ ਦੀ ਮਾਤਾ ਅਮਰਜੀਤ ਕੌਰ ਅਤੇ ਨਾਨੀ ਲਾਭ ਕੌਰ ਨੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਅਜਿਹੇ ਪੁੱਤਰ ਹਰ ਘਰ-ਘਰ ਨਹੀਂ ਜੰਮਦੇ ਜੋ ਆਪਣੇ ਪਰਿਵਾਰ ਦੇ ਨਾਲ-ਨਾਲ ਪਿੰਡ ਦੀ ਭਲਾਈ ਲਈ ਵੀ ਅੱਗੇ ਆਉਂਦੇ ਹਨ | ਅਮਰੀਕ ਸਿੰਘ ਰੋਮੀ ਨੇ ਦੱਸਿਆ ਕਿ ਨਵਦੀਪ ਸਿੰਘ ਸੋਨੰੂ ਵਲੋਂ ਪਹਿਲਾਂ ਵੀ ਪਿੰਡ ਵਿਚ ਕਈ ਵਿਕਾਸ ਕਾਰਜ ਕਰਵਾਏ ਗਏ ਹਨ | ਉਨ੍ਹਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਈ ਕਰੀਬ 35 ਲੱਖ ਰੁਪਏ ਦੀ ਲਾਗਤ ਨਾਲ ਦੋ ਬੱਸਾਂ ਦਿੱਤੀਆਂ ਗਈਆਂ ਅਤੇ ਸਕੂਲ ਵਿਚ ਇੰਟਰਲਾਕ ਟਾਈਲਾਂ ਲਗਵਾ ਕੇ ਹੋਰ ਵੀ ਕਈ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ | ਇਸ ਮੌਕੇ 'ਤੇ ਨਵਦੀਪ ਸਿੰਘ ਸੋਨੰੂ ਦੇ ਪਿਤਾ ਦਵਿੰਦਰ ਸਿੰਘ, ਮਾਮਾ ਸੁਖਵਿੰਦਰ ਸਿੰਘ, ਤਰਸੇਮ ਸਿੰਘ ਟਿਵਾਣਾ, ਦਲਵੀਰ ਸਿੰਘ ਖਹਿਰਾ ਪ੍ਰਧਾਨ ਲੋਕਲ ਗੁਰਦੁਆਰਾ ਕਮੇਟੀ, ਇਕਬਾਲ ਸਿੰਘ ਪੰਚ, ਪ੍ਰਦੀਪ ਸਿੰਘ ਪੰਚ, ਦਵਿੰਦਰ ਸਿੰਘ ਦਿਓਲ, ਡਾ. ਗੁਰਚਰਨ ਸਿੰਘ, ਜਰਨੈਲ ਸਿੰਘ, ਹੁਸ਼ਿਆਰ ਸਿੰਘ ਟਿਵਾਣਾ, ਕੁਲਵਿੰਦਰ ਸਿੰਘ ਕਿੰਦੀ, ਬਲਵਿੰਦਰ ਸਿੰਘ ਟਿਵਾਣਾ, ਜਸਵਿੰਦਰ ਸਿੰਘ ਟਿਵਾਣਾ, ਹਰਜਿੰਦਰ ਸਿੰਘ ਰਾਜੂ, ਗੁਰਵਿੰਦਰ ਸਿੰਘ ਸਮੇਤ ਸਮੂਹ ਪੰਚਾਇਤ ਮੈਂਬਰ ਅਤੇ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੂਦ ਸਭਾ ਸਰਹਿੰਦ ਦੀ ਚੋਣ ਦੌਰਾਨ ਹਰਮਿੰਦਰ ਸੂਦ ਨੂੰ ਤੀਸਰੀ ਵਾਰ ਪ੍ਰਧਾਨ ਚੁਣਿਆ ਅਗਲੀ ਖ਼ਬਰ ਭਾਜਪਾ ਵਲੋਂ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਆਗੂਆਂ ਦੀਆਂ ਲਗਾਈਆਂ ਡਿਊਟੀਆਂ-ਡਾ. ਹਰਬੰਸ ਲਾਲ, ਕੁਲਦੀਪ ਸਿੱਧੂਪੁਰ
Ad Position 24