04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਗਰੀਨ ਫੀਲਡਜ਼ ਸਕੂਲ ਨੇ ਵਿਸ਼ਵ 'ਵਰਸਿਟੀ ਵਿਖੇ ਹੋਈਆਂ ਖੇਡਾਂ 'ਚ ਮੱਲਾਂ ਮਾਰੀਆਂ

Ad Position 21
No active advertisement
ਅਜੀਤ ਡੈਸਕ 14-05-2026
ਫ਼ਤਹਿਗੜ੍ਹ ਸਾਹਿਬ, 13 ਮਈ (ਮਨਪ੍ਰੀਤ ਸਿੰਘ)-ਗਰੀਨ ਫੀਲਡਜ਼ ਸਰਹਿੰਦ ਦੇ ਵਿਦਿਆਰਥੀਆਂ ਨੇ ਬਾਸਕਟਬਾਲ, ਬਾਲੀਵਾਲ ਦੀਆਂ ਇੰਨਵੀਟੇਸ਼ਨ ਇੰਟਰ ਸਕੂਲ ਟੂਰਨਾਮੈਂਟ ਖੇਡਾਂ 'ਚ ਮੱਲਾਂ ਮਾਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਚੇਅਰਮੈਨ ਦੀਦਾਰ ਸਿੰਘ ਭੱਟੀ ਅਤੇ ਪਿ੍ੰਸੀਪਲ ਡਾ. ਸ਼ਾਲੂ ਰੰਧਾਵਾ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ | ਪਿੰ੍ਰਸੀਪਲ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵਿਖੇ ਹੋਈਆਂ ਖੇਡਾਂ 'ਚ ਅੰਡਰ-16 ਬਾਸਕਟਬਾਲ ਲੜਕੀਆਂ 'ਚ ਪਹਿਲਾ ਸਥਾਨ ਸਚਲੀਨ ਨਾਗਰਾ, ਨੰਦਨੀ ਸ਼ਰਮਾ, ਗੁਰਨਤਜੋਤ ਕੌਰ, ਏਕਮ ਕੌਰ, ਗੁਰਲੀਨ ਕੌਰ, ਸੰਜੋਤ ਕੌਰ, ਸਿਮਰਤਪ੍ਰੀਤ ਕੌਰ, ਇਸਮਨ ਬੈਂਸ, ਖੁਸ਼ਪ੍ਰੀਤ ਕੌਰ, ਸੀਰਤਪ੍ਰੀਤ ਕੌਰ, ਤਮੰਨਾ, ਪੁਨੀਤਾ ਅਤੇ ਅੰਡਰ-16 ਲੜਕਿਆਂ 'ਚ ਤੀਸਰਾ ਸਥਾਨ ਹਰਸਿਮਰਨ ਸਿੰਘ, ਹਰਜੋਤ ਸਿੰਘ, ਅਮਰਿੰਦਰ ਸਿੰਘ, ਰਾਘਵ ਸ਼ਰਮਾ, ਪ੍ਰਭਕੀਰਤ ਸਿੰਘ, ਨਿਸ਼ਵਾਨ ਸਿੰਘ, ਹਰਗੁਰਪਿੰਦਰਜੀਤਪਾਲ ਸਿੰਘ, ਜਸਪ੍ਰੀਤ ਸਿੰਘ, ਜਪਸਹਿਜਪ੍ਰੀਤ ਸਿੰਘ, ਸਾਹਿਬਦੀਪ ਸਿੰਘ, ਅੰਡਰ-19 ਕੁੜੀਆਂ ਬਾਸਕਿਟ ਬਾਲ 'ਚ ਦੂਸਰਾ ਸਥਾਨ ਤੇ ਏਕਮ ਜੋਤ ਕੌਰ, ਪਰੀਨੂਰ ਕੌਰ, ਸਹਿਜਦੀਪ ਕੌਰ, ਮਨਪ੍ਰੀਤ ਕੌਰ, ਦਿਲਪ੍ਰੀਤ ਕੌਰ, ਅੰਡਰ-19 ਲੜਕਿਆਂ 'ਚ ਦੂਸਰਾ ਸਥਾਨ ਗੁਰਜੋਤ ਸਿੰਘ, ਦਮਨਪ੍ਰੀਤ ਸਿੰਘ, ਤਰਨਜੋਤ ਸਿੰਘ, ਲਕਸ਼ਿਆ ਸਾਹਿਬਪ੍ਰੀਤ ਸਿੰਘ, ਵਾਲੀਬਾਲ ਅੰਡਰ-19 ਲੜਕੀਆਂ 'ਚ ਪਹਿਲਾ ਸਥਾਨ ਹਰਮਨਜੋਤ ਕੌਰ, ਸਿਮਰਨਪ੍ਰੀਤ ਕੌਰ, ਦਿਲਪ੍ਰੀਤ ਕੌਰ, ਨਵਦੀਪ ਕੌਰ, ਖੁਸ਼ਪ੍ਰੀਤ ਕੌਰ, ਸਾਧਨਾ, ਕਰਨ, ਪਰਮੀਤ ਕੌਰ ਨੇ ਪ੍ਰਾਪਤ ਕਰ ਮੱਲਾਂ ਮਾਰੀਆਂ ਹਨ | ਇਸ ਮੌਕੇ ਖਿਡਾਰੀਆਂ ਨੂੰ ਜਿੱਤ ਦੀ ਹੌਸਲਾ ਅਫ਼ਜ਼ਾਈ ਵਿਚ ਸਰਟੀਫਿਕੇਟ, ਸੋਨ, ਚਾਂਦੀ ਤੇ ਕਾਂਸੀ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿੰ੍ਰਸੀਪਲ ਡਾ. ਸ਼ਾਲੂ ਰੰਧਾਵਾ ਨੇ ਕਿਹਾ ਕਿ ਬੱਚਿਆਂ ਦਾ ਖੇਡਾਂ 'ਚ ਮੱਲਾਂ ਮਾਰਨਾ ਡੀ.ਪੀ. ਅਧਿਆਪਕ ਜਗਦੀਪ ਸਿੰਘ ਅਤੇ ਅਧਿਆਪਕਾਂ ਅਮਨਦੀਪ ਕੌਰ ਦੀ ਮਿਹਨਤ ਦਾ ਨਤੀਜਾ ਹੈ |
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਨੇ ਹੜਤਾਲ ਦੌਰਾਨ ਮੁੱਖ ਮੰਤਰੀ ਦਾ ਫੂਕਿਆ ਪੁਤਲਾ ਅਗਲੀ ਖ਼ਬਰ ਬੈਂਕ ਨੇ ਕਿਸਾਨ ਮੇਲਾ ਲਗਾਇਆ
Ad Position 24