ਨਾਭਾ, 14 ਮਈ (ਜਗਨਾਰ ਸਿੰਘ ਦੁਲੱਦੀ)-ਨਗਰ ਕੌਂਸਲ ਚੋਣਾਂ ਲਈ ਭਾਵੇਂ ਸਾਰੀਆਂ ਹੀ ਸਿਆਸੀ ਪਾਰਟੀਆਂ ਪੱਬਾਂ ਭਾਰ ਹਨ ਦੇ ਬਾਵਜੂਦ ਅੱਜ ਵੀ ਕਿਸੇ ਵੀ ਪਾਰਟੀ ਦੇ ਕਿਸੇ ਵੀ ਉਮੀਦਵਾਰ ਵਲੋਂ ਐਸ.ਡੀ.ਐਮ. ਕੰਮ ਚੋਣ ਅਫਸਰ ਕੋਲ ਕਾਗਜ ਦਾਖਲ ਨਹੀਂ ਕਰਵਾਏ ਗਏ¢ ਨਗਰ ਕੌਂਸਲ ਚੋਣਾਂ ਸੰਬੰਧੀ ਗੱਲਬਾਤ ਕਰਦੇ ਹੋਏ ਐਸ.ਡੀ.ਐਮ. ਕੰਮ ਚੋਣ ਅਫਸਰ ਏਪੀ ਸਿੰਘ ਸੋਮਲ ਨੇ ਦੱਸਿਆ ਕਿ ਕਿਸੇ ਵੀ ਵਿਅਕਤੀ ਵਲੋਂ 13 ਤੇ 14 ਮਈ ਨੂੰ ਉਨ੍ਹਾਂ ਕੋਲ ਕਾਗਜ ਦਾਖਲ ਕੀਤੇ ਗਏ ਹਨ¢ ਉਨ੍ਹਾਂ ਕਿਹਾ ਕਿ ਚੋਣਾਂ ਲੜਨ ਵਾਲੇ ਉਮੀਦਵਾਰਾਂ ਕੋਲ ਹੁਣ ਸਿਰਫ ਦੋ ਦਿਨ ਦਾ ਸਮਾਂ ਬਾਕੀ ਹੈ 15 ਮਈ ਤੇ 16 ਮਈ ਨੂੰ ਆਪਣੇ ਕਾਗਜ ਦਾਖਲ ਕਰਨ ਦਾ¢