07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸੰਤ ਹਰਨਾਮ ਸਿੰਘ ਪਬਲਿਕ ਸਕੂਲ 'ਚ ਮਨਾਇਆ 'ਅੰਤਰਰਾਸ਼ਟਰੀ ਨਰਸ ਦਿਵਸ'

Ad Position 21
No active advertisement
ਅਜੀਤ ਡੈਸਕ 15-05-2026
ਬਸੀ ਪਠਾਣਾਂ, 14 ਮਈ (ਐਚ.ਐਸ. ਗੌਤਮ)-ਸੰਤ ਹਰਨਾਮ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਆਰਤੀ ਸ਼ਰਮਾ ਦੀ ਦੇਖ-ਰੇਖ ਹੇਠ 'ਅੰਤਰਰਾਸ਼ਟਰੀ ਨਰਸ ਦਿਵਸ' ਸਿਵਲ ਹਸਪਤਾਲ ਬਸੀ ਪਠਾਣਾਂ ਵਿਚ ਮਨਾਇਆ ਗਿਆ, ਜਿੱਥੇ ਵਿਦਿਆਰਥੀਆਂ ਨੇ ਨਰਸਿੰਗ ਸਟਾਫ਼ ਦੇ ਅਣਥੱਕ ਸਮਰਪਣ, ਹਮਦਰਦੀ ਤੇ ਸੇਵਾ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਨੂੰ ਵਿਸ਼ੇਸ਼ ਧੰਨਵਾਦ ਵਜੋਂ ਕਾਰਡ ਅਤੇ ਗਿਫਟਸ ਦਿੱਤੇ | ਵਿਦਿਆਰਥੀ ਨਰਸਿੰਗ ਸਟਾਫ਼ ਨੂੰ ਮਿਲ ਕੇ ਬਹੁਤ ਉਤਸ਼ਾਹਿਤ ਹੋਏ ਕਿਉਂਕਿ ਉਹ ਸਿਹਤ ਸੰਭਾਲ ਲਈ ਨਰਸਾਂ ਦੇ ਅਣਥੱਕ ਅਤੇ ਅਨਮੋਲ ਯੋਗਦਾਨ ਲਈ ਨਰਸਿੰਗ ਸਟਾਫ਼ ਦਾ ਧੰਨਵਾਦ ਕਰਨਾ ਚਾਹੁੰਦੇ ਸਨ | ਇਸ ਮੌਕੇ ਸਕੂਲ ਇੰਚਾਰਜ ਮਹਿੰਦਰ ਕੌਰ ਨੇ ਕਿਹਾ ਕਿ ਇਹ ਦਿਵਸ ਆਧੁਨਿਕ ਨਰਸਿੰਗ ਦੀ ਸੰਸਥਾਪਕ ਫਲੋਰੈਂਸ ਨਾਈਟਿੰਗੇਲ ਦੇ ਜਨਮ ਦਿਨ ਅਤੇ ਸਿਹਤ ਸੰਭਾਲ ਵਿਚ ਨਰਸਾਂ ਦੇ ਅਨਮੋਲ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਮਨਾਇਆ ਜਾਂਦਾ ਹੈ | ਇਸ ਮੌਕੇ ਐਸ.ਐਮ.ਓ ਡਾ. ਅਮਿਤਾ ਅਰੋੜਾ ਨੇ ਆਪਣੇ ਸਮੂਹ ਨਰਸਿੰਗ ਸਟਾਫ਼ ਵਲੋਂ ਸਕੂਲ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਮੌਕੇ ਨਰਸਿੰਗ ਸਟਾਫ਼ ਵਲੋਂ ਜਸਪ੍ਰੀਤ ਕੌਰ, ਸੁਨੀਤਾ, ਅਮਨਦੀਪ ਕੌਰ, ਕੁਲਵੀਰ ਕੌਰ ਅਤੇ ਕੁਲਦੀਪ ਕੌਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਮੈਡੀਕੇਅਰ ਟਰੱਸਟ ਨੇ ਲਗਾਇਆ ਦੰਦਾਂ ਦਾ ਜਾਂਚ ਕੈਂਪ ਅਗਲੀ ਖ਼ਬਰ ਨਗਰ ਕੌਂਾਸਲ ਚੋਣਾਂ ਲਈ ਅੱਜ ਦੂਜੇ ਦਿਨ ਵੀ ਨਹੀਂ ਦਾਖਲ ਕੀਤੇ ਕਾਗਜ਼
Ad Position 24