ਮੰਡੀ ਗੋਬਿੰਦਗੜ੍ਹ, 14 ਮਈ (ਇਕਬਾਲਦੀਪ ਸੰਧੂ)-ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਮੈਡੀਕੇਅਰ ਟਰੱਸਟ ਮੰਡੀ ਗੋਬਿੰਦਗੜ੍ਹ ਨੇ ਸਥਾਨਕ ਸੰਤ ਆਸ਼ਰਮ ਮਾਡਲ ਸਕੂਲ, ਸਵਰਗ ਧਾਮ ਰੋਡ ਵਿਖੇ ਬੱਚਿਆਂ ਲਈ ਮੁਫ਼ਤ ਦੰਦਾਂ ਦੀ ਜਾਂਚ ਕੈਂਪ ਲਗਾਇਆ | ਇਸ ਮੌਕੇ ਪ੍ਰੋਜੈਕਟ ਇੰਚਾਰਜ ਵਿਵੇਕ ਸਿੰਗਲਾ ਨੇ ਦੱਸਿਆ ਕਿ 250 ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਗਈ | ਸਾਰੇ ਬੱਚਿਆਂ ਨੂੰ ਬੁਰਸ਼ ਅਤੇ ਟੁੱਥਪੇਸਟ ਵੀ ਪ੍ਰਦਾਨ ਕੀਤੇ ਗਏ | ਕੈਂਪ ਵਿਚ ਵਰਮਾ ਡੈਂਟਲ ਕਲੀਨਿਕ ਦੇ ਮਾਹਿਰ ਡਾ. ਅਮਿਤ ਵਰਮਾ ਅਤੇ ਉਨ੍ਹਾਂ ਦੀ ਟੀਮ ਨੇ ਦੰਦਾਂ ਦੀ ਜਾਂਚ ਕੀਤੀ ਅਤੇ ਦੰਦਾਂ ਦੀ ਦੇਖਭਾਲ ਦੇ ਸੁਝਾਅ ਦਿੱਤੇ | ਟਰੱਸਟ ਨੇ ਡਾਕਟਰ ਅਤੇ ਟੀਮ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਟਰੱਸਟ ਨੇ ਸਕੂਲ ਅਧਿਆਪਕ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ | ਇਸ ਮੌਕੇ ਟਰੱਸਟ ਦੇ ਪ੍ਰਧਾਨ ਸਤੀਸ਼ ਉੱਪਲ, ਸਕੱਤਰ ਸੁਨੀਲ ਮਿੱਤਲ, ਕੈਸ਼ੀਅਰ ਧਰਮਪਾਲ ਗੁਪਤਾ, ਬਿਮਲ ਕਕੜੀਆ, ਡਾ. ਹਰਜਿੰਦਰ ਪੂਨੀਆ, ਦਲੀਪ ਗੁਪਤਾ, ਪੂਰਨ ਸਤੀਜਾ, ਪਰਵੀਨ ਜੈਨ, ਸੁਰੇਸ਼ ਪੁਰੀ ਅਤੇ ਸਕੱਤਰ ਰਾਕੇਸ਼ ਜਿੰਦਲ ਮੌਜੂਦ ਸਨ | ਪਿ੍ੰਸੀਪਲ ਹਰਵਿੰਦਰ ਕੌਰ ਨੇ ਸਕੂਲ ਵਲੋਂ ਸੰਸਥਾ ਦਾ ਧੰਨਵਾਦ ਕੀਤਾ | ਕੈਂਪ ਵਿਚ ਸਕੂਲ ਅਧਿਆਪਕਾ ਰਜਨੀ ਸ਼ਰਮਾ, ਪ੍ਰੀਤੀ, ਬਿੰਦੂ ਰਾਣੀ, ਪੂਜਾ ਰਾਣੀ ਅਤੇ ਦੇਵਿਕਾ ਵੀ ਹਾਜ਼ਰ ਸਨ |