17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਬਾਇਓ ਮੈਡੀਕਲ ਰੱਖਣ ਦੇ ਮਾਮਲੇ 'ਚ ਕੇਸ ਦਰਜ

Ad Position 21
No active advertisement
ਅਜੀਤ ਡੈਸਕ 21-05-2026
ਪਟਿਆਲਾ, 20 ਮਈ (ਮਨਦੀਪ ਸਿੰਘ ਖਰੌੜ)-ਸਰਕਾਰੀ ਹਸਪਤਾਲਾਂ 'ਚ ਬਾਇਓ ਮੈਡੀਕਲ ਕੂੜੇ ਨੂੰ ਦੇਵੀਗੜ੍ਹ ਰੋਡ 'ਤੇ ਇਕ ਗੁਦਾਮ 'ਚ ਜਮਾਂ ਕਰਨ ਦੇ ਮਾਮਲੇ 'ਚ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ | ਇਸ ਸੰਬੰਧੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇੰਜੀਨੀਅਰ ਸਚਿਨ ਸਿੰਗਲਾ ਨੇ ਥਾਣਾ ਸਦਰ 'ਚ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਦੇਵੀਗੜ੍ਹ ਰੋਡ 'ਤੇ ਇਕ ਗੁਦਾਮ 'ਚ ਬਾਇਓ ਮੈਡੀਕਲ ਦਾ ਕੂੜਾ ਜਮਾਂ ਕੀਤਾ ਜਾ ਰਿਹਾ ਹੈ | ਜਿਸ ਤਹਿਤ ਉਨ੍ਹਾਂ ਉੱਥੇ ਛਾਪੇਮਾਰੀ ਕੀਤੀ ਤਾਂ ਉੱਥੋਂ ਬਾਇਓ ਮੈਡੀਕਲ ਵੈਸਟ ਬਰਾਮਦ ਹੋਈ ਜਿਹੜੀ ਕਿ ਇਨਫੈਕਸ਼ਨ ਵਾਲੀ ਤੇ ਮਨੁੱਖੀ ਸਿਹਤ ਲਈ ਕਾਫ਼ੀ ਖ਼ਤਰਨਾਕ ਸਾਬਤ ਹੋ ਸਕਦੀ ਹੈ | ਜਿਸ ਆਧਾਰ 'ਤੇ ਪੁਲਿਸ ਨੇ ਗੁਦਾਮ ਦੇ ਮਾਲਕ ਖ਼ਿਲਾਫ਼ ਗ਼ੈਰਕਾਨੰੂਨੀ ਤੌਰ 'ਤੇ ਬਾਇਓ ਮੈਡੀਕਲ ਵੈਸਟ ਜਮਾਂ ਕਰਨ ਦੇ ਮਾਮਲੇ 'ਚ ਮਹਿੰਦਰ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਤਨਖ਼ਾਹ ਕਟੌਤੀ ਦੇ ਰੋਸ ਵਜੋਂ 23 ਨੂੰ ਵਿੱਤ ਮੰਤਰੀ ਦੇ ਘਰ ਬੱਚੇ ਛੱਡਣ ਜਾਣਗੇ 1007 ਦਫ਼ਤਰੀ ਮੁਲਾਜ਼ਮ ਅਗਲੀ ਖ਼ਬਰ ਲਿੰਕ ਸੜਕਾਂ ਦੀਆਂ ਬਰਮਾਂ 'ਤੇ ਨਾਜਾਇਜ਼ ਕਬਜ਼ੇ, ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਪ੍ਰਸ਼ਾਸਨ ਸੁਸਤ
Ad Position 24