17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਵਿਧਾਇਕ ਰਾਏ ਨੇ ਵਾਰਡ ਨੰ. 21 ਤੋਂ ਉਮੀਦਵਾਰ ਜਤਿੰਦਰ ਕੌਰ ਬਾਤਿਸ਼ ਦੇ ਹੱਕ 'ਚ ਚੋਣ ਜਲਸੇ ਨੂੰ ਕੀਤਾ ਸੰਬੋਧਨ

Ad Position 21
No active advertisement
ਅਜੀਤ ਡੈਸਕ 21-05-2026
ਫ਼ਤਹਿਗੜ੍ਹ ਸਾਹਿਬ, 20 ਮਈ (ਮਨਪ੍ਰੀਤ ਸਿੰਘ)-ਸਰਹਿੰਦ ਸ਼ਹਿਰ ਦੇ ਵਾਸੀ ਨਗਰ ਕੌਂਸਲ ਚੋਣਾਂ 'ਚ ਵਿਕਾਸ ਕਰਨ ਵਾਲੀ ਪਾਰਟੀ ਨੂੰ ਵੋਟਾਂ ਪਾਉਣ, ਕਿਉਂਕਿ ਪਿਛਲੇ ਸਾਲਾਂ ਦੌਰਾਨ ਪੰਜਾਬ ਸਰਕਾਰ ਵਲੋਂ ਸਰਹਿੰਦ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਬਹੁਤ ਕੰਮ ਕੀਤਾ ਗਿਆ ਹੈ ਅਤੇ ਇਨ੍ਹਾਂ ਕੰਮਾਂ ਨੂੰ ਕਰਵਾਉਣ ਵਿਚ ਦੀਪਕ ਬਾਤਿਸ਼ ਅਤੇ ਵਾਰਡ ਨੰਬਰ. 21 ਤੋਂ ਉਮੀਦਵਾਰ ਜਤਿੰਦਰ ਕੌਰ ਨੇ ਅਹਿਮ ਰੋਲ ਅਦਾ ਕੀਤਾ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਵਾਰਡ ਨੰਬਰ. 21 ਵਿਖੇ 'ਆਪ' ਉਮੀਦਵਾਰ ਜਤਿੰਦਰ ਕੌਰ ਦੇ ਹੱਕ ਵਿਚ ਇਕ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਦੇ ਸਦਕਾ ਸਰਹਿੰਦ ਸ਼ਹਿਰ ਦੀ ਨੁਹਾਰ ਬਦਲੀ ਗਈ ਹੈ | ਜਿੱਥੇ ਸਰਹਿੰਦ ਸ਼ਹਿਰ ਦੇ ਆਲ਼ੇ-ਦੁਆਲੇ ਦੀਆਂ ਸੜਕਾਂ ਨੂੰ ਬਣਾਇਆ ਗਿਆ ਹੈ, ਉੱਥੇ ਹੀ ਕੂੜੇ ਦੇ ਡੰਪ ਨੂੰ ਚੁਕਵਾ ਕੇ ਉੱਥੇ ਇਕ ਸੁੰਦਰ ਪਾਰਕ ਉਸਾਰੀ ਜਾ ਰਹੀ ਹੈ, ਜਿਸ ਕਾਰਨ ਸ਼ਹਿਰ ਵਾਸੀ ਲੰਬੇ ਸਮੇਂ ਤੋਂ ਪ੍ਰੇਸ਼ਾਨ ਸਨ | ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਵਾਸੀ ਕੂੜੇ ਦੇ ਢੇਰ ਨੂੰ ਹਟਾਉਣ ਦੇ ਲਈ ਮੰਗ ਕਰਦੇ ਆ ਰਹੇ ਸਨ, ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਸਾਰ ਨਹੀਂ ਲਈ, ਪਰ ਮਾਨ ਸਰਕਾਰ ਵਲੋਂ ਸਰਹਿੰਦ ਸ਼ਹਿਰ ਵਾਸੀਆਂ ਦੀ ਸਮੱਸਿਆ ਨੂੰ ਗੰਭੀਰਤਾ ਦੇ ਨਾਲ ਲਿਆ ਗਿਆ ਅਤੇ ਕੂੜੇ ਦੇ ਡੰਪਾਂ ਨੂੰ ਚੁਕਵਾਇਆ ਗਿਆ | ਉਨ੍ਹਾਂ ਦੱਸਿਆ ਕਿ ਆਮ ਖ਼ਾਸ ਬਾਗ਼ ਚੌਂਕ ਤੋਂ ਸਰਹਿੰਦ ਸ਼ਹਿਰ ਨੂੰ ਆਉਣ ਵਾਲੀ ਸੜਕ ਦਾ ਨਵੀਨੀਕਰਨ ਹੋ ਚੁੱਕਿਆ ਹੈ, ਇਸ ਤੋਂ ਇਲਾਵਾ ਸਰਹਿੰਦ ਮੰਡੀ ਤੋਂ ਸਰਹਿੰਦ ਸ਼ਹਿਰ ਆਉਣ ਵਾਲੀ ਸੜਕ ਨੂੰ ਵੀ ਨਵਾਂ ਬਣਾਇਆ ਗਿਆ ਹੈ | ਜਿਸ ਦੇ ਚੱਲਦਿਆਂ ਸ਼ਹਿਰ ਵਾਸੀਆਂ ਨੂੰ ਇਸ ਵਾਰੀ ਆਪਣੀ ਵੋਟ ਵਿਕਾਸ ਦੇ ਨਾਮ 'ਤੇ ਪਾਉਣੀ ਚਾਹੀਦੀ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਥਾਣੇਦਾਰ ਬਲਜਿੰਦਰ ਸਿੰਘ, ਸੈਕਟਰੀ ਗੌਰਵ ਅਰੋੜਾ, ਮੋਹਿਤ ਸੂਦ, ਮਨਦੀਪ ਪੋਲਾ, ਗੁਰਪ੍ਰੀਤ ਭਿੰਡਰ ਅਤੇ ਮਾਨਵ ਟਿਵਾਣਾ ਤੋਂ ਇਲਾਵਾ ਵੱਡੀ ਗਿਣਤੀ 'ਚ ਵਾਰਡ ਵਾਸੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਨੇ ਹਮੇਸ਼ਾ ਆਪਣੇ ਜੁਝਾਰੂ ਵਰਕਰਾਂ ਨੂੰ ਵੱਡੇ ਅਹੁਦੇ ਦੇ ਕੇ ਸਨਮਾਨਿਆ ਹੈ- ਅਜੈ ਸਿੰਘ ਲਿਬੜਾ ਅਗਲੀ ਖ਼ਬਰ ਸਾਬਕਾ ਪ੍ਰਧਾਨ ਭੱਟੀ ਨੇ ਭਖਾਈ ਚੋਣ ਮੁਹਿੰਮ, ਵਾਰਡ ਵਾਸੀਆਂ ਵਲੋਂ ਮਿਲਿਆ ਭਰਵਾਂ ਹੁੰਗਾਰਾ
Ad Position 24