ਨਾਭਾ, 20 ਮਈ (ਜਗਨਾਰ ਸਿੰਘ ਦੁਲੱਦੀ)-ਨਾਭਾ ਦੇ ਮੁਹੱਲਾ ਹੀਰਾ ਮਹਿਲ ਸਥਿਤ ਵਾਰਡ ਨੰਬਰ 5 ਤੋਂ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਪਿ੍ਤਪਾਲ ਕੌਰ ਭੱਟੀ ਦੇ ਪਤੀ ਗੁਰਬਖਸੀਸ ਸਿੰਘ ਭੱਟੀ ਸਾਬਕਾ ਪ੍ਰਧਾਨ ਨਗਰ ਕੌਂਸਲ ਵਲੋਂ ਚੋਣ ਮੁਹਿੰਮ ਪੂਰੀ ਤਰ੍ਹਾਂ ਭਖਾ ਦਿੱਤੀ ਗਈ ਹੈ, ਜਿਸ ਦੌਰਾਨ ਵਾਰਡ ਵਾਸੀਆਂ ਵਲੋਂ ਪੱਟੀ ਪਰਿਵਾਰ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ | ਸਾਬਕਾ ਪ੍ਰਧਾਨ ਭੱਟੀ ਨੇ ਵਾਰਡ ਨੰਬਰ 5 ਵਿਚ ਡੋਰ-ਟੂ-ਡੋਰ ਦੌਰਾਨ ਵੋਟਰਾਂ ਨੂੰ ਮਿਲਣ ਉਪਰੰਤ ਕਿਹਾ ਕਿ ਉਹ ਵਿਕਾਸ ਦੇ ਕੰਮਾਂ ਨੂੰ ਲੈ ਕੇ ਆਪਣੀ ਚੋਣ ਲੜ ਰਹੇ ਹਨ ਕਿਉਂ ਜੋ ਉਨ੍ਹਾਂ ਨੇ ਬਿਨਾਂ ਪੱਖਪਾਤ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਆਪਣੇ ਵਾਰਡ ਦੇ ਵਿਕਾਸ ਕਾਰਜ ਕਰਵਾਏ ਹਨ | ਇਸ ਮੌਕੇ ਵੱਡੀ ਗਿਣਤੀ 'ਚ ਵਾਰਡ ਵਾਸੀ ਮੌਜੂਦ ਸਨ |