ਸੰਘੋਲ, 20 ਮਈ (ਪਰਮਵੀਰ ਸਿੰਘ ਧਨੋਆ)-ਗ਼ੈਰ ਪ੍ਰਮਾਣਿਤ ਜਥੇਬੰਦੀਆਂ ਵਲੋਂ ਮੈਡੀਕਲ ਮੰਗਾਂ ਅਤੇ ਸਮੱਸਿਆਵਾਂ ਨੂੰ ਆਧਾਰ ਬਣਾ ਦਿੱਤੇ ਗਏ ਮੈਡੀਕਲ ਸਟੋਰ ਬੰਦ ਰੱਖਣ ਦਾ ਸੱਦਾ ਜ਼ਿਲੇ੍ਹ 'ਚ ਬੇਅਸਰ ਰਿਹਾ | ਉਕਤ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰਧਾਨ ਮੈਡੀਕਲ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਹਰਚੰਦ ਸਿੰਘ ਚੰਨੀ ਸੰਘੋਲ ਨੇ ਗੱਲਬਾਤ ਕਰਦਿਆਂ ਕੀਤਾ | ਚੰਨੀ ਨੇ ਦੱਸਿਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਵਲੋਂ ਬੀਤੇ ਦਿਨੀਂ ਕੀਤੀ ਗਈ ਸੂਬਾ ਪੱਧਰੀ ਮੀਟਿੰਗ ਦੌਰਾਨ ਮੈਡੀਕਲ ਸਟੋਰ ਖੁੱਲੇ੍ਹ ਰੱਖਣ ਦਾ ਫ਼ੈਸਲਾ ਲਿਆ ਗਿਆ ਸੀ, ਜਿਸ 'ਤੇ ਜ਼ਿਲੇ੍ਹ ਦੇ ਬਹੁਤੇ ਮੈਡੀਕਲ ਸਟੋਰ ਪਹਿਲਾਂ ਵਾਂਗ ਹੀ ਖੁੱਲੇ੍ਹ ਰਹੇ ਤੇ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ |