15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਭਾਜਪਾ ਨੇ ਕੌਂਸਲ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਕੀਤਾ ਤੇਜ਼

Ad Position 21
No active advertisement
ਅਜੀਤ ਡੈਸਕ 21-05-2026
ਖਮਾਣੋਂ, 20 ਮਈ (ਜੋਗਿੰਦਰ ਪਾਲ)-ਭਾਜਪਾ ਦੀ ਅਹਿਮ ਮੀਟਿੰਗ ਖਮਾਣੋਂ ਸ਼ਹਿਰ ਵਿਖੇ ਦੀਪਕ ਕੁਮਾਰ ਰਾਜੂ ਅਤੇ ਅਰਵਿੰਦਰ ਸਿੰਘ ਬੰਟੂ ਵਲੋਂ ਕਰਵਾਈ ਗਈ, ਜਿਸ ਦੀ ਅਗਵਾਈ ਭਾਜਪਾ ਐਸ.ਸੀ. ਮੋਰਚਾ ਦੇ ਸੂਬਾ ਵਾਈਸ ਪ੍ਰਧਾਨ ਕੁਲਦੀਪ ਸਿੰਘ ਸਿੱਧੂਪੁਰ ਅਤੇ ਚੋਣ ਇੰਚਾਰਜ ਡਾ. ਹਰਬੰਸ ਲਾਲ ਵਲੋਂ ਕੀਤੀ ਗਈ | ਉਕਤ ਆਗੂਆਂ ਨੇ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਭਾਜਪਾ ਦੇ ਉਮੀਦਵਾਰ ਚੋਣ ਲੜ ਰਹੇ ਹਨ ਅਤੇ ਪਾਰਟੀ ਉਮੀਦਵਾਰ ਦਿਨ-ਰਾਤ ਮਿਹਨਤ ਕਰਕੇ ਇਹ ਚੋਣਾਂ ਜਿੱਤਣਗੇ, ਕਿਉਂਕਿ ਭਾਜਪਾ ਦੇ ਨਾਲ ਹੀ ਸ਼ਹਿਰਾਂ ਦਾ ਵਿਕਾਸ ਹੋ ਸਕਦਾ ਹੈ | ਇਸ ਮੌਕੇ ਵੱਖ-ਵੱਖ ਵਾਰਡਾਂ ਦੇ ਉਮੀਦਵਾਰਾਂ ਨੇ ਵੀ ਸ਼ਹਿਰ ਦੇ ਵਿਕਾਸ ਲਈ ਆਪਣੇ ਆਪਣੇ ਸੁਝਾਅ ਦਿੱਤੇ | ਇਸ ਮੌਕੇ ਦੀਪਕ ਕੁਮਾਰ ਰਾਜੂ, ਅਰਵਿੰਦਰ ਸਿੰਘ ਬੰਟੂ, ਵਿਵੇਕ ਜੈਨ, ਹਰੀਸ਼ ਕੁਮਾਰ ਰਤਨ, ਦਿਨੇਸ਼ ਕੁਮਾਰ ਗਾਮਾ, ਮਾ. ਸੁਲਿੰਦਰ ਕੁਮਾਰ, ਚਰਨਜੀਤ ਸਿੰਘ ਭੰਗੂ, ਜਰਨੈਲ ਸਿੰਘ ਜੈਲੀ, ਪ੍ਰਦੀਪ ਕੁਮਾਰ ਤਿਵਾੜੀ, ਰਾਜ ਕੁਮਾਰ ਵਰਮਾ, ਸੁਭਾਸ਼ ਚੰਦ ਵਰਮਾ, ਗੁਰਦੇਵ ਸਿੰਘ, ਸਵਰਨ ਕੌਰ, ਨਵੀਨ ਜਿੰਦਲ ਅਤੇ ਗੁਰਪ੍ਰੀਤ ਸਿੰਘ ਗੁਰੀ ਤੋਂ ਇਲਾਵਾ ਪਾਰਟੀ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐਸੋਸੀਏਟ ਟੀਚਰਜ਼ ਜਨਗਣਨਾ ਲਈ ਮਹਿੰਗੇ ਮੋਬਾਈਲ ਖ਼ਰੀਦਣ ਨੂੰ ਮਜ਼ਬੂਰ ਕਰਨੀ ਪੈ ਰਹੀ ਮਹੀਨੇ ਦੀ ਤਨਖਾਹ ਕੁਰਬਾਨ <br/>... ਅਗਲੀ ਖ਼ਬਰ ਸਾਬਕਾ ਵਿਧਾਇਕ ਨਾਗਰਾ ਦੀ ਰਹਿਨੁਮਾਈ ਹੇਠ ਕਾਂਗਰਸ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ
Ad Position 24