18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਜਨਗਣਨਾ ਡਿਊਟੀ ਤੋਂ ਵਾਪਸ ਆ ਰਹੀ ਅਧਿਆਪਕਾ ਅਤੇ ਉਸ ਦਾ ਪੁੱਤਰ ਸੜਕ ਹਾਦਸੇ 'ਚ ਗੰਭੀਰ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 22-05-2026
ਫ਼ਤਹਿਗੜ• ਸਾਹਿਬ, 21 ਮਈ (ਬਲਜਿੰਦਰ ਸਿੰਘ)–ਜ਼ਿਲਾ ਪ੍ਰੀਸ਼ਦ ਦਫ਼ਤਰ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਸਰਕਾਰੀ ਅਧਿਆਪਕਾ ਅਤੇ ਉਸ ਦਾ ਪੁੱਤਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ | ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਅਧਿਆਪਕਾ ਆਪਣੀ ਜਨਗਣਨਾ ਡਿਊਟੀ ਪੂਰੀ ਕਰਕੇ ਪੁੱਤਰ ਸਮੇਤ ਘਰ ਵਾਪਸ ਪਰਤ ਰਹੀ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਅਧਿਆਪਕਾ ਪਰਮਜੀਤ ਕੌਰ, ਜੋ ਇਸ ਸਮੇਂ ਪਿੰਡ ਮਾਨੂੰਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਤਾਇਨਾਤ ਹੈ, ਆਪਣੇ ਪੁੱਤਰ ਦੇਸੰਤ ਨਾਲ ਪਿੰਡ ਤਲਾਣੀਆਂ ਤੋਂ ਡਿਊਟੀ ਨਿਭਾ ਕੇ ਮੋਟਰਸਾਈਕਲ ਰਾਹੀਂ ਆਪਣੇ ਪਿੰਡ ਬੁਲਾਰੀ ਕਲਾਂ ਵਾਪਸ ਆ ਰਹੀ ਸੀ | ਜਿਵੇਂ ਹੀ ਉਹ ਸਰਹਿੰਦ ਵਿਖੇ ਜ਼ਿਲਾ ਪ੍ਰੀਸ਼ਦ ਦਫ਼ਤਰ ਨੇੜੇ ਪਹੁੰਚੇ ਤਾਂ ਇਕ ਤੇਜ਼ ਰਫ਼ਤਾਰ ਆਟੋ-ਰਿਕਸ਼ਾ ਨੇ ਉਨਾਂ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ | ਟੱਕਰ ਦੇ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਮਾਂ-ਪੁੱਤਰ ਸੜਕ 'ਤੇ ਡਿੱਗ ਕੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ | ਇਸ ਮੌਕੇ 'ਤੇ ਮੌਜੂਦ ਰਾਹਗੀਰਾਂ ਨੇ ਤੁਰੰਤ ਦੋਵਾਂ ਨੂੰ ਸੰਭਾਲਦੇ ਹੋਏ ਸਿਵਲ ਹਸਪਤਾਲ ਫ਼ਤਹਿਗੜ ਸਾਹਿਬ ਪਹੁੰਚਾਇਆ, ਜਿੱਥੇ ਦੋਵਾਂ ਦਾ ਇਲਾਜ ਚੱਲ ਰਿਹਾ ਹੈ | ਹਾਦਸੇ ਦੀ ਸੂਚਨਾ ਮਿਲਦੇ ਹੀ ਸਰਕਾਰੀ ਅਧਿਆਪਕ ਯੂਨੀਅਨ ਦੇ ਪ੍ਰਮੁੱਖ ਆਗੂ ਸਤਵਿੰਦਰ ਸਿੰਘ ਚਾਹਲ ਆਪਣੇ ਸਾਥੀਆਂ ਸਮੇਤ ਸਿਵਲ ਹਸਪਤਾਲ ਪਹੁੰਚੇ ਅਤੇ ਜ਼ਖਮੀਆਂ ਦਾ ਹਾਲਚਾਲ ਪੁੱਛਿਆ | ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਡਿਊਟੀ ਦੌਰਾਨ ਜ਼ਖਮੀ ਹੋਈ ਅਧਿਆਪਕਾ ਅਤੇ ਉਸ ਦੇ ਪੁੱਤਰ ਦਾ ਸਾਰਾ ਇਲਾਜ ਮੁਫ਼ਤ ਕਰਵਾਇਆ ਜਾਵੇ ਅਤੇ ਸਰਕਾਰ ਵਲੋਂ ਪੂਰਾ ਖਰਚਾ ਝੇਲਿਆ ਜਾਵੇ | ਇਸ ਮੌਕੇ ਯੂਨੀਅਨ ਆਗੂ ਸਤਵਿੰਦਰ ਸਿੰਘ ਚਾਹਲ ਨੇ ਪ੍ਰਸ਼ਾਸਨ ਦੇ ਕੰਮਕਾਜ 'ਤੇ ਸਵਾਲ ਖੜ•ੇ ਕਰਦੇ ਹੋਏ ਕਿਹਾ ਕਿ ਅਧਿਆਪਕਾ ਪਰਮਜੀਤ ਕੌਰ ਨੇ ਪਹਿਲਾਂ ਹੀ ਲਿਖਤੀ ਰੂਪ ਵਿਚ ਬੇਨਤੀ ਕੀਤੀ ਸੀ ਕਿ ਉਸ ਦੀ ਜਨਗਣਨਾ ਡਿਊਟੀ ਨੇੜਲੇ ਪਿੰਡ ਵਿਚ ਲਗਾਈ ਜਾਵੇ, ਪਰ ਪ੍ਰਸ਼ਾਸਨ ਨੇ ਉਸ ਦੀ ਮਜਬੂਰੀ ਨੂੰ ਨਜ਼ਰਅੰਦਾਜ਼ ਕਰਦੇ ਹੋਏ ਦੂਰ ਵਾਲੇ ਇਲਾਕੇ ਵਿਚ ਡਿਊਟੀ ਲਗਾ ਦਿੱਤੀ | ਉਨਾਂ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਡਿਊਟੀ ਵੰਡ ਪ੍ਰਕਿਰਿਆ ਵਿਚ ਸੁਧਾਰ ਲਿਆਉਣਾ ਜ਼ਰੂਰੀ ਹੈ |
Ad Position 22
No active advertisement
ਪਿਛਲੀ ਖ਼ਬਰ ਡੀ.ਬੀ.ਯੂ. ਦੇ ਖੇਤੀਬਾੜੀ ਵਿਦਿਆਰਥੀਆਂ ਨੇ ਟਿਵਾਣਾ ਬੀ ਫਾਰਮ ਦੇ ਅਨੁਭਵੀ ਦੌਰੇ ਨਾਲ ਵਿਸ਼ਵ ਸ਼ਹਿਦ ਦੀ ਮੱਖੀ ਦਿਵਸ ਮਨਾਇ... ਅਗਲੀ ਖ਼ਬਰ ਵਾਰਡ ਨੰਬਰ. 20 ਤੋਂ ਬਲਜਿੰਦਰ ਸਿੰਘ ਸੋਹਲ ਦੇ ਹੱਕ ਵਿਚ ਕੀਤੀ ਭਰਵੀਂ ਮੀਟਿੰਗ
Ad Position 24