ਸਰਹਿੰਦ ਵਿਖੇ ਵਿਸ਼ਵਕਰਮਾ ਦਿਵਸ ਉਤਸ਼ਾਹ ਨਾਲ ਮਨਾਇਆ
ਫ਼ਤਹਿਗੜ੍ਹ ਸਾਹਿਬ, 17 ਸਤੰਬਰ (ਬਲਜਿੰਦਰ ਸਿੰਘ)-ਵਿਸ਼ਵਕਰਮਾ ਸਭਾ ਵਲੋਂ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦਾ ਪ੍ਰਗਟ ਦਿਵਸ ਪ੍ਰੋਫੈਸਰ ਕਲੋਨੀ ਸਰਹਿੰਦ ਸਥਿਤ ਵਿਸ਼ਵਕਰਮਾ ਮੰਦਰ ਵਿਖੇ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਝੰਡੇ ਦੀ ਰਸਮ ਮਦਨ ਧੀਮਾਨ ਵਲੋਂ ਅਦਾ ਕੀਤੀ ਗਈ, ਜਦਕਿ ਹਵਨ ਯੱਗ ਦੀ ਰਸਮ ਪੰਕਜ ਅਤੇ ਰੂਬੀ ਵਲੋਂ ਕਰਵਾਈ ਗਈ।
ਫ਼ਤਹਿਗੜ੍ਹ ਸਾਹਿਬ, 17 ਸਤੰਬਰ (ਬਲਜਿੰਦਰ ਸਿੰਘ)-ਵਿਸ਼ਵਕਰਮਾ ਸਭਾ ਵਲੋਂ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦਾ ਪ੍ਰਗਟ ਦਿਵਸ ਪ੍ਰੋਫੈਸਰ ਕਲੋਨੀ ਸਰਹਿੰਦ ਸਥਿਤ ਵਿਸ਼ਵਕਰਮਾ ਮੰਦਰ ਵਿਖੇ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਝੰਡੇ ਦੀ ਰਸਮ ਮਦਨ ਧੀਮਾਨ ਵਲੋਂ ਅਦਾ ਕੀਤੀ ਗਈ, ਜਦਕਿ ਹਵਨ ਯੱਗ ਦੀ ਰਸਮ ਪੰਕਜ ਅਤੇ ਰੂਬੀ ਵਲੋਂ ਕਰਵਾਈ ਗਈ। ਇਸ ਮੌਕੇ ਗੋਪਾਲ ਬਿੰਬਰਾ ਤੇ ਮੁਨੀਸ਼ ਧੀਮਾਨ ਨੇ ਸਮੂਹ ਸੰਗਤਾਂ ਨੂੰ ਭਗਵਾਨ ਵਿਸ਼ਵਕਰਮਾ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਨੂੰ ਸਿਰਜਣ, ਸ਼ਿਲਪਕਲਾ ਅਤੇ ਨਿਰਮਾਣ ਦੇ ਦੇਵਤਾ ਵਜੋਂ ਪੂਜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵਕਰਮਾ ਦਿਵਸ ਸਾਨੂੰ ਮਿਹਨਤ, ਲਗਨ, ਹੁਨਰ ਤੇ ਇਮਾਨਦਾਰੀ ਨਾਲ ਆਪਣੇ ਕੰਮ ਪ੍ਰਤੀ ਸਮਰਪਿਤ ਰਹਿਣ ਦੀ ਪੇ੍ਰਰਨਾ ਦਿੰਦਾ ਹੈ। ਉਨ੍ਹਾਂ ਸਰਬੱਤ ਦੇ ਭਲੇ ਤੇ ਸਮਾਜ ਦੀ ਖ਼ੁਸ਼ਹਾਲੀ ਲਈ ਕਾਮਨਾ ਕੀਤੀ। ਇਸ ਮੌਕੇ ਸੰਗਤ ਲਈ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਸਮਾਗਮ ਵਿਚ ਨਰੇਸ਼ ਸਿਆਣ, ਰਾਜੇਸ਼ ਧੀਮਾਨ, ਦਿਲਜੀਤ ਸਿਆਣ, ਪ੍ਰਿੰਸ ਬਿੰਬਰਾ, ਬਲਦੇਵ ਕ੍ਰਿਸ਼ਨ, ਕੁੱਕੀ, ਅਨਿਲ ਧੀਮਾਨ, ਪੰਕਜ, ਪਰਮਿੰਦਰ ਸਿੰਘ, ਧ੍ਰੁਵ ਬਿੰਬਰਾ, ਮਾਧਵ ਬਿੰਬਰਾ ਸਮੇਤ ਹੋਰ ਪਤਵੰਤੇ ਤੇ ਸੰਗਤ ਹਾਜ਼ਰ ਸਨ।