ਸਿਹਤ ਵਿਭਾਗ ਦੀ ਟੀਮ ਨੇ ਸਲੱਮ ਏਰੀਏ ਦੇ ਝੁੱਗੀਆਂ ਚ ਰਹਿੰਦੇ ਲੋਕਾਂ ਨੂੰ ਡੇਂਗੂ ਸਬੰਧੀ ਕੀਤਾ ਜਾਗਰੂਕ
ਬਨੂੜ, 17 ਸਤੰਬਰ (ਭੁਪਿੰਦਰ ਸਿੰਘ)- ਸੀਨੀਅਰ ਮੈਡੀਕਲ ਅਫ਼ਸਰ ਡਾ. ਰਜਨੀਤ ਰੰਧਾਵਾ ਦੇ ਨਿਰਦੇਸ਼ਾ ਅਨੁਸਾਰ ਸ੍ਰੀ ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਬਾਸਮਾ ਵਿਖੇ ਹਾਈਜਿਨ ਅਤੇ ਹੈਲਥ ਸੈਨੀਟੇਸ਼ਨ ਸੰਬੰਧੀ ਜਾਂਚ ਕੀਤੀ ਗਈ।
ਬਨੂੜ, 17 ਸਤੰਬਰ (ਭੁਪਿੰਦਰ ਸਿੰਘ)- ਸੀਨੀਅਰ ਮੈਡੀਕਲ ਅਫ਼ਸਰ ਡਾ. ਰਜਨੀਤ ਰੰਧਾਵਾ ਦੇ ਨਿਰਦੇਸ਼ਾ ਅਨੁਸਾਰ ਸ੍ਰੀ ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਬਾਸਮਾ ਵਿਖੇ ਹਾਈਜਿਨ ਅਤੇ ਹੈਲਥ ਸੈਨੀਟੇਸ਼ਨ ਸੰਬੰਧੀ ਜਾਂਚ ਕੀਤੀ ਗਈ। ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਸੀ.ਐਚ.ਸੀ. ਬਨੂੜ ਰਮੇਸ਼ ਕੁਮਾਰ ਨੇ ਸਮੇਤ ਟੀਮ ਨਾਲ ਸਕੂਲ ਵਿਖੇ ਜਾ ਕੇ ਸਾਫ਼ ਸਫ਼ਾਈ ਦੀ ਜਾਂਚ ਕੀਤੀ ਅਤੇ ਬੱਚਿਆਂ ਨੂੰ ਸਿਹਤ ਸੰਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਸਕੂਲ ਵਿਚ ਬੱਚਿਆਂ ਦੇ ਪੀਣ ਲਈ ਜੋ ਪਾਣੀ ਦਿੱਤਾ ਜਾਂਦਾ ਹੈ। ਉਸ ਨੂੰ ਜਾਂਚ ਲਈ ਪੰਜਾਬ ਸਰਕਾਰ ਦੀ ਕੈਮੀਕਲ ਲੈਬੋਰਟਰੀ ਖਰੜ ਵਿਖੇ ਭੇਜਿਆ ਗਿਆ ਜੋ ਸਹੀ ਪਾਇਆ ਗਿਆ। ਸਕੂਲ ਵਿਖੇ ਬੱਚਿਆਂ ਦੀਆਂ ਜ਼ਰੂਰਤਾਂ ਸੰਬੰਧੀ ਸਭ ਕੁਝ ਠੀਕ ਪਾਇਆ ਗਿਆ। ਇਸ ਦੇ ਨਾਲ ਹੀ ਸਕੂਲ ਵਿਚ ਆਰ. ਓ. ਸਿਸਟਮ ਲੱਗਿਆ ਹੋਇਆ ਸੀ। ਸਕੂਲ ਨੂੰ ਸਾਫ਼ ਸੁਥਰਾ ਅਤੇ ਹੈਲਥ ਸੈਨੀਟੇਸ਼ਨ ਸੰਬੰਧੀ ਐਸ.ਐਮ.ਓ. ਬਨੂੜ ਵਲੋਂ ਐਨ. ਓ. ਸੀ. ਜਾਰੀ ਕੀਤੀ ਗਈ। ਉਪਰੰਤ ਸਿਹਤ ਵਿਭਾਗ ਦੀ ਟੀਮ ਵਲੋਂ ਬੈਰੀਅਰ ਚੌਂਕ ਬਨੂੜ ਨੇੜੇ ਸਲੰਮ ਏਰੀਏ ਵਿਚ ਬਣੀਆਂ ਝੁੱਗੀਆਂ ਤੇ ਡੇਂਗੂ ਕੰਟੇਨਰ ਸਰਵੇ ਕੀਤਾ ਗਿਆ ਅਤੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਸੰਬੰਧੀ ਜਾਣਕਾਰੀ ਦਿੱਤੀ ਗਈ। ਸਿਹਤ ਵਿਭਾਗ ਟੀਮ ਵਿਚ ਗੁਰਦੀਪ ਸਿੰਘ ਮੇਲਟੀਪਰਪਜ਼ ਹੈਲਥ ਵਰਕਰ, ਨਵਜੋਤ ਸਿੰਘ, ਰਾਜਵੀਰ ਸਿੰਘ ਬਰੀਡਿੰਗ ਚੈਕਰ ਮੌਜੂਦ ਸਨ। ਸਰਵੇ ਦੌਰਾਨ 28 ਘਰਾਂ ਅਤੇ 112 ਕਨਟੇਨਰਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਕਿਸੇ ਵੀ ਜਗ੍ਹਾ ਲਾਰਵਾ ਨਹੀਂ ਪਾਇਆ ਗਿਆ।