18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਕੈਂਸਰ ਤੋਂ ਬਚਾਅ ਲਈ ਐਚ.ਪੀ.ਵੀ. ਟੀਕਾਕਰਨ ਕਰਵਾਇਆ ਜਾਵੇ-ਸਿਵਲ ਸਰਜਨ

Ad Position 21
No active advertisement
ਅਜੀਤ ਡੈਸਕ 22-05-2026
ਫ਼ਤਹਿਗੜ੍ਹ ਸਾਹਿਬ, 21 ਮਈ (ਮਨਪ੍ਰੀਤ ਸਿੰਘ)-ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਅਰਵਿੰਦ ਪਾਲ ਸਿੰਘ ਦੀ ਯੋਗ ਅਗਵਾਈ ਹੇਠ ਜ਼ਿਲੇ੍ਹ ਅੰਦਰ 14 ਸਾਲ ਦੀ ਉਮਰ ਦੀਆਂ ਲੜਕੀਆਂ ਨੂੰ ਐਚ.ਪੀ.ਵੀ. (ਹਿਊਮਨ ਪੈਪੀਲੋਮਾ ਵਾਇਰਸ) ਟੀਕਾਕਰਨ ਕੀਤਾ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਜੇਕਰ ਸਮੇਂ ਸਿਰ ਲੜਕੀਆਂ ਨੂੰ ਇਹ ਟੀਕਾ ਲਗਵਾਇਆ ਜਾਂਦਾ ਹੈ ਤਾਂ ਇਹ ਲੜਕੀਆਂ ਨੂੰ ਸਰਵਾਈਕਲ ਕੈਂਸਰ ਹੋਣ ਤੋਂ ਬਚਾਉਂਦਾ ਹੈ | ਉਨ੍ਹਾਂ ਦੱਸਿਆ ਕਿ ਟੀਕਾਕਰਨ ਦੀ ਇਸ ਮੁਹਿੰਮ ਤਹਿਤ ਸਿੰਗਲ-ਡੋਜ਼ ਗਾਰਡਾਸਿਲ 4 ਵੈਕਸੀਨ ਜੋਕਿ ਇਕ ਕੁਵਾਡਰੀਵੈਲੈਂਟ ਐਚ.ਪੀ.ਵੀ ਵੈਕਸੀਨ ਹੈ, ਦੀ ਵਰਤੋਂ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਹ ਟੀਕਾ ਐਚ.ਪੀ.ਵੀ ਟਾਈਪ 16 ਅਤੇ 18 ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ, ਜੋ ਕਿ ਸਰਵਾਈਕਲ ਕੈਂਸਰ ਲਈ ਜ਼ਿੰਮੇਵਾਰ ਹਨ ਅਤੇ ਨਾਲ ਹੀ ਟਾਈਪ 6 ਅਤੇ 11 ਤੋਂ ਵੀ ਬਚਾਅ ਕਰਦਾ ਹੈ | ਉਨ੍ਹਾਂ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲੇ੍ਹ ਦੀਆਂ 14 ਸਾਲ ਦੀ ਉਮਰ ਦੀਆਂ ਸਾਰੀਆਂ ਲੜਕੀਆਂ ਨੂੰ ਸਿਹਤ ਕੇਂਦਰਾਂ ਵਿਚ ਗਾਰਡਾਸਿਲ 4 ਵੈਕਸੀਨ ਦੀ ਇਕ ਡੋਜ਼ ਦਿੱਤੀ ਜਾ ਰਹੀ | ਉਨ੍ਹਾਂ 14 ਸਾਲ ਦੀਆਂ ਲੜਕੀਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਮਾਪਿਆਂ ਨੇ ਅਜੇ ਤੱਕ ਇਹ ਟੀਕਾ ਆਪਣੀਆਂ ਲੜਕੀਆਂ ਨੂੰ ਨਹੀਂ ਲਗਵਾਇਆ ਉਹ ਆਪੋ ਆਪਣੀਆਂ ਬੱਚੀਆਂ ਨੂੰ ਨੇੜੇ ਦੇ ਸਬ ਡਵੀਜ਼ਨਲ ਹਸਪਤਾਲ, ਕਮਿਊਨਿਟੀ ਸਿਹਤ ਸੈਂਟਰ ਜਾਂ ਪ੍ਰਾਇਮਰੀ ਸਿਹਤ ਸੈਂਟਰਾਂ ਵਿਚ ਇਹ ਵੈਕਸੀਨ ਜ਼ਰੂਰ ਲਗਵਾਉਣ ਤਾਂ ਕਿ ਸਰਵਾਈਕਲ ਕੈਂਸਰ ਹੋਣ ਤੋਂ ਬੱਚੀਆਂ ਨੂੰ ਬਚਾਇਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਵਾਰਡ ਨੰਬਰ. 19 ਵਿਚ ਚੋਣ ਪ੍ਰਚਾਰ ਤੇਜ਼
Ad Position 24