16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸੇਂਟ ਫ਼ਰੀਦ ਪਬਲਿਕ ਸਕੂਲ 'ਚ ਜ਼ਿਲ੍ਹਾ ਪੱਧਰੀ ਵਰਕਸ਼ਾਪ ਲਗਾਈ

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਮੰਡੀ ਗੋਬਿੰਦਗੜ੍ਹ, 21 ਮਈ (ਇਕਬਾਲਦੀਪ ਸੰਧੂ)-ਸੇਂਟ ਫ਼ਰੀਦ ਪਬਲਿਕ ਸਕੂਲ ਮੰਡੀ ਗੋਬਿੰਦਗੜ੍ਹ ਕੰਪਿਊਟਰਿਸ਼ਨ ਥਿੰਕਿੰਗ (ਸੀ.ਟੀ.) ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਨੂੰ ਸਕੂਲੀ ਸਿੱਖਿਆ ਵਿਚ ਪ੍ਰਭਾਵੀ ਰੂਪ ਨਾਲ ਸ਼ਾਮਿਲ ਕਰਨ ਸਬੰਧੀ ਜ਼ਿਲ੍ਹਾ ਪੱਧਰ ਵਿਚਾਰ ਵਟਾਂਦਰਾ (ਡੀ.ਐੱਲ.ਡੀ) ਵਰਕਸ਼ਾਪ ਦਾ ਸਫਲ ਆਯੋਜਨ ਕੀਤਾ ਗਿਆ | ਪੂਰੇ ਦਿਨ ਚੱਲੀ ਛੇ ਘੰਟੇ ਦੀ ਆਫਲਾਈਨ ਪ੍ਰਯੋਗਸ਼ਾਲਾ ਦਾ ਉਦੇਸ਼ ਸਿੱਖਿਆ ਸਬੰਧੀ ਨਵੀਆਂ ਨੀਤੀਆਂ ਨੂੰ ਤਿਆਰ ਕਰਨਾ ਸੀ | ਵਰਕਸ਼ਾਪ ਵਿਚ (ਏ.ਆਈ) ਅਤੇ (ਸੀ.ਟੀ.) ਵਰਗੇ ਮਹੱਤਵਪੂਰਨ ਵਿਸ਼ਿਆਂ ਤੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ | ਇਸ ਵਰਕਸ਼ਾਪ ਵਿਚ ਲਗਪਗ 40 ਅਧਿਆਪਕਾਂ ਨੇ ਉਤਸ਼ਾਹਪੂਰਵਕ ਭਾਗ ਲਿਆ | ਜਿਨ੍ਹਾਂ ਪ੍ਰਯੋਗਸ਼ਾਲਾ ਵਿਚ ਸੇਂਟ ਫ਼ਰੀਦ ਪਬਲਿਕ ਸਕੂਲ, ਗੋਬਿੰਦਗੜ੍ਹ ਪਬਲਿਕ ਸਕੂਲ, ਦੇਸ਼ ਭਗਤ ਸਕੂਲ, ਸੈਫਰਨ ਸਿਟੀ ਸਕੂਲ, ਗਰੀਨ ਫ਼ੀਲਡ ਸਕੂਲ ਸਰਹਿੰਦ, ਭਾਰਤਮ ਵਰਲਡ ਸਕੂਲ, ਐਸ.ਡੀ. ਮਾਡਲ ਸਕੂਲ, ਦੀਆ ਇੰਟਰਨੈਸ਼ਨਲ ਸਕੂਲ ਅਤੇ ਗਾਰਡਨ ਵੈਲੀ ਸਕੂਲ ਅਮਲੋਹ ਨੇ ਪ੍ਰਮੁੱਖ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਤਨੂ ਜੋਸ਼ੀ ਅਤੇ ਮਿਸਟਰ ਅਮਿਤ ਗਰਗ ਨੇ (ਏ.ਆਈ) ਸ਼ਾਲੂ ਗੁਪਤਾ ਅਤੇ ਆਸ਼ਾ ਰਾਣੀ ਨੇ ਕੰਪਿਊਟੇਸ਼ਨਲ ਥਿੰਕਿੰਗ ਵਿਚ ਗਣਿਤ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ | ਸੇਂਟ ਫ਼ਰੀਦ ਪਬਲਿਕ ਸਕੂਲ ਦੇ ਪਿ੍ੰਸੀਪਲ ਡਾ. ਅੰਮਿ੍ਤਾ ਸਿੰਘ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਸਿੱਖਿਆ ਨੂੰ ਨਵੀਂ ਤਕਨੀਕ ਸਿੱਖਿਆ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਏ.ਆਈ. ਅਤੇ ਕੰਪਿਊਟੇਸ਼ਨਲ ਥਿੰਕਿੰਗ ਵਿੱਦਿਆ ਦਾ ਮਹੱਤਵਪੂਰਨ ਹਿੱਸਾ ਬਣਨ ਜਾ ਰਹੇ ਹਨ | ਜਿਸ ਕਰਕੇ ਅਧਿਆਪਕਾਂ ਦਾ ਸਿੱਖਿਅਤ ਹੋਣਾ ਅਤਿਅੰਤ ਜ਼ਰੂਰੀ ਹੈ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਲਖਵੀਰ ਸਿੰਘ ਰਾਏ ਵਲੋਂ ਬਲਾਕ ਸੰਮਤੀ ਖੇੜਾ ਦੇ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ 96 ਲੱਖ ਰੁਪਏ ਦੀਆਂ ਗ੍ਰਾਂਟਾਂ... ਅਗਲੀ ਖ਼ਬਰ ਤੁਲਸੀ ਰਾਮ ਬਾਂਸਲ ਵੱਡੀ ਲੀਡ ਨਾਲ ਜਿੱਤ ਹਾਸਿਲ ਕਰਨਗੇ:-ਬੱਬੂ ਬਰਾੜ
Ad Position 24