27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਨਾਹਰ ਸ਼ੂਗਰ ਮਿੱਲ ਅਮਲੋਹ ਵਿਖੇ 28ਵਾਂ ਸੱਭਿਆਚਾਰ ਮੇਲਾ ਤੇ ਭੰਡਾਰਾ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 23-05-2026
ਅਮਲੋਹ, 22 ਮਈ (ਕੇਵਲ ਸਿੰਘ, ਅੰਮਿ੍ਤ ਸ਼ੇਰਗਿੱਲ, ਹਰਪ੍ਰੀਤ ਗਿੱਲ)-ਪ੍ਰਬੰਧਕ ਕਮੇਟੀ ਦਰਗਾਹ ਪੀਰ ਬਾਬਾ ਲਾਲਾਂ ਵਾਲਾ ਨਾਹਰ ਸ਼ੂਗਰ ਮਿੱਲ ਅਮਲੋਹ ਵਲੋਂ 28ਵਾਂ ਸੱਭਿਆਚਾਰ ਮੇਲਾ ਤੇ ਭੰਡਾਰਾ ਕਰਵਾਇਆ ਗਿਆ | ਪ੍ਰਬੰਧਕਾਂ ਵਲੋਂ ਮਿਲਟਰੀ ਬੈਂਡ ਦੁਆਰਾ ਸ਼ੋਭਾ ਯਾਤਰਾ ਸਜਾਈ ਗਈ ਅਤੇ ਚਾਦਰ ਚੜ੍ਹਾਉਣ ਦੀ ਰਸਮ ਮਿੱਲ ਦੇ ਸਮੂਹ ਪ੍ਰਬੰਧਕ ਅਤੇ ਕਰਮਚਾਰੀਆਂ ਵਲੋਂ ਕੀਤੀ ਗਈ, ਜਿਸ ਉਪਰੰਤ ਸ਼ਮ੍ਹਾ ਰੌਸ਼ਨ ਕਰਕੇ ਅਤੁੱਟ ਭੰਡਾਰਾ ਵਰਤਾਇਆ ਗਿਆ | ਮੇਲੇ ਦੌਰਾਨ ਗਾਇਕਾਂ ਹਰਭਜਨ ਸਿੰਘ ਜੱਲੋਵਾਲ, ਰਮਨ ਢਿੱਲੋਂ, ਧੀਮਾਨ ਸਿਸਟਰਜ਼, ਬਹਾਦਰ ਸਮਰਾਲਾ, ਬਲਵੀਰ ਰਾਏ ਤੇ ਸ਼ਬਨਮ ਰਾਏ, ਜਸਪਾਲ ਹੰਸ, ਬਿੱਟੂ ਖੰਨੇ ਵਾਲਾ, ਜੱਸੀ ਹਰਗਾਣਾ ਤੇ ਹੁਸਨਪ੍ਰੀਤ ਹੰਸ, ਰਾਜ ਫੈਜ਼ਗੜ੍ਹੀਆ ਤੇ ਐਚ ਕੌਰ ਅਤੇ ਭੁਪਿੰਦਰ ਭੂਰੀ ਤੋਂ ਇਲਾਵਾ ਅਨੇਕਾਂ ਗਾਇਕਾਂ ਨੇ ਆਪਣੇ-ਆਪਣੇ ਗੀਤ ਪੇਸ਼ ਕੀਤੇ | ਇਸ ਮੌਕੇ ਮੇਲੇ ਦੌਰਾਨ ਸਟੇਜ ਸੰਚਾਲਨ ਜਸਵੀਰ ਸਿੰਘ ਅਤੇ ਰਵਿੰਦਰ ਪ੍ਰਤਾਪ ਵਲੋਂ ਬਾਖ਼ੂਬੀ ਕੀਤਾ ਗਿਆ | ਪ੍ਰਬੰਧਕਾਂ ਵਲੋਂ ਸਾਰੇ ਹੀ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਵਾਈ. ਕੇ. ਸਿੰਘ ਯੂਨਿਟ ਹੈੱਡ, ਹਰੀਸ਼ ਗੁਪਤਾ ਜੀ. ਐਮ. ਕਮਰਸ਼ੀਅਲ, ਜਸਵਿੰਦਰ ਸਿੰਘ, ਵਿਨੈ ਰਾਓ, ਵਿਨੈ ਗੁਪਤਾ, ਸੁਧੀਰ ਕੁਮਾਰ ਵੀ.ਪੀ.ਕੇਨ, ਜਸਬੀਰ ਸਿੰਘ ਸੀਨੀਅਰ ਮੈਨੇਜਰ, ਤਲਵਿੰਦਰ ਸਿੰਘ ਰਵਿੰਦਰ ਪ੍ਰਤਾਪ ਸਿੰਘ, ਕਪਿਲ ਲੂਥਰਾ, ਰਾਕੇਸ਼ ਕੁਮਾਰ, ਸੰਜੀਵ ਕਾਲੀਆ, ਅਸ਼ੋਕ ਕੁਮਾਰ, ਅਨਿਲ ਦੱਤ ਸ਼ਰਮਾ, ਭੁਪਿੰਦਰ ਸਿੰਘ, ਤਪਿੰਦਰ ਸਿੰਘ, ਸੰਚਿਤ ਅਰੋੜਾ, ਜਤਿੰਦਰ ਯਾਦਵ, ਜੀਵਨ ਸ਼ਰਮਾ, ਸੁਖਵਿੰਦਰ ਸਿੰਘ, ਮਨੋਜ ਕੁਮਾਰ, ਰਾਕੇਸ਼ ਗੋਇਲ, ਬਲਵਿੰਦਰ ਸਿੰਘ, ਅਨੁਜ ਕੁਮਾਰ ਅਤੇ ਸਿਮਰਨ ਬਾਜਵਾ ਤੋਂ ਇਲਾਵਾ ਮਿੱਲ ਦੇ ਹੋਰ ਅਧਿਕਾਰੀ ਅਤੇ ਮੁਲਾਜ਼ਮਾਂ ਤੋਂ ਇਲਾਵਾ ਵੱਡੀ ਗਿਣਤੀ ਇਲਾਕੇ ਦੇ ਲੋਕ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗੋਬਿੰਦਗੜ੍ਹ ਪਬਲਿਕ ਕਾਲਜ ਅਲੌੜ ਵਿਖੇ ਕੌਂਸਲਰ ਸਮਰੱਥਾ ਨਿਰਮਾਣ ਵਰਕਸ਼ਾਪ <br/> ਅਗਲੀ ਖ਼ਬਰ ਮਨਜਿੰਦਰ ਸਿੰਘ ਰੋਮੀ ਨੇ ਉਮੀਦਵਾਰ ਅਰਵਿੰਦ ਸਿੰਘ ਦੇ ਹੱਕ 'ਚ ਚੋਣ ਕੀਤਾ ਪ੍ਰਚਾਰ <br/>
Ad Position 24