06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਵਿਸ਼ਵ 'ਵਰਸਿਟੀ ਤੇ ਸ਼ੈਲੀ ਨਰਸਿੰਗ ਹੋਮ ਸਰਹਿੰਦ ਦਰਮਿਆਨ ਵਿੱਦਿਅਕ ਸਮਝੌਤਾ

Ad Position 21
repet_subhas-goyals [Copy P29]
ਐਮ.ਓ.ਯੂ. 'ਤੇ ਡਾ: ਜੀ.ਕੇ. ਸ਼ੈਲੀ ਡਾਇਰੈਕਟਰ ਸ਼ੈਲੀ ਨਰਸਿੰਗ ਹੋਮ ਅਤੇ ਡਾ. ਪਰਿਤ ਪਾਲ ਸਿੰਘ ਉਪ ਕੁਲਪਤੀ ਯੂਨੀਵਰਸਿਟੀ ਵਲੋਂ ਰਸਮੀ ਤੌਰ 'ਤੇ ਦਸਤਖ਼ਤ ਕੀਤੇ ਸਮਝੌਤੇ ਨਾਲ | ਅਜੀਤ ਤਸਵੀਰ <br/> 24-05-2026
ਫ਼ਤਹਿਗੜ੍ਹ ਸਾਹਿਬ, 23 ਮਈ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਨੇ ਸ਼ੈਲੀ ਨਰਸਿੰਗ ਹੋਮ ਸਰਹਿੰਦ ਨਾਲ ਫਿਜ਼ਿਓਥੈਰਪੀ ਤੇ ਐਲਾਇਡ ਹੈਲਥ ਸਾਇੰਸਿਜ਼ ਵਿਚ ਅਕਾਦਮਿਕ, ਕਲੀਨੀਕਲ ਟ੍ਰੇਨਿੰਗ ਅਤੇ ਰਿਸਰਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਮੈਮੋਰੈਂਡਮ ਆਫ਼ ਅੰਡਰ ਸਟੈਂਡਿੰਗ ਸਾਇਨ ਕੀਤਾ ਹੈ | ਇਸ ਐਮ.ਓ.ਯੂ. 'ਤੇ ਡਾ: ਜੀ.ਕੇ. ਸ਼ੈਲੀ ਡਾਇਰੈਕਟਰ ਸ਼ੈਲੀ ਨਰਸਿੰਗ ਹੋਮ ਅਤੇ ਡਾ. ਪਰਿਤ ਪਾਲ ਸਿੰਘ ਉਪ ਕੁਲਪਤੀ ਯੂਨੀਵਰਸਿਟੀ ਵਲੋਂ ਰਸਮੀ ਤੌਰ 'ਤੇ ਦਸਤਖ਼ਤ ਕੀਤੇ ਗਏ | ਡਾ. ਪਰਿਤ ਪਾਲ ਸਿੰਘ ਨੇ ਦੱਸਿਆ ਕਿ ਇਹ ਐਲਾਇਡ ਅਤੇ ਹੈਲਥ-ਕੇਅਰ ਸਾਇੰਸਿਜ਼ ਫੈਕਲਟੀ ਅਧੀਨ ਫਿਜ਼ਿਓਥੈਰਪੀ ਵਿਭਾਗ ਦੇ ਵਿਦਿਆਰਥੀਆਂ ਨੂੰ ਕਲੀਨੀਕਲ ਐਕਸਪੋਜ਼ਰ ਅਤੇ ਹੱਥੀਂ ਟ੍ਰੇਨਿੰਗ ਦੇਣ ਲਈ ਹੈ | ਇਹ ਥਿਊਰੀ ਅਤੇ ਵਾਸਤਵਿਕ ਕਲੀਨੀਕਲ ਪ੍ਰੈਕਟਿਸ ਵਿਚਕਾਰ ਪਾੜਾ ਘਟਾਉਂਦਾ ਹੈ ਅਤੇ ਕਲੀਨੀਕਲ ਪੋਸਟਿੰਗ, ਬੈਡਸਾਈਡ ਟੀਚਿੰਗ, ਮਰੀਜ਼ ਮੁਲਾਂਕਣ (ਪੇਸ਼ੈਂਟ ਅਸੈਸਮੈਂਟ) ਟ੍ਰੇਨਿੰਗ, ਕੇਸ ਚਰਚਾਵਾਂ, ਐਵੀਡੈਂਸ-ਬੇਸਡ ਪ੍ਰੈਕਟਿਸ ਸੈਸ਼ਨ, ਵਰਕਸ਼ਾਪਾਂ ਅਤੇ ਨਿਗਰਾਨੀ ਹੇਠ ਸਿਖਲਾਈ ਰਾਹੀਂ ਵਿਦਿਆਰਥੀਆਂ ਨੂੰ ਤਿਆਰ ਕੀਤਾ ਜਾਵੇਗਾ | 1972 ਵਿਚ ਸਥਾਪਿਤ ਸ਼ੈਲੀ ਨਰਸਿੰਗ ਹੋਮ ਇਕ ਮਲਟੀ-ਸਪੈਸ਼ਲਟੀ ਹਸਪਤਾਲ ਹੈ, ਜੋ ਕਿਫ਼ਾਇਤੀ ਤੇ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਲਈ ਜਾਣਿਆ ਜਾਂਦਾ ਹੈ | ਇਸ ਵਿਚ ਆਰਥੋਪੀਡਿਕਸ, ਜਨਰਲ ਸਰਜਰੀ, ਔਬਸਟੈਟਿ੍ਕਸ ਐਂਡ ਗਾਇਨੀ, ਬਾਲ ਰੋਗ, ਈ.ਐਨ.ਟੀ., ਕਿ੍ਟੀਕਲ ਕੇਅਰ, ਐਮਰਜੈਂਸੀ ਸਰਵਿਸਿਜ਼, ਫਿਜ਼ਿਓਥੈਰਪੀ ਅਤੇ ਨਿਊਟ੍ਰੀਸ਼ਨ ਐਂਡ ਡਾਇਟੈਟਿਕਸ ਵਰਗੀਆਂ ਉੱਨਤ ਸਹੂਲਤਾਂ ਮੌਜੂਦ ਹਨ | ਇਸ ਸਹਿਯੋਗ ਤਹਿਤ ਯੂਨੀਵਰਸਿਟੀ ਦੇ ਫਿਜ਼ਿਓਥੈਰਪੀ ਵਿਦਿਆਰਥੀਆਂ ਨੂੰ ਵੱਖ-ਵੱਖ ਕਲੀਨੀਕਲ ਵਿਭਾਗਾਂ ਵਿਚ ਵਿਹਾਰਕ ਤਜਰਬਾ ਹਾਸਲ ਹੋਵੇਗਾ | ਇਸ ਮੌਕੇ 'ਤੇ ਡਾ. ਪੰਕਜਪ੍ਰੀਤ ਸਿੰਘ ਡੀਨ ਫੈਕਲਟੀ ਆਫ਼ ਐਲਾਇਡ ਐਂਡ ਹੈਲਥ-ਕੇਅਰ ਸਾਇੰਸਿਜ਼ ਨੇ ਕਿਹਾ ਕਿ ਇਹ ਸਹਿਯੋਗ ਪ੍ਰੈਕਟੀਕਲ ਲਰਨਿੰਗ ਨੂੰ ਬਹੁਤ ਮਜ਼ਬੂਤ ਕਰੇਗਾ ਅਤੇ ਵਿਦਿਆਰਥੀਆਂ ਨੂੰ ਪੇਸ਼ੇਵਰ ਉੱਤਮਤਾ ਲਈ ਲੋੜੀਂਦੀਆਂ ਕਲੀਨੀਕਲ ਸਕਿੱਲਜ਼ ਪ੍ਰਦਾਨ ਕਰੇਗਾ | ਡਾ. ਸੁਪਰੀਤ ਬਿੰਦਰਾ ਮੁਖੀ ਫਿਜ਼ਿਓਥੈਰਪੀ ਵਿਭਾਗ ਨੇ ਕਿਹਾ ਕਿ ਇਸ ਐਮ.ਓ.ਯੂ. ਰਾਹੀਂ ਬਹੁ-ਵਿਭਾਗੀ ਐਕਸਪੋਜ਼ਰ ਰਾਹੀਂ ਵਿਦਿਆਰਥੀਆਂ ਦੀਆਂ ਕਲੀਨੀਕਲ ਯੋਗਤਾਵਾਂ, ਪੇਸ਼ੈਂਟ ਅਸੈਸਮੈਂਟ ਸਮਰੱਥਾ ਅਤੇ ਐਵੀਡੈਂਸ-ਬੇਸਡ ਫਿਜ਼ਿਓਥੈਰਪੀ ਪ੍ਰੈਕਟਿਸ ਦੀ ਸਮਝ ਹੋਰ ਵਧੇਗੀ | ਡਾ. ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ ਮਾਮਲੇ ਅਤੇ ਡਾ. ਤੇਜਬੀਰ
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਾਂ ਨੇ ਨਗਰ ਕੌਂਸਲ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਹਰਾਉਣ ਦਾ ਦਿੱਤਾ ਸੱਦਾ ਅਗਲੀ ਖ਼ਬਰ ਜੀ.ਟੀ.ਯੂ. ਵਲੋਂ 2 ਜੂਨ ਨੂੰ ਸਿੱਖਿਆ ਭਵਨ ਮੋਹਾਲੀ ਵਿਖੇ ਰੋਸ ਮੁਜ਼ਾਹਰਾ ਤੇ ਰੈਲੀ ਕਰਨ ਦਾ ਐਲਾਨ
Ad Position 24