ਜਖਵਾਲੀ, 24 ਮਈ (ਨਿਰਭੈ ਸਿੰਘ)-ਥਾਣਾ ਮੂਲੇਪੁਰ ਦੇ ਅਧੀਨ ਪੈਂਦੇ ਪਿੰਡ ਬਧੌਛੀ ਖ਼ੁਰਦ ਦੀ ਵਸਨੀਕ 23 ਸਾਲਾਂ ਔਰਤ ਭੇਦ ਭਰੇ ਹਾਲਾਤਾਂ ਵਿਚ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਕੁਲਦੀਪ ਸਿੰਘ ਵਾਸੀ ਪਿੰਡ ਬਧੌਛੀ ਖ਼ੁਰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 17 ਮਈ ਨੂੰ ਉਸ ਦੀ ਪਤਨੀ ਸਿਮਰਜੀਤ ਕੌਰ ਘਰੋਂ ਬੱਸ ਸਟੈਂਡ ਪਿੰਡ ਖਰੌੜਾ ਵਿਖੇ ਬਿਊਟੀ ਪਾਰਲਰ ਦੀ ਦੁਕਾਨ ਵਿਚ ਗਈ ਸੀ, ਪਰ ਘਰ ਵਾਪਸ ਨਹੀਂ ਪਰਤੀ | ਉਨਾਂ ਦੱਸਿਆ ਕਿ ਸਿਮਰਜੀਤ ਕੌਰ ਅਕਸਰ ਦਿਮਾਗ਼ੀ ਤੌਰ 'ਤੇ ਪੇ੍ਰਸ਼ਾਨ ਰਹਿੰਦੀ ਸੀ | ਉਸ ਦੇ ਪਤੀ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਚਾਰ ਸਾਲ ਦੀ ਪੁੱਤਰੀ ਵੀ ਹੈ | ਉਸ ਦੀ ਪਤਨੀ ਲਾਪਤਾ ਹੋਣ ਦੀ ਸੂਚਨਾ ਉਨਾਂ ਥਾਣਾ ਮੂਲੇਪੁਰ ਵਿਖੇ ਤੁਰੰਤ ਦੇ ਦਿੱਤੀ ਹੈ | ਇਸ ਸਬੰਧੀ ਥਾਣਾ ਮੂਲੇਪੁਰ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਲਾਪਤਾ ਔਰਤ ਦੀ ਪੁਲਿਸ ਭਾਲ ਕਰ ਰਹੀ ਹੈ |