02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਬਿਜਲੀ ਸਪਲਾਈ ਨਾ ਆਉਣ ਕਾਰਨ ਕਿਸਾਨ ਵਰਗ ਪ੍ਰੇਸ਼ਾਨ-ਮੋਹਣ ਸਿੰਘ ਸੈਦਪੁਰਾ

Ad Position 21
No active advertisement
ਅਜੀਤ ਡੈਸਕ 25-05-2026
ਖਮਾਣੋਂ, 24 ਮਈ (ਮਨਮੋਹਣ ਸਿੰਘ ਕਲੇਰ)-ਪੰਜਾਬ ਪਾਵਰਕਾਮ ਉਪ ਦਫ਼ਤਰ ਭੜੀ ਤੋਂ ਚੱਲਦੇ ਖੇਤੀ ਖੇਤਰ ਫੀਡਰ ਲੁਹਾਰ ਮਾਜਰਾ, ਮੁਸਤਫਾਬਾਦ ਨਾਲ ਸਬੰਧਿਤ ਪਿੰਡਾਂ ਦੇ ਕਿਸਾਨਾਂ ਨੂੰ ਪਿਛਲੇ ਚਾਰ ਦਿਨਾਂ ਤੋਂ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨ ਕਾਫ਼ੀ ਪ੍ਰੇਸ਼ਾਨ ਹਨ | ਇਹ ਜਾਣਕਾਰੀ ਕਿਸਾਨ ਆਗੂ ਮੋਹਣ ਸਿੰਘ ਸੈਦਪੁਰਾ ਨੇ ਦਿੰਦੇ ਹੋਏ ਦੱਸਿਆ ਕਿ ਉਕਤ ਫੀਡਰ ਤੋਂ ਬਿਜਲੀ ਸਪਲਾਈ ਨਾ ਆਉਣ ਕਾਰਨ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਪਾਲਣ 'ਚ ਕਾਫ਼ੀ ਮੁਸ਼ਕਿਲ ਆ ਰਹੀ ਹੈ | ਉਨ੍ਹਾਂ ਕਿਹਾ ਕਿ ਜਦੋਂ ਬਿਜਲੀ ਸਪਲਾਈ ਨਾ ਆਉਣ ਦਾ ਕਾਰਨ ਸੰਬੰਧਿਤ ਦਫ਼ਤਰ ਨਾਲ ਜੁੜੇ ਕਰਮਚਾਰੀਆਂ ਤੋਂ ਪਤਾ ਕੀਤਾ ਜਾਂਦਾ ਹੈ ਤਾਂ ਇਹੋ ਉੱਤਰ ਮਿਲਦਾ ਹੈ ਕਿ ਬਿਜਲੀ ਸਪਲਾਈ 'ਚ ਨੁਕਸ ਹੈ | ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਸਪਲਾਈ 'ਚ ਨੁਕਸ ਹੈ ਤਾਂ ਇਸ ਨੂੰ ਸਮੇਂ ਸਿਰ ਵਿਭਾਗ ਚਾਲੂ ਕਰਨ 'ਚ ਅਸਮਰਥ ਕਿੳਾ ਹੈੈ | ਜਿਸ ਦਾ ਖ਼ਮਿਆਜ਼ਾ ਕਿਸਾਨ ਨੂੰ ਆਪਣੀਆਂ ਫ਼ਸਲਾਂ ਨੂੰ ਸਖ਼ਤ ਗਰਮੀ ਕਾਰਨ ਪਾਣੀ ਦੀ ਅਣਹੋਂਦ ਕਰਕੇ ਝੱਲਣਾ ਪੈ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੀ ਇਸ ਸਮੱਸਿਆ ਦਾ ਵਿਭਾਗ ਫ਼ੌਰੀ ਹੱਲ ਕਰਕੇ ਉਨ੍ਹਾਂ ਨੂੰ ਰਾਹਤ ਪ੍ਰਦਾਨ ਕਰੇ |
Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਅਗਰਸੈਨ ਪਾਰਕ ਵਿਖੇ ਸੈਰ ਦੌਰਾਨ ਵਿਧਾਇਕ ਬੜਿੰਗ ਨੇ ਲੋਕਾਂ ਨਾਲ ਕੀਤਾ ਸੰਪਰਕ ਅਗਲੀ ਖ਼ਬਰ ਕਰਜ਼ਾ ਮੁਕਤ ਕਰਨ ਵਾਲੀ 'ਆਪ' ਸਰਕਾਰ ਨੇ ਪੰਜਾਬ ਨੂੰ ਹੋਰ ਕਰਜ਼ੇ ਹੇਠ ਧੱਕਿਆ-ਮਛਰਾਏ, ਬਡਾਲੀ, ਭੜੀ
Ad Position 24