02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਵਿਧਾਇਕ ਰਾਏ ਨੇ ਵਾਰਡ ਨੰ. 7 ਤੋਂ ਉਮੀਦਵਾਰ ਬੀਬੀ ਗੁਰਵਿੰਦਰ ਕੌਰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

Ad Position 21
No active advertisement
ਅਜੀਤ ਡੈਸਕ 25-05-2026
ਫ਼ਤਹਿਗੜ੍ਹ ਸਾਹਿਬ, 24 ਮਈ (ਮਨਪ੍ਰੀਤ ਸਿੰਘ)-ਸਰਹਿੰਦ ਸ਼ਹਿਰ ਦੇ ਵਾਸੀ ਨਗਰ ਕੌਂਸਲ ਚੋਣਾਂ ਦੇ ਦੌਰਾਨ ਵਿਕਾਸ 'ਤੇ ਵੋਟ ਪਾਉਣ, ਕਿਉਂਕਿ ਪਿਛਲੇ ਸਾਲਾਂ ਦੇ ਦੌਰਾਨ ਪੰਜਾਬ ਸਰਕਾਰ ਵਲੋਂ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਬਹੁਤ ਕੰਮ ਕੀਤਾ ਗਿਆ ਹੈ | ਇਨਾਂ ਕੰਮਾਂ ਨੂੰ ਕਰਵਾਉਣ ਦੇ ਵਿਚ ਵਾਰਡ ਇੰਚਾਰਜ ਬਲਦੇਵ ਸਿੰਘ ਭੱਲਮਾਜਰਾ ਨੇ ਅਹਿਮ ਰੋਲ ਅਦਾ ਕੀਤਾ ਹੈ | ਇਨਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਵਾਰਡ ਨੰ. 7 ਵਿਖੇ 'ਆਪ' ਉਮੀਦਵਾਰ ਗੁਰਵਿੰਦਰ ਕੌਰ ਦੇ ਹੱਕ ਵਿਚ ਇਕ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕੀਤਾ | ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਦੇ ਸਦਕਾ ਸਰਹਿੰਦ ਦੀ ਨੁਹਾਰ ਬਦਲੀ ਗਈ ਹੈ | ਸਰਹਿੰਦ ਦੀਆਂ ਲਗਪਗ ਸਾਰੀਆਂ ਸੜਕਾਂ ਦਾ ਨਵੀਨੀਕਰਨ ਹੋ ਚੁੱਕਿਆ ਹੈ, ਗਲੀਆਂ ਲਗਪਗ ਸਾਰੀਆਂ ਪੱਕੀਆਂ ਹਨ, ਜਿਹੜੇ ਰਸਤੇ ਪੱਕੇ ਹੋਣ ਤੋਂ ਰਹਿ ਗਏ ਹਨ ਉਨਾਂ ਨੂੰ ਵੀ ਆਉਣ ਵਾਲੇ ਦਿਨਾਂ ਦੇ ਵਿਚ ਪੱਕਾ ਕੀਤਾ ਜਾਵੇਗਾ | ਵਾਰਡਾਂ ਦੇ ਵਿਚ ਜਿੱਥੇ ਸਟਰੀਟ ਲਾਈਟ ਦੀ ਸਮੱਸਿਆ ਹੈ ਉਸ ਦਾ ਵੀ ਮੁਕੰਮਲ ਹੱਲ ਕੀਤਾ ਜਾਵੇਗਾ | ਉਨ•ਾਂ ਕਿਹਾ ਕਿ ਮਾਨ ਸਰਕਾਰ ਵਲੋਂ ਆਮ ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਗਏ ਸਨ, ਉਨਾਂ ਨੂੰ ਪੂਰਾ ਕੀਤਾ ਗਿਆ ਹੈ | ਆਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਪੰਜਾਬ ਸਰਕਾਰ ਵਚਨਬੱਧ ਹੈ | ਇਸ ਮੌਕੇ ਰਾਮਦਾਸ ਨਗਰ ਨਿਵਾਸੀਆਂ ਵਲੋਂ ਵਿਧਾਇਕ ਲਖਬੀਰ ਸਿੰਘ ਰਾਏ ਨੂੰ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਨੰਬਰਦਾਰ ਤਜਿੰਦਰ ਸਿੰਘ ਟਿਵਾਣਾ, ਸੋਨੀ ਨੰਬਰਦਾਰ, ਰਿਟਾਇਰਡ ਐਸ.ਡੀ.ਓ ਜਗਪਾਲ ਸਿੰਘ, ਰਿਟਾਇਰਡ ਐਸ.ਡੀ.ਓ ਬਲਦੇਵ ਸਿੰਘ, ਜਸਪਾਲ ਸਿੰਘ, ਜਸਵੀਰ ਕੌਰ, ਬਲਜਿੰਦਰ ਕੌਰ, ਮਹਿੰਦਰ ਸਿੰਘ ਮਿੰਦੀ, ਦਵਿੰਦਰ ਸਿੰਘ, ਗੁਰਮੀਤ ਸਿੰਘ ਇੰਸਪੈਕਟਰ, ਦਰਸ਼ਨ ਸਿੰਘ, ਦਲਜੀਤ ਸਿੰਘ, ਗੁਰਵਿੰਦਰ ਸਿੰਘ ਬੀੜਮਾਨ, ਗੁਲਜ਼ਾਰ ਮੁਹੰਮਦ, ਐਡਵੋਕੇਟ ਸੁਖੀ, ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਮੁਸ਼ਤਾਕ ਅਲੀ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਜਿੱਤ ਲਈ ਹਲਕਾ ਵਿਧਾਇਕ ਤੇ 'ਆਪ' ਵਲੰਟੀਅਰਾਂ ਨੇ ਸਰਹਿੰਦ ਦੇ ਮੇਨ ਬਾਜ਼ਾਰ 'ਚ ਕੀਤਾ ਚੋਣ ਪ੍ਰਚਾਰ... ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਪੁਲਿਸ ਨੇ ਸ਼ਹਿਰ 'ਚ ਕੱਢਿਆ ਫਲੈਗ ਮਾਰਚ
Ad Position 24