02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਨਗਰ ਕੌਂਸਲ ਚੋਣਾਂ 'ਚ ਜਿੱਤ ਲਈ ਹਲਕਾ ਵਿਧਾਇਕ ਤੇ 'ਆਪ' ਵਲੰਟੀਅਰਾਂ ਨੇ ਸਰਹਿੰਦ ਦੇ ਮੇਨ ਬਾਜ਼ਾਰ 'ਚ ਕੀਤਾ ਚੋਣ ਪ੍ਰਚਾਰ

Ad Position 21
No active advertisement
ਅਜੀਤ ਡੈਸਕ 25-05-2026
ਫ਼ਤਹਿਗੜ੍ਹ ਸਾਹਿਬ, 24 ਮਈ (ਮਨਪ੍ਰੀਤ ਸਿੰਘ)-ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਵਲੋਂ ਸਰਹਿੰਦ ਮੰਡੀ ਦੇ ਮੇਨ ਬਾਜ਼ਾਰ 'ਚ ਡੋਰ ਟੂ ਡੋਰ ਜਾ ਕੇ ਵਾਰਡ ਨੰੰ. 16 ਤੋਂ ਉਮੀਦਵਾਰ ਐਡਵੋਕੇਟ ਰਾਜੇਸ਼ ਉੱਪਲ ਤੇ ਵਾਰਡ ਨੰ. 18 ਤੋਂ ਉਮੀਦਵਾਰ ਸਨੀ ਚੋਪੜਾ ਦੇ ਹੱਕ 'ਚ ਵੋਟਾਂ ਮੰਗੀਆਂ ਗਈਆਂ | ਇਸ ਮੌਕੇ ਵੱਡੇ ਕਾਫ਼ਲੇ ਸਮੇਤ ਪ੍ਰਚਾਰ ਦੌਰਾਨ 'ਆਪ' ਵਲੰਟੀਅਰਾਂ ਦਾ ਇਕੱਠ, ਜਲਸੇ ਦਾ ਰੂਪ ਧਾਰ ਗਿਆ ਤੇ ਉਨਾਂ ਦੁਆਰਾ 'ਆਪ' ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਗਿਆ | ਇਸ ਮੌਕੇ ਹਲਕਾ ਵਿਧਾਇਕ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਨਗਰ ਕੌਂਸਲ ਸਰਹਿੰਦ ਫ਼ਤਹਿਗੜ ਸਾਹਿਬ 'ਚ ਕਾਂਗਰਸ ਪਾਰਟੀ ਦੇ ਕੌਂਸਲਰਾਂ ਦਾ ਬਹੁਮਤ ਸੀ, ਜਿਸ ਸਦਕਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਕੀਤੇ ਜਾਣ ਵਾਲੇ ਹਰੇਕ ਵਿਕਾਸ ਕਾਰਜ 'ਚ ਵਿਘਨ ਪਾਉਂਦੇ ਸਨ, ਪਰ ਹੁਣ ਨਗਰ ਕੌਂਸਲ ਚੋਣਾਂ 'ਚ ਲੋਕ 'ਆਪ' ਉਮੀਦਵਾਰਾਂ ਨੂੰ ਵੱਡਾ ਫ਼ਤਵਾ ਦੇਣ ਤਾਂ ਜੋ ਉਹ ਵੱਡੀ ਜਿੱਤ ਪ੍ਰਾਪਤ ਕਰ ਕੌਂਸਲ 'ਚ ਆਪਣਾ ਪ੍ਰਧਾਨ ਚੁਣ ਸਕਣ | ਉਨਾਂ ਕਿਹਾ ਕਿ ਲੋਕ ਉਨਾਂ ਨੂੰ ਵਿਕਾਸ ਕਾਰਜਾਂ ਤੇ 'ਆਪ' ਦੀਆ ਨੀਤੀਆਂ ਦੇ ਨਾਮ ਤੇ ਵੋਟਾਂ ਪਾਉਣ ਤਾਂ ਜੋ ਆਉਣ ਵਾਲੇ ਸਮੇਂ 'ਚ ਸੂਬੇ ਦੇ ਭਵਿੱਖ ਨੂੰ ਉੱਜਵਲ ਕੀਤਾ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਹੁਮਤ ਨਾਲ ਵੱਡੀਆਂ ਜਿੱਤਾਂ ਦਰਜ ਕਰਾਉਣਗੇ–ਅਕਾਲੀ ਆਗੂ ਅਗਲੀ ਖ਼ਬਰ ਵਿਧਾਇਕ ਰਾਏ ਨੇ ਵਾਰਡ ਨੰ. 7 ਤੋਂ ਉਮੀਦਵਾਰ ਬੀਬੀ ਗੁਰਵਿੰਦਰ ਕੌਰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ
Ad Position 24