02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਹੁਮਤ ਨਾਲ ਵੱਡੀਆਂ ਜਿੱਤਾਂ ਦਰਜ ਕਰਾਉਣਗੇ–ਅਕਾਲੀ ਆਗੂ

Ad Position 21
No active advertisement
ਅਜੀਤ ਡੈਸਕ 25-05-2026
ਫ਼ਤਹਿਗੜ੍ਹ ਸਾਹਿਬ, 24 ਮਈ (ਬਲਜਿੰਦਰ ਸਿੰਘ)-ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰਾਂ ਗਰਮਾਇਆ ਹੋਇਆ ਹੈ | ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਵਲੋਂ ਵਾਰਡ ਨੰ. 8, ਵਾਰਡ ਨੰ. 9 ਅਤੇ ਵਾਰਡ ਨੰ. 10 ਦੇ ਉਮੀਦਵਾਰਾਂ ਵਲੋਂ ਆਪਣੇ ਚੋਣ ਪ੍ਰਚਾਰ ਨੂੰ ਹੋਰ ਤੇਜ਼ ਕਰਦਿਆਂ ਇਕ ਵਿਸ਼ਾਲ ਮੋਟਰਸਾਈਕਲ ਮਾਰਚ ਕੱਢਿਆ ਗਿਆ | ਇਸ ਮੌਕੇ ਅਕਾਲੀ ਵਰਕਰਾਂ ਅਤੇ ਸਮਰਥਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦੇ ਹੋਏ ਪਾਰਟੀ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ ਅਤੇ ਲੋਕਾਂ ਨੂੰ ਅਕਾਲੀ ਦਲ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ | ਮੋਟਰਸਾਈਕਲ ਮਾਰਚ ਦੌਰਾਨ ਵੱਖ-ਵੱਖ ਵਾਰਡਾਂ ਵਿਚ ਲੋਕਾਂ ਨਾਲ ਸੰਪਰਕ ਕਰਦੇ ਹੋਏ ਅਕਾਲੀ ਆਗੂਆਂ ਨੇ ਦਾਅਵਾ ਕੀਤਾ ਕਿ ਇਸ ਵਾਰ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਨਗਰ ਕੌਂਸਲ ਵਿਚ ਭੇਜਣਗੇ | ਉਨਾਂ ਕਿਹਾ ਕਿ ਲੋਕ ਮੌਜੂਦਾ ਹਾਲਾਤਾਂ ਤੋਂ ਨਿਰਾਸ਼ ਹਨ ਅਤੇ ਹੁਣ ਬਦਲਾਅ ਚਾਹੁੰਦੇ ਹਨ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਾਰਡ ਨੰ. 9 ਦੀ ਉਮੀਦਵਾਰ ਪਿ੍ੰਕਾ ਸ਼ਰਮਾ ਦੇ ਪਤੀ ਪੰਕਜ ਸ਼ਰਮਾ ਅਤੇ ਸੀਨੀਅਰ ਅਕਾਲੀ ਆਗੂ ਡਾ. ਪਿ੍ਤਪਾਲ ਸਿੰਘ ਨੇ ਵਿਰੋਧੀ ਪਾਰਟੀਆਂ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਵਿਰੋਧੀ ਆਪਣੀ ਕਰਾਰੀ ਹਾਰ ਨੂੰ ਦੇਖਦੇ ਹੋਏ ਘਬਰਾਏ ਹੋਏ ਹਨ ਅਤੇ ਲੋਕਾਂ ਨੂੰ ਗੁਮਰਾਹ ਕਰਨ ਲਈ ਵੱਖ-ਵੱਖ ਤਰਾਂ ਦੀਆਂ ਅਫ਼ਵਾਹਾਂ ਫੈਲਾ ਰਹੇ ਹਨ | ਉਨਾਂ ਕਿਹਾ ਕਿ ਅੱਜ ਲੋਕਾਂ ਵਿਚ ਅਕਾਲੀ ਦਲ ਲਈ ਭਾਰੀ ਸਮਰਥਨ ਹੈ ਅਤੇ ਹਰ ਵਰਗ ਦੇ ਲੋਕ ਪਾਰਟੀ ਦੇ ਹੱਕ ਵਿਚ ਖੁੱਲ ਕੇ ਸਾਹਮਣੇ ਆ ਰਹੇ ਹਨ | ਪੰਕਜ ਸ਼ਰਮਾ ਨੇ ਵਿਰੋਧੀਆਂ ਨੂੰ ਲਲਕਾਰਦਿਆਂ ਕਿਹਾ ਕਿ ਉਹ ਸਿੱਧੇ ਅਤੇ ਇਮਾਨਦਾਰੀ ਨਾਲ ਚੋਣ ਮੈਦਾਨ ਵਿਚ ਟੱਕਰ ਦੇਣ, ਕਿਉਂਕਿ ਲੋਕ ਹੁਣ ਝੂਠੇ ਵਾਅਦਿਆਂ ਅਤੇ ਭਰਮ ਫੈਲਾਉਣ ਵਾਲੀ ਰਾਜਨੀਤੀ ਨੂੰ ਨਕਾਰ ਚੁੱਕੇ ਹਨ | ਉਨਾਂ ਦਾਅਵਾ ਕੀਤਾ ਕਿ ਵਿਰੋਧੀ ਪੱਖ ਵਲੋਂ ਕਈ ਥਾਵਾਂ 'ਤੇ ਅਕਾਲੀ ਦਲ ਦੇ ਪੋਸਟਰਾਂ ਅਤੇ ਬੋਰਡਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਉਹ ਹਾਰ ਦੇ ਡਰ ਕਾਰਨ ਬੌਖਲਾਹਟ ਵਿਚ ਹਨ | ਅਕਾਲੀ ਆਗੂਆਂ ਨੇ ਕਿਹਾ ਕਿ ਲੋਕਾਂ ਦਾ ਮਿਲ ਰਿਹਾ ਭਰਵਾਂ ਸਮਰਥਨ ਇਹ ਸਾਬਤ ਕਰ ਰਿਹਾ ਹੈ ਕਿ ਇਸ ਵਾਰ ਨਗਰ ਕੌਂਸਲ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਵੱਡੀ ਜਿੱਤ ਦਰਜ ਕਰਵਾਈ ਜਾਵੇਗੀ | ਇਸ ਮੌਕੇ ਹੋਰਨਾਂ ਤੋਂ ਵਾਰਡ ਨੰ. 8 ਤੋਂ ਉਮੀਦਵਾਰ ਰਣਜੋਧਵੀਰ ਸਿੰਘ, ਵਾਰਡ ਨੰ. 10 ਤੋਂ ਉਮੀਦਵਾਰ ਤੇਜਿੰਦਰ ਸਿੰਘ ਕੋਹਲੀ, ਸਿਮਰਨਜੀਤ ਸਿੰਘ ਸਨੀ, ਅਮਰੀਕ ਸਿੰਘ, ਇਸ਼ਾਤ ਸ਼ਰਮਾ, ਅਸ਼ੋਕ ਸ਼ਰਮਾ, ਸਚਿਨ ਸ਼ਰਮਾ, ਭਰਤ ਸ਼ਰਮਾ, ਡਾ. ਸੌਰਵ ਸ਼ਰਮਾ, ਸੰਜੇ ਐਗਰੀਸ, ਪੁਨੀਤ ਸ਼ਰਮਾ, ਅੰਸ਼, ਵੰਸ਼, ਪਸ਼ਾਂਸ਼, ਕਾਲਾ ਮੰਤਰੀ, ਗੁਰਪ੍ਰੀਤ ਰਿੱਕੀ, ਸੋਨੀ, ਨੀਰਜ ਕੁਮਾਰ ਸੋਨੀ, ਦੀਨਾ ਆਦੀ ਵੱਡੀ ਗਿਣਤੀ ਵਿਚ ਨੌਜਵਾਨ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰ. 15 ਦੀ ਬੀਬੀ ਵਾਲੀਆ ਦੇ ਹੱਕ ਵਿਚ ਵਿਧਾਇਕ ਗੈਰੀ ਬੜਿੰਗ ਨੇ ਕੀਤਾ ਚੋਣ ਪ੍ਰਚਾਰ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਜਿੱਤ ਲਈ ਹਲਕਾ ਵਿਧਾਇਕ ਤੇ 'ਆਪ' ਵਲੰਟੀਅਰਾਂ ਨੇ ਸਰਹਿੰਦ ਦੇ ਮੇਨ ਬਾਜ਼ਾਰ 'ਚ ਕੀਤਾ ਚੋਣ ਪ੍ਰਚਾਰ...
Ad Position 24