02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸ਼ਿਲਪਾ ਲੋਧੀ ਦੇ ਲਈ ਵਿਧਾਇਕ ਗੈਰੀ ਨੇ ਚੋਣ ਮੀਟਿੰਗ ਦੌਰਾਨ ਮੰਗੇ ਵੋਟ

Ad Position 21
No active advertisement
ਅਜੀਤ ਡੈਸਕ 25-05-2026
ਮੰਡੀ ਗੋਬਿੰਦਗੜ੍ਹ, 24 ਮਈ (ਰਾਜੇਸ਼ ਸ਼ਰਮਾ)-ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਅੱਜ ਚੋਣ ਪ੍ਰਚਾਰ ਦਾ ਆਖ਼ਰੀ ਦਿਨ ਹੋਣ ਕਾਰਨ ਸ਼ਹਿਰ ਵਿਚ ਸਿਆਸੀ ਮਾਹੌਲ ਪੂਰੀ ਤਰਾਂ ਗਰਮਾਇਆ ਰਿਹਾ | ਸਾਰੀਆਂ ਹੀ ਸਿਆਸੀ ਪਾਰਟੀਆਂ ਵਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਪੂਰੀ ਤਾਕਤ ਨਾਲ ਚੋਣ ਪ੍ਰਚਾਰ ਕੀਤਾ ਗਿਆ | ਇਸੇ ਤਹਿਤ ਵਾਰਡ ਨੰ. 13 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸ਼ਿਲਪਾ ਲੋਧੀ ਪਤਨੀ ਸਤਿਆਪਾਲ ਲੋਧੀ ਦੇ ਹੱਕ ਵਿਚ ਇਕ ਪ੍ਰਭਾਵਸ਼ਾਲੀ ਚੋਣ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਖ਼ਾਸ ਤੌਰ 'ਤੇ ਪਹੁੰਚੇ | ਮੀਟਿੰਗ ਦੌਰਾਨ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ ਅਤੇ ਆਪ ਉਮੀਦਵਾਰ ਨੂੰ ਭਰਪੂਰ ਸਮਰਥਨ ਦੇਣ ਦਾ ਭਰੋਸਾ ਦਿੱਤਾ | ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ 26 ਮਈ ਨੂੰ ਝਾੜੂ ਦੇ ਨਿਸ਼ਾਨ 'ਤੇ ਵੋਟ ਪਾ ਕੇ ਵਿਕਾਸ, ਪਾਰਦਰਸ਼ਤਾ ਅਤੇ ਇਮਾਨਦਾਰ ਪ੍ਰਬੰਧਨ ਨੂੰ ਹੋਰ ਮਜ਼ਬੂਤ ਬਣਾਇਆ ਜਾਵੇ | ਇਸ ਮੌਕੇ ਜ਼ਿਲਾ ਪਰਿਸ਼ਦ ਚੇਅਰਮੈਨ ਸ਼ਿੰਗਾਰਾ ਸਿੰਘ ਸਲਾਣਾ, ਹਰਪ੍ਰੀਤ ਸਿੰਘ ਚਹਿਲ ਵਿੱਕੀ, ਗੀਤਾਂਜਲੀ ਗਿਫ਼ਟੀ, ਮਨੀਸ਼ ਨਿਊਆਂ, ਜਤਿੰਦਰ ਦੀਕਸ਼ਿਤ, ਬਿਕਰਮ ਸਿੱਧੂ ਵਿੱਕੀ, ਰਵਿੰਦਰ ਕੌਰ ਦੀਕਸ਼ਿਤ, ਕਮਲੇਸ਼ ਦੇਵੀ, ਤਾਸ਼ਾ ਸਿੱਧੂ, ਅਮਿਤ ਸ਼ਰਮਾ, ਜਸਪਾਲ ਸ਼ਰਮਾ, ਨਰੇਸ਼ ਲੋਧੀ, ਜੱਗਾ ਸਰਪੰਚ ਬਦੀਨਪੁਰ, ਸੋਨੀ ਬਦੀਨਪੁਰ, ਕਰਨ, ਰੋਹਿਤ ਜਲੁਰਿਆਂ, ਰਾਜਿੰਦਰ ਕੁਮਾਰ, ਗੁਰਿੰਦਰ ਗੋਨੀ, ਹਰਪਾਲ ਟਿਵਾਣਾ, ਬੌਬੀ, ਜਗਜੀਤ ਸਿੰਘ ਲੋਟੇ, ਅੰਮਿ੍ਤ ਬੁੱਗਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਾਰਡ ਨਿਵਾਸੀ ਅਤੇ ਆਪ ਆਗੂ ਤੇ ਵਰਕਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਡੀ ਜਿੱਤ ਪ੍ਰਾਪਤ ਕਰਨਗੇ-ਵਿਧਾਇਕ ਲਖਵੀਰ ਰਾਏ ਅਗਲੀ ਖ਼ਬਰ ਵਾਰਡ ਨੰ. 15 ਦੀ ਬੀਬੀ ਵਾਲੀਆ ਦੇ ਹੱਕ ਵਿਚ ਵਿਧਾਇਕ ਗੈਰੀ ਬੜਿੰਗ ਨੇ ਕੀਤਾ ਚੋਣ ਪ੍ਰਚਾਰ
Ad Position 24