ਸ੍ਰੀ ਚਮਕੌਰ ਸਾਹਿਬ, 25 ਮਈ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਦੇ ਵਾਰਡ ਨੰਬਰ 7 ਤੋਂ ਆਜ਼ਾਦ ਉਮੀਦਵਾਰ ਚਹਿਲ ਸਿੰਘ ਭੰਗੂ ਨੂੰ ਵਾਰਡ ਵਾਸੀਆਂ ਵਲੋਂ ਲੱਡੂਆਂ ਨਾਲ ਤੋਲ਼ਿਆ ਗਿਆ | ਦਫ਼ਤਰ ਇੰਚਾਰਜ ਪਰਮਜੀਤ ਸਿੰਘ ਗੜੀ ਨੇ ਦੱਸਿਆ ਕਿ ਸ੍ਰੀ ਭੰਗੂ ਨੂੰ ਵਾਰਡ 'ਚ ਮਿੱਲ ਰਹੇ ਭਾਰੀ ਸਮਰਥਨ ਨੇ ਉਨ੍ਹਾਂ ਦੀ ਜਿੱਤ ਨੂੰ ਹੋਰ ਨੇੜੇ ਕਰ ਦਿੱਤਾ ਹੈ | ਇਸ ਮੌਕੇ ਵਾਰਡ ਵਾਸੀ ਵੱਡੀ ਗਿਣਤੀ 'ਚ ਮੌਜੂਦ ਸਨ |