05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਭਾਜਪਾ ਦੇ ਜਨਰਲ ਸਕੱਤਰ ਬਰਾੜ ਨੇ ਉਮੀਦਵਾਰਾਂ ਦੇ ਹੱਕ 'ਚ ਕੀਤਾ ਪ੍ਰਚਾਰ <br/>

Ad Position 21
No active advertisement
ਅਜੀਤ ਡੈਸਕ 26-05-2026
ਸ੍ਰੀ ਚਮਕੌਰ ਸਾਹਿਬ, 25 ਮਈ (ਜਗਮੋਹਣ ਸਿੰਘ ਨਾਰੰਗ)- ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਨੇ ਚੋਣ ਪ੍ਰਚਾਰ ਦੇ ਅੰਤਿਮ ਦਿਨ ਸਥਾਨਕ ਵਾਰਡ ਨੰਬਰ 3 ਵਿਚ ਸ੍ਰੀ ਚਮਕੌਰ ਸਾਹਿਬ ਦੇ ਭਾਜਪਾ ਉਮੀਦਵਾਰਾਂ ਜਿਨ੍ਹਾਂ ਵਿਚ ਵਾਰਡ ਨੰਬਰ 3 ਜਸਪਿੰਦਰ ਸਿੰਘ ਜਿੰਦੂ, ਵਾਰਡ ਨੰਬਰ 5 ਦਵਿੰਦਰ ਸਿੰਘ, ਵਾਰਡ ਨੰਬਰ 7 ਤੋਂ ਹਰਜਿੰਦਰ ਸਿੰਘ ਤੇ ਵਾਰਡ ਨੰਬਰ 10 ਤੋਂ ਮਨਪ੍ਰੀਤ ਕੌਰ ਮਨੀ ਦੇ ਹੱਕ ਵਿਚ ਚੋਣ ਮੀਟਿੰਗ ਕੀਤੀ ਤੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ, ਜੋ ਅਨੁਸ਼ਾਸਨ ਦੇ ਨਾਲ ਵਿਕਾਸ ਨੂੰ ਹੀ ਹਮੇਸ਼ਾ ਤਰਜੀਹ ਦਿੱਤੀ ਹੈ | ਉਨ੍ਹਾਂ ਉਪਰੋਕਤ ਵਾਰਡਾਂ ਦੇ ਵੋਟਰਾਂ ਨੂੰ ਭਾਜਪਾ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ | ਹਲਕਾ ਕੋਆਰਡੀਨੇਟਰ ਸਵਰਨ ਸਿੰਘ ਸੈਂਪਲਾ ਨੇ ਕਿਹਾ ਕਿ ਬਹੁਪੱਖੀ ਵਿਕਾਸ ਲਈ ਭਾਜਪਾ ਦੀ ਜਿੱਤ ਜਰੂਰੀ ਹੈ | ਇਸ ਮੌਕੇ ਉਪਰੋਕਤ ਉਮੀਦਵਾਰਾਂ ਤੋਂ ਇਲਾਵਾ ਡਾ: ਜਤਿੰਦਰਪਾਲ ਸਿੰਘ ਨੰਨੂਆਂ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਰੂਪਨਗਰ, ਗੁਰਪ੍ਰੀਤ ਸਿੰਘ ਭੂਰੜੇ, ਰਾਕੇਸ਼ ਸਹਿਦੇਵ, ਚਿਰੰਜੀਵ ਗੁਪਤਾ ਸਮੇਤ ਵੱਡੀ ਗਿਣਤੀ 'ਚ ਸਮਰਥਕ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਰੂਪਨਗਰ ਦੇ ਵਿਕਾਸ ਲਈ ਭਾਜਪਾ ਉਮੀਦਵਾਰਾਂ ਨੂੰ ਜਿਤਾਓ-ਅਜੈਵੀਰ ਸਿੰਘ ਲਾਲਪੁਰਾ <br/> ਅਗਲੀ ਖ਼ਬਰ ਆਜ਼ਾਦ ਉਮੀਦਵਾਰ ਚਹਿਲ ਸਿੰਘ ਭੰਗੂ ਨੂੰ ਲੱਡੂਆਂ ਨਾਲ ਤੋਲਿਆ <br/>
Ad Position 24