27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਨਗਰ ਕੌਂਸਲ ਸਮਾਣਾ ਦੇ ਇਕ ਬੂਥ 'ਤੇ ਦੁਬਾਰਾ ਪਈਆਂ ਵੋਟਾਂ 65 ਫ਼ੀਸਦੀ ਰਹੀਆਂ

Ad Position 21
No active advertisement
ਅਜੀਤ ਡੈਸਕ 28-05-2026
ਸਮਾਣਾ, 27 ਮਈ (ਸਾਹਿਬ ਸਿੰਘ)-ਨਗਰ ਕੌਂਸਲ ਸਮਾਣਾ ਦੇ ਵਾਰਡ ਨੰਬਰ 3 ਦੇ ਬੂਥ ਨੰਬਰ 6 ਵਿਚ ਦੁਬਾਰਾ ਵੋਟਾਂ ਪਈਆਂ | 26 ਮਈ ਨੂੰ ਸ਼ਹਿਰ ਵਿਚ ਪਈਆਂ ਔਸਤਨ 55 ਫ਼ੀਸਦੀ ਵੋਟਾਂ ਦੇ ਮੁਕਾਬਲੇ ਅੱਜ 65 ਫ਼ੀਸਦੀ ਵੋਟਾਂ ਪਈਆਂ | ਕੁਲ 885 ਵੋਟਾਂ ਵਿਚੋਂ 578 ਵੋਟਾਂ ਪਈਆਂ ਹਨ | ਜ਼ਿਕਰਯੋਗ ਹੈ ਕਿ ਬੀਤੇ ਕਲ ਇਸ ਬੂਥ ਬੈਲਟ ਪੇਪਰਾਂ ਵਿਚ ਗੜਬੜ ਹੋਣ ਕਾਰਨ ਦੁਬਾਰਾ ਵੋਟਾਂ ਪਵਾਉਣ ਦਾ ਹੁਕਮ ਹੋਇਆ ਸੀ | ਇਸ ਵਾਰਡ ਤੋਂ ਨਗਰ ਕੌਂਸਲ ਸਮਾਣਾ ਦੇ ਸਾਬਕਾ ਪ੍ਰਧਾਨ ਅਸ਼ਵਨੀ ਗੁਪਤਾ ਦੀ ਪਤਨੀ ਡਿੰਪਲ ਗੁਪਤਾ ਚੋਣ ਲੜ ਰਹੇ ਹਨ | ਵਾਰਡ 19 ਜਿੱਥੇ ਗੋਲੀ ਚੱਲਣ ਦੀ ਘਟਨਾ ਤੋਂ ਬਾਅਦ ਵੋਟਾਂ ਨਹੀਂ ਪਈਆਂ, ਵਿਚ ਦੁਬਾਰਾ ਪੋਿਲੰਗ ਦਾ ਹੁਕਮ ਨਹੀਂ ਕੀਤਾ ਗਿਆ | ਭਾਜਪਾ ਆਗੂ ਸੁਰਿੰਦਰ ਸਿੰਘ ਖੇੜਕੀ ਨੇ ਪ੍ਰੈਸ ਕਾਨਫਰੰਸ ਕਰਕੇ 26 ਮਈ ਨੂੰ ਵੋਟਾਂ ਦੌਰਾਨ ਭਾਰੀ ਗੁੰਡਾਗਰਦੀ ਦਾ ਦੋਸ਼ ਲਗਾਉਂਦਿਆਂ ਵਾਰਡ ਨੰਬਰ 4, 10, 15 ਅਤੇ 19 ਵਿਚ ਦੁਬਾਰਾ ਵੋਟਾਂ ਪਵਾਉਣ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਖਮਾਣੋਂ ਦੀਆਂ ਚੋਣਾਂ ਅਮਨ-ਅਮਾਨ ਨਾਲ ਹੋਈਆਂ ਮੁਕੰਮਲ ਅਗਲੀ ਖ਼ਬਰ ਬਰਾਂਡਾਂ ਦੀ ਚਮਕ ਨੇ ਮੱਧਵਰਗ ਦੀ ਜੇਬ 'ਤੇ ਬੋਝ ਵਧਾਇਆ
Ad Position 24