27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਬਰਾਂਡਾਂ ਦੀ ਚਮਕ ਨੇ ਮੱਧਵਰਗ ਦੀ ਜੇਬ 'ਤੇ ਬੋਝ ਵਧਾਇਆ

Ad Position 21
No active advertisement
ਅਜੀਤ ਡੈਸਕ 28-05-2026
ਗੁਰਵਿੰਦਰ ਸਿੰਘ ਔਲਖ
ਪਟਿਆਲਾ, 27 ਮਈ -ਪੰਜਾਬ ਦੇ ਸ਼ਹਿਰਾਂ ਅਤੇ ਕਸਬਿਆਂ ਵਿਚ ਬਰਾਂਡਡ ਕੱਪੜਿਆਂ ਦਾ ਵਧਦਾ ਰੁਝਾਨ ਹੁਣ ਸਿਰਫ਼ ਫੈਸ਼ਨ ਨਹੀਂ ਰਿਹਾ, ਸਗੋਂ ਇਹ ਮੱਧਵਰਗ ਪਰਿਵਾਰਾਂ ਲਈ ਆਰਥਿਕ ਚਿੰਤਾ ਦਾ ਵੱਡਾ ਕਾਰਨ ਬਣਦਾ ਜਾ ਰਿਹਾ ਹੈ | ਹਾਲਾਤ ਇਹ ਬਣ ਰਹੇ ਹਨ ਕਿ ਨੌਜਵਾਨਾਂ ਵਿੱਚ ਦਿਖਾਵੇ ਦੀ ਦੌੜ ਇੰਨੀ ਤੇਜ਼ ਹੋ ਗਈ ਹੈ ਕਿ ਕਈ ਪਰਿਵਾਰ ਆਪਣੀਆਂ ਜ਼ਰੂਰੀ ਲੋੜਾਂ ਘਟਾ ਕੇ ਮਹਿੰਗੇ ਕੱਪੜੇ, ਜੁੱਤੇ ਅਤੇ ਫੈਸ਼ਨ ਸਮਾਨ ਖਰੀਦਣ ਲਈ ਮਜਬੂਰ ਹੋ ਰਹੇ ਹਨ | ਪਟਿਆਲਾ, ਲੁਧਿਆਣਾ, ਜਲੰਧਰ ਅਤੇ ਮੋਹਾਲੀ ਵਰਗੇ ਸ਼ਹਿਰਾਂ ਦੇ ਵੱਡੇ ਬਜ਼ਾਰਾਂ ਵਿਚ ਮਹਿੰਗੇ ਬਰਾਂਡਾਂ ਦੇ ਸ਼ੋਅਰੂਮਾਂ 'ਤੇ ਨੌਜਵਾਨਾਂ ਦੀ ਭੀੜ ਲਗਾਤਾਰ ਵਧ ਰਹੀ ਹੈ | ਖਾਸ ਕਰਕੇ ਕਾਲਜ ਜਾਣ ਵਾਲੇ ਵਿਦਿਆਰਥੀਆਂ ਵਿਚ ਬਰਾਂਡਡ ਜੁੱਤੇ, ਟੀ-ਸ਼ਰਟਾਂ ਅਤੇ ਜੈਕਟਾਂ ਨੂੰ ਸਟੇਟਸ ਸਿੰਬਲ ਵਜੋਂ ਦੇਖਿਆ ਜਾ ਰਿਹਾ ਹੈ | ਕਈ ਮਾਪਿਆਂ ਦਾ ਕਹਿਣਾ ਹੈ ਕਿ ਬੱਚੇ ਸੋਸ਼ਲ ਮੀਡੀਆ 'ਤੇ ਚੱਲ ਰਹੇ ਫੈਸ਼ਨ ਟ੍ਰੈਂਡਾਂ ਦੇ ਪ੍ਰਭਾਵ ਹੇਠ ਮਹਿੰਗੀਆਂ ਚੀਜ਼ਾਂ ਦੀ ਮੰਗ ਕਰ ਰਹੇ ਹਨ | ਉਦਯੋਗਿਕ ਰਿਪੋਰਟਾਂ ਮੁਤਾਬਕ ਆਨਲਾਈਨ ਫੈਸ਼ਨ ਖਰੀਦਦਾਰੀ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਵੱਡਾ ਵਾਧਾ ਦਰਜ ਕੀਤਾ ਗਿਆ ਹੈ | ਦੂਜੇ ਪਾਸੇ ਰਿਜ਼ਰਵ ਬੈਂਕ ਆਫ ਇੰਡੀਆ ਦੀਆਂ ਰਿਪੋਰਟਾਂ ਅਨੁਸਾਰ ਖਪਤਕਾਰ ਕਰਜ਼ੇ ਅਤੇ ਕ੍ਰੈਡਿਟ ਕਾਰਡ ਖਰਚ ਵੀ ਲਗਾਤਾਰ ਵਧ ਰਹੇ ਹਨ | ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਗੈਰ-ਜ਼ਰੂਰੀ ਖਰਚ ਅਤੇ ਦਿਖਾਵੇ ਦੀ ਪ੍ਰਵਿਰਤੀ ਇਸ ਦੇ ਮੁੱਖ ਕਾਰਨਾਂ 'ਚੋਂ ਇੱਕ ਹੈ | ਵਪਾਰ ਮਾਹਿਰਾਂ ਦਾ ਕਹਿਣਾ ਹੈ ਕਿ ਕੰਪਨੀਆਂ ਵੱਲੋਂ Tਲਿਮਿਟੇਡ ਐਡੀਸ਼ਨ ,ਫਲੈਸ਼ ਸੇਲ ਅਤੇ ਇਨਫਲੂਐਂਸਰ ਮਾਰਕੀਟਿੰਗ ਰਾਹੀਂ ਨੌਜਵਾਨਾਂ ਨੂੰ ਖਰੀਦਦਾਰੀ ਵੱਲ ਖਿੱਚਿਆ ਜਾ ਰਿਹਾ ਹੈ | ਸਮਾਜਿਕ ਵਿਸ਼ਲੇਸ਼ਕਾਂ ਅਨੁਸਾਰ ਪੰਜਾਬ ਵਿਚ ਵਿਆਹਾਂ, ਪਾਰਟੀਆਂ ਅਤੇ ਸਮਾਗਮਾਂ ਦੌਰਾਨ ਦਿਖਾਵੇ ਦੀ ਵਧ ਰਹੀ ਪ੍ਰਵਿਰਤੀ ਨੇ ਵੀ ਇਸ ਰੁਝਾਨ ਨੂੰ ਹੋਰ ਤੇਜ਼ ਕੀਤਾ ਹੈ | ਕਈ ਪਰਿਵਾਰ ਆਪਣੀ ਆਮਦਨ ਦਾ ਵੱਡਾ ਹਿੱਸਾ ਸਿਰਫ਼ ਕੱਪੜਿਆਂ ਅਤੇ ਫੈਸ਼ਨ 'ਤੇ ਖਰਚ ਕਰ ਰਹੇ ਹਨ, ਜਦਕਿ ਸਿੱਖਿਆ, ਸਿਹਤ ਅਤੇ ਬਚਤ ਵਰਗੇ ਅਹਿਮ ਖੇਤਰ ਪਿੱਛੇ ਰਹਿ ਰਹੇ ਹਨ | ਬਜ਼ਾਰ ਮਾਹਿਰਾਂ ਅਨੁਸਾਰ ਕਈ ਮਸ਼ਹੂਰ ਬਰਾਂਡਾਂ ਦੇ ਜੁੱਤਿਆਂ ਅਤੇ ਜੈਕਟਾਂ ਦੀ ਕੀਮਤ 10 ਤੋਂ 25 ਹਜ਼ਾਰ ਰੁਪਏ ਤੱਕ ਪਹੁੰਚ ਰਹੀ ਹੈ | ਮੱਧਵਰਗ ਪਰਿਵਾਰਾਂ ਦਾ ਕਹਿਣਾ ਹੈ ਕਿ ਇੰਨੀ ਰਕਮ ਵਿੱਚ ਇੱਕ ਘਰ ਦਾ ਮਹੀਨੇ ਭਰ ਦਾ ਰਾਸ਼ਨ ਆ ਸਕਦਾ ਹੈ, ਪਰ ਸਮਾਜਿਕ ਦਬਾਅ ਕਾਰਨ ਲੋਕ ਇਹ ਖਰਚ ਕਰਨ ਲਈ ਮਜਬੂਰ ਹੋ ਰਹੇ ਹਨ | ਆਰਥਿਕ ਅਤੇ ਸਮਾਜਿਕ ਮਾਹਿਰਾਂ ਨੇ ਲੋਕਾਂ ਨੂੰ ਲੋੜ ਅਨੁਸਾਰ ਖਰਚ ਕਰਨ ਅਤੇ ਬੱਚਿਆਂ ਵਿੱਚ ਸਾਦਗੀ ਅਤੇ ਬਚਤ ਦੀ ਆਦਤ ਪੈਦਾ ਕਰਨ ਦੀ ਅਪੀਲ ਕੀਤੀ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਫੈਸ਼ਨ ਦੀ ਅੰਨੀ ਦੌੜ ਆਉਣ ਵਾਲੇ ਸਮੇਂ ਵਿਚ ਪਰਿਵਾਰਾਂ ਦੀ ਆਰਥਿਕ ਸਥਿਤੀ 'ਤੇ ਗੰਭੀਰ ਅਸਰ ਪਾ ਸਕਦੀ ਹੈ¢
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਸਮਾਣਾ ਦੇ ਇਕ ਬੂਥ 'ਤੇ ਦੁਬਾਰਾ ਪਈਆਂ ਵੋਟਾਂ 65 ਫ਼ੀਸਦੀ ਰਹੀਆਂ ਅਗਲੀ ਖ਼ਬਰ ਨਗਰ ਕੌਂਸਲ ਸਰਹਿੰਦ ਦੀਆਂ ਵੋਟਾਂ 'ਚ ਯੋਗਦਾਨ ਪਾਉਣ ਵਾਲੇ ਸਾਰੇ ਵੋਟਰਾਂ ਦਾ ਧੰਨਵਾਦ-ਵਿਧਾਇਕ ਰਾਏ
Ad Position 24