ਖਮਾਣੋਂ, 27 ਮਈ (ਮਨਮੋਹਣ ਸਿੰਘ ਕਲੇਰ)-ਹਲਕਾ ਬਸੀ ਪਠਾਣਾਂ ਤੋਂ ਭਾਜਪਾ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਸਿੱਧੂਪੁਰ ਨੇ ਨਗਰ ਪੰਚਾਇਤ ਖਮਾਣੋਂ ਅਤੇ ਨਗਰ ਕੌਂਸਲ ਬਸੀ ਪਠਾਣਾਂ ਦੀ ਸਾਂਤੀਪੁਰਵਕ ਹੋਈਆਂ ਚੋਣਾਂ ਲਈ ਵੋਟਰਾਂ ਦਾ ਕੀਤਾ ਧੰਨਵਾਦ ਕਰਦਿਆਂ ਕਿਹਾ ਕਿ ਜਿਨ੍ਹਾਂ ਵੋਟਰਾਂ ਨੇ 46 ਡਿਗਰੀ ਤਾਪਮਾਨ ਵਿਚ ਵੀ ਆਪਣੇ ਵੋਟ ਦਾ ਇਸਤੇਮਾਲ ਕੀਤਾ ਅਤੇ ਵੱਡੀ ਗਿਣਤੀ ਦੇ ਵਿਚ ਵੋਟ ਪਾ ਕੇ ਆਪਣੇ ਪਸੰਦੀਦਾ ਉਮੀਦਵਾਰਾਂ ਨੂੰ ਚੁਣਨ ਦਾ ਯਤਨ ਕੀਤਾ ਹੈ | ਉਨ੍ਹਾਂ ਨੇ ਕਿਹਾ ਕਿ ਜੇਕਰ ਭਾਰਤੀ ਜਨਤਾ ਪਾਰਟੀ ਦਾ ਨਗਰ ਕੌਂਸਲ ਦਾ ਪ੍ਰਧਾਨ ਬਣਦਾ ਹੈ ਤਾਂ ਪਹਿਲੇ ਦੋ ਮਹੀਨੇ ਦੇ ਵਿਚ ਹੀ ਸਫ਼ਾਈ ਦੇ ਕੰਮ ਸ਼ੁਰੂ ਕਰ ਦਿੱਤੇ ਜਾਣਗੇ ਅਤੇ ਗਲੀਆਂ ਦੇ ਵਿਚ ਸਟਰੀਟ ਲਾਈਟਾਂ ਨਾਲੀਆਂ ਅਤੇ ਹੋਰ ਪੁਖ਼ਤਾ ਪ੍ਰਬੰਧ ਜੋ ਸ਼ਹਿਰ ਨੂੰ ਸਾਫ਼ ਸੁਥਰਾ ਰੱਖ ਸਕਦੇ ਹਨ, ਉਹ ਸਾਰੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਵਲੋਂ ਕੀਤੇ ਜਾਣਗੇ | ਇਸ ਮੌਕੇ ਓਮ ਪ੍ਰਕਾਸ਼ ਗੋਤਮ, ਦੀਪਕ ਕੁਮਾਰ ਰਾਜੂ, ਮਾਸਟਰ ਸੁਲਿੰਦਰ ਕੁਮਾਰ, ਪ੍ਰਦੀਪ ਕੁਮਾਰ ਤਿਵਾੜੀ, ਕੁਲਦੀਪ ਮਦਾਨ, ਰੋਬਿਨ ਸ਼ਰਮਾ, ਰਾਜੀਵ ਕੁਮਾਰ ਸ਼ਰਮਾ, ਤਰੁਣ ਸੇਠੀ, ਗੁਰਪ੍ਰੀਤ ਸਿੰਘ ਗੁਰੀ, ਤਰਲੋਚਨ ਸਿੰਘ, ਗੁਰਚਰਨ ਸਿੰਘ ਰਾਏਪੁਰ, ਚਰਨਜੀਤ ਸਿੰਘ ਭਾਂਬਰੀ, ਅਵਤਾਰ ਸਿੰਘ ਮਨੈਲਾ, ਚੰਨੀ ਭੰਗੂ ਹਵਾਰਾ ਆਦਿ ਹਾਜ਼ਰ ਸਨ |