27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਤੇ ਦੂਜਾ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 28-05-2026
ਖਮਾਣੋਂ, 27 ਮਈ (ਮਨਮੋਹਣ ਸਿੰਘ ਕਲੇਰ)-ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 'ਤੇ ਗਏ ਖਮਾਣੋਂ ਖ਼ੁਰਦ ਵਾਰਡ ਨੰ. 3 ਦੇ ਇਕ ਨੌਜਵਾਨ ਪ੍ਰਮਿੰਦਰ ਸਿੰਘ ਕੰਗ ਦੀ ਸੜਕ ਹਾਦਸੇ 'ਚ ਦੇਹਰਾਦੂਨ ਨਜ਼ਦੀਕ ਮੰਗਲਵਾਰ ਸ਼ਾਮ ਨੂੰ ਮੌਤ ਹੋ ਗਈ, ਜਦੋਂ ਉਹ ਆਪਣੇ ਸਾਥੀਆਂ ਸਮੇਤ ਯਾਤਰਾ ਰਸਤੇ ਵਿਚਕਾਰ ਛੱਡ ਖਮਾਣੋਂ ਪਰਤ ਰਿਹਾ ਸੀ | ਜਾਣਕਾਰੀ ਦਿੰਦੇ ਹੋਏ ਬਲਮਜੀਤ ਸਿੰਘ ਪਿੰ੍ਰਸੀ ਸਾਬਕਾ ਪ੍ਰਧਾਨ ਨਗਰ ਪੰਚਾਇਤ ਖਮਾਣੋਂ ਨੇ ਦੱਸਿਆ ਕਿ ਮਿ੍ਤਕ ਪ੍ਰਮਿੰਦਰ ਸਿੰਘ ਕੰਗ ਆਪਣੇ ਹੋਰਨਾਂ ਤਿੰਨ ਸਾਥੀਆਂ ਨਾਲ 23 ਮਈ ਨੂੰ ਤਿੰਨ ਮੋਟਰ ਸਾਈਕਲਾਂ 'ਤੇ ਸਵਾਰ ਹੋ ਕੇ ਸ੍ਰੀ ਹੇਮਕੁੰਟ ਸਾਹਿਬ ਨੂੰ ਯਾਤਰਾ 'ਤੇ ਗਏ ਸਨ | ਇਹ ਜਦੋਂ ਪਟਰੋਲ ਨਾਲ ਮਿਲਣ ਦੀ ਅਫ਼ਵਾਹ ਜਾਂ ਹੋਰ ਕੋਈ ਕਾਰਨ ਰਿਹਾ ਹੋਵੇ ਦੇਹਰਾਦੂਨ ਨੇੜੇ ਤੋਂ ਆਪਣੀ ਯਾਤਰਾ ਵਾਪਸ ਛੱਡ ਖਮਾਣੋਂ ਪਰਤ ਰਹੇ ਸਨ ਕਿ ਇਹ ਭਾਣਾ ਵਰਤ ਗਿਆ | ਉਨ੍ਹਾਂ ਦੱਸਿਆ ਕਿ ਮਿ੍ਤਕ ਦੇ ਨਾਲ ਇਕ ਹੋਰ ਸਾਥੀ ਸੁਖਵਿੰਦਰ ਸਿੰਘ ਵੀ ਜ਼ਖਮੀ ਹੋ ਗਿਆ, ਜਿਸ ਦੀ ਲੱਤ ਟੁੱਟਣ ਦੀ ਜਾਣਕਾਰੀ ਮਿਲੀ ਹੈ | ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨਾਲ ਹੋਈ ਕੋਈ ਦੁਰਘਟਨਾ ਨੂੰ ਉੱਥੋਂ ਦੀ ਪੁਲਿਸ ਨੇ ਮੋਟਰਸਾਈਕਲ ਦਰਖ਼ਤ ਨਾਲ ਟਕਰਾਉਣ ਦੀ ਘਟਨਾ ਦੱਸ ਕੇ ਮੁਕੱਦਮਾ ਦਰਜ ਕੀਤਾ ਹੈ, ਜਦੋਂ ਕਿ ਅਸਲੀਅਤ 'ਚ ਉਨ੍ਹਾਂ ਦੇ ਮੋਟਰਸਾਈਕਲ ਨੂੰ ਕਿਸੇ ਹੋਰ ਵਾਹਨ ਨੇ ਫੇਟ ਮਾਰੀ ਹੈ, ਜਿਸ ਕਰਕੇ ਇਹ ਹਾਦਸਾ ਵਾਪਰਿਆ | ਜਦੋਂਕਿ ਉੱਥੋਂ ਦੀ ਪੁਲਿਸ ਕਿਸੇ ਕਾਰਨ ਕਰਕੇ ਹਾਦਸੇ ਲਈ ਕਸੂਰਵਾਰ ਸਮਝੇ ਜਾਂਦੇ ਵਾਹਨ ਚਾਲਕ ਨੂੰ ਬਚਾਉਣ ਦੀ ਮਨਸ਼ਾ ਨਾਲ ਦਰਖ਼ਤ ਨਾਲ ਮੋਟਰਸਾਈਕਲ ਟਕਰਾਉਣ ਦਾ ਕਥਿਤ ਝੂਠਾ ਮੁਕੱਦਮਾ ਦਰਜ ਕਰ ਰਹੀ ਹੈ, ਜਦੋਂਕਿ ਹਾਦਸੇ ਦੇ ਮੌਕੇ ਦੀਆਂ ਤਸਵੀਰਾਂ ਉਸ ਦੇ ਹੋਰ ਦੋ ਸਾਥੀਆਂ ਕੋਲ ਮੌਜੂਦ ਹਨ | ਜਿਨ੍ਹਾਂ ਨੂੰ ਪੁਲਿਸ ਨੇ ਉਨ੍ਹਾਂ ਦੇ ਫ਼ੋਨ 'ਚ ਡਿਲੀਟ ਵੀ ਕਰਵਾ ਦਿੱਤਾ, ਪ੍ਰੰਤੂ ਉਨ੍ਹਾਂ ਨੌਜਵਾਨਾਂ ਨੇ ਤਸਵੀਰਾਂ ਅੱਗੇ ਆਪਣੇ ਹੋਰਨਾਂ ਸਾਥੀਆਂ ਨੂੰ ਭੇਜ ਦਿੱਤੀਆਂ, ਜਿਸ ਕਾਰਨ ਉਹ ਤਸਵੀਰਾਂ ਸੁਰੱਖਿਅਤ ਰਹਿ ਗਈਆਂ | ਉਨ੍ਹਾਂ ਦੱਸਿਆ ਕਿ ਪੁਲਿਸ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਉਨ੍ਹਾਂ ਦੇ ਵਾਰਡ ਦੇ ਸਥਾਨਕ ਨਿਵਾਸੀ ਇਕੱਠੇ ਹੋ ਕੇ ਦੇਹਰਾਦੂਨ ਰਵਾਨਾ ਹੋਏ ਤਾਂ ਜੋ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਇਨਸਾਫ਼ ਪ੍ਰਾਪਤ ਕੀਤਾ ਜਾ ਸਕੇ | ਪਿ੍ੰਸੀ ਨੇ ਦੱਸਿਆ ਕਿ ਮਿ੍ਤਕ ਦੇਹ ਦਾ ਪੋਸਟ ਮਾਰਟਮ ਦੇਹਰਾਦੂਨ ਵਿਖੇ ਹੋਣ ਉਪਰੰਤ ਮਿ੍ਤਕ ਦੇਹ ਨੂੰ ਲੈ ਕੇ ਵਾਰਸਾਂ ਦੇ ਹਵਾਲੇ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ | ਪਿ੍ੰਸੀ ਨੇ ਦੱਸਿਆ ਕਿ ਮਿ੍ਤਕ ਪ੍ਰਮਿੰਦਰ ਸਿੰਘ ਕੰਗ ਮੱਧ ਵਰਗੀ ਕਿਸਾਨ ਪਰਿਵਾਰ ਨਾਲ ਸਬੰਧਿਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਹੜਾ ਕਿ ਘਰ 'ਚ ਖੇਤੀਬਾੜੀ ਅਤੇ ਪਸ਼ੂ ਸੰਭਾਲਣ ਦਾ ਕੰਮ ਕਰਦਾ ਸੀ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਖਮਾਣੋਂ ਦੇ ਸ਼ਹਿਰੀ ਪ੍ਰਧਾਨ ਗਾਬਾ ਵਲੋਂ ਵੋਟਰਾਂ ਦਾ ਕੀਤਾ ਧੰਨਵਾਦ ਅਗਲੀ ਖ਼ਬਰ ਅਫ਼ਵਾਹਾਂ ਤੋਂ ਬਚਣ ਤੇ ਆਪਣੀਆਂ ਬੱਚੀਆਂ ਦੀ ਸੁਰੱਖਿਆ ਲਈ ਐਚ.ਪੀ.ਵੀ. ਟੀਕਾਕਰਨ ਜ਼ਰੂਰੀ-ਡਾ. ਨਵਦੀਪ ਕੌਰ
Ad Position 24