ਸਕੂਲੀ ਵਿਦਿਆਰਥੀਆਂ ਨੂੰ ਕਰਵਾਈ ਮਨਾਲੀ ਦੀ ਯਾਤਰਾ
ਅਜੀਤ ਡੈਸਕ
28-05-2026
ਬੱਚਿਆਂ ਨੇ ਬਰਫ਼ ਵਿਚ ਖੇਡਦੇ ਹੋਏ ਖ਼ੂਬ ਮਜ਼ੇ ਕੀਤੇ ਅਤੇ ਕੁਦਰਤ ਦੀ ਅਦਭੁਤ ਸੁੰਦਰਤਾ ਨੂੰ ਨੇੜੇ ਤੋਂ ਮਹਿਸੂਸ ਕੀਤਾ | ਸਕੂਲ ਵਲੋਂ ਵਿਦਿਆਰਥੀਆਂ ਦੀ ਸੁਰੱਖਿਆ, ਭੋਜਨ, ਰਹਿਣ-ਸਹਿਣ ਅਤੇ ਹੋਰ ਜ਼ਰੂਰੀ ਸੁਵਿਧਾਵਾਂ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ, ਜਿਸ ਨਾਲ ਇਹ ਯਾਤਰਾ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਸੁਖਦ ਰਹੀ | ਇਸ ਯਾਤਰਾ ਨੇ ਵਿਦਿਆਰਥੀਆਂ ਨੂੰ ਸਿਰਫ਼ ਮਨੋਰੰਜਨ ਹੀ ਨਹੀਂ ਸਗੋਂ ਅਨੁਸ਼ਾਸਨ, ਆਤਮ ਨਿਰਭਰਤਾ, ਸਹਿਯੋਗ ਦੀ ਭਾਵਨਾ ਅਤੇ ਪ੍ਰਕਿਰਤੀ ਨਾਲ ਜੁੜਨ ਦਾ ਵੀ ਅਨਮੋਲ ਮੌਕਾ ਦਿੱਤਾ |