27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਮਹਾਰਿਸ਼ੀ ਮੇਹੀ ਵਿੱਦਿਆ ਮੰਦਰ ਸਕੂਲ ਅਮਲੋਹ ਵਿਖੇ ਨੰਨ੍ਹੇ-ਮੁੰਨੇ ਬੱਚਿਆਂ ਲਈ 'ਪਜਾਮਾ ਪਾਰਟੀ' ਦਾ ਆਯੋਜਨ

Ad Position 21
No active advertisement
ਅਜੀਤ ਡੈਸਕ 28-05-2026
ਅਮਲੋਹ, 27 ਮਈ (ਕੇਵਲ ਸਿੰਘ)-ਮਹਾਰਿਸ਼ੀ ਮੇਹੀ ਵਿੱਦਿਆ ਮੰਦਿਰ ਅਮਲੋਹ ਵਿਖੇ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਪ੍ਰਾਇਮਰੀ ਤੇ ਨਰਸਰੀ ਵਿੰਗ ਦੇ ਨੰਨ੍ਹੇ-ਮੁੰਨੇ ਬੱਚਿਆਂ ਲਈ ਰੰਗਾਰੰਗ 'ਪਜਾਮਾ ਪਾਰਟੀ' ਦਾ ਆਯੋਜਨ ਕੀਤਾ ਗਿਆ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਬੱਚਿਆਂ ਨੂੰ ਖੇਡ-ਖੇਡ ਵਿਚ ਸਿਹਤਮੰਦ ਆਦਤਾਂ ਅਤੇ ਰਾਤ ਦੇ ਅਨੁਸ਼ਾਸਨ ਬਾਰੇ ਜਾਣੂ ਕਰਵਾਉਣਾ ਸੀ | ਬੱਚੇ ਰੰਗ-ਬਿਰੰਗੇ ਨਾਈਟ ਸੂਟ ਪਹਿਨ ਕੇ ਸਕੂਲ ਪਹੁੰਚੇ, ਜਿਸ ਨਾਲ ਸਮਾਗਮ ਦਾ ਮਾਹੌਲ ਹੋਰ ਵੀ ਮਨਮੋਹਕ ਬਣ ਗਿਆ | ਸਕੂਲ ਦੇ ਹਾਲ ਨੂੰ ਤਾਰਿਆਂ, ਗ਼ੁਬਾਰਿਆਂ, ਸੌਫਟ ਟੌਇਜ਼ ਅਤੇ ਸੁੰਦਰ ਲਾਈਟਾਂ ਨਾਲ ਸਜਾਇਆ ਗਿਆ ਸੀ | ਅਧਿਆਪਕਾਂ ਨੇ ਬੱਚਿਆਂ ਨੂੰ ਦਿਲਚਸਪ ਅਤੇ ਸਿੱਖਿਆਦਾਇਕ ਕਹਾਣੀਆਂ ਸੁਣਾਈਆਂ |
ਇਸ ਤੋਂ ਇਲਾਵਾ ਬੱਚਿਆਂ ਨੇ ਮਿਊਜ਼ਿਕ, ਡਾਂਸ ਅਤੇ ਪਿਲੋ ਫਾਈਟ ਵਰਗੀਆਂ ਮਨੋਰੰਜਕ ਗਤੀਵਿਧੀਆਂ ਦਾ ਖ਼ੂਬ ਅਨੰਦ ਮਾਣਿਆ | ਸਮਾਗਮ ਦੌਰਾਨ ਬੱਚਿਆਂ ਦੀਆਂ ਯਾਦਗਾਰੀ ਤਸਵੀਰਾਂ ਵੀ ਖਿੱਚੀਆਂ ਗਈਆਂ | ਪਿ੍ੰਸੀਪਲ ਜਸਵਿੰਦਰ ਕੌਰ ਅਤੇ ਅਧਿਆਪਕਾਂ ਨੇ ਬੱਚਿਆਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਬੁਰਸ਼ ਕਰਨ, ਹੱਥ-ਪੈਰ ਧੋਣ ਅਤੇ ਸਮੇਂ ਸਿਰ ਸੌਣ ਦੀਆਂ ਚੰਗੀਆਂ ਆਦਤਾਂ ਬਾਰੇ ਜਾਗਰੂਕ ਕੀਤਾ, ਨਾਲ ਹੀ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰਹਿ ਕੇ ਕਿਤਾਬਾਂ ਪੜ੍ਹਨ ਅਤੇ ਕਹਾਣੀਆਂ ਸੁਣਨ ਲਈ ਪ੍ਰੇਰਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਸਰਹਿੰਦ ਦੇ ਵਾਰਡ ਨੰਬਰ. 8 'ਚ ਬੋਗਸ ਵੋਟਾਂ ਪਾਉਣ ਦਾ ਵਿਵਾਦ ਗਰਮਾਇਆ ਅਗਲੀ ਖ਼ਬਰ ਸਕੂਲੀ ਵਿਦਿਆਰਥੀਆਂ ਨੂੰ ਕਰਵਾਈ ਮਨਾਲੀ ਦੀ ਯਾਤਰਾ
Ad Position 24