ਆਸ਼ਾ ਵਰਕਰ ਅਤੇ ਫੈਸੀਲੀਟੇਟਰ ਯੂਨੀਅਨ ਨਿਰੋਲ ਪੰਜਾਬ ਨੇ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ
ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਨੂੰ ਮੰਗ ਪੱਤਰ ਸੌਂਪਦੇ ਹੋਏ ਆਸ਼ਾ ਵਰਕਰਜ਼ ਅਤੇ ਫੈਸੀਲੀਟੇਟਰ ਯੂਨੀਅਨ ਨਿਰੋਲ ਪੰਜਾਬ | ਤਸਵੀਰ: ਕਰਨ
<br/>
29-05-2026
ਅਜਿਹੇ ਮੁਸ਼ਕਿਲ ਕੰਮਾਂ ਲਈ ਉਨ੍ਹਾਂ ਨੂੰ ਸਭ ਤੋਂ ਮੂਹਰੇ ਕਰ ਦਿੱਤਾ ਜਾਂਦਾ ਹੈ | ਐਮ.ਐਮ.ਐਸ.ਵਾਈ. ਕਾਰਡਾਂ ਦਾ ਕੰਮ ਸ਼ੁਰੂਆਤ ਵਿਚ ਉਨ੍ਹਾਂ ਕੋਲੋਂ ਬਿਲਕੁਲ ਮੁਫ਼ਤ ਕਰਵਾਇਆ ਗਿਆ, ਜਦੋਂ ਜਥੇਬੰਦੀ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਤੋਂ ਬਾਅਦ ਸਰਕਾਰ ਵਲੋਂ ਆਸ਼ਾ ਵਰਕਰਾਂ ਦੀ 10 ਰੁਪਏ ਅਤੇ ਆਸਾ ਫੈਸੀਲੀਟੇਟਰ ਦੇ 2 ਰੁਪਏ ਪ੍ਰਤੀ ਕਾਰਡ ਦੀ ਲੈਟਰ ਜਾਰੀ ਕਰ ਦਿੱਤੀ ਗਈ, ਪੰਤੂ ਉਦੋਂ ਤੱਕ ਜ਼ਮੀਨੀ ਪੱਧਰ 'ਤੇ ਬਹੁਤ ਜ਼ਿਆਦਾ ਕੰਮ ਪੂਰਾ ਕਰ ਲਿਆ ਗਿਆ ਸੀ | ਉਨ੍ਹਾਂ ਕਿਹਾ ਕਿ ਆਸ਼ਾ ਵਰਕਰਜ਼ ਅਤੇ ਫੈਸੀਲੀਟੇਟਰ 'ਤੇ ਗੂਗਲ ਸ਼ੀਟ ਦੇ ਕੰਮ ਦਾ ਨਜਾਇਜ਼ ਦਬਾਓ ਬਣਾਇਆ ਜਾ ਰਿਹਾ ਹੈ | ਆਸ਼ਾ ਵਰਕਰਾਂ ਦੇ ਕੋਲ ਨਾ ਤਾਂ ਸਮਾਰਟ ਫ਼ੋਨ ਹਨ ਅਤੇ ਨਾ ਹੀ ਬਹੁਤ ਵਧੀਆ ਨੈੱਟਵਰਕ | ਜੇਕਰ ਵਿਭਾਗ ਇਸ ਕੰਮ ਨੂੰ ਉਨ੍ਹਾਂ ਕੋਲੋਂ ਆਨਲਾਈਨ ਕਰਵਾਉਣਾ ਹੀ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਨਵੇਂ ਸਮਾਰਟ ਫ਼ੋਨ ਅਤੇ ਉਕਤ ਕੰਮ ਦੇ ਲਈ ਇੰਨਸੈਂਟਿਵ ਦੇਵੇ | ਉਨ੍ਹਾਂ ਵਿਭਾਗ ਨੂੰ ਬੇਨਤੀ ਕੀਤੀ ਕਿ ਜਦੋਂ ਤੱਕ ਉਨ੍ਹਾਂ ਨੂੰ ਸਮਾਰਟ ਫ਼ੋਨ ਅਤੇ ਵੱਖਰਾ ਇੰਨਸੈਂਟਿਵ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਆਸ਼ਾ ਵਰਕਰਾਂ 'ਤੇ ਆਨਲਾਈਨ ਕੰਮ ਲਈ ਦਬਾਅ ਨਾ ਪਾਇਆ ਜਾਵੇ | ਇਹ ਕੰਮ ਡਾਟਾ ਐਂਟਰੀ ਸਬੰਧੀ ਕੰਪਿਊਟਰ ਆਪੇ੍ਰਟਰਾਂ ਜਾਂ ਦਫ਼ਤਰੀ ਸਟਾਫ਼ ਰਾਹੀਂ ਹੀ ਕਰਵਾਇਆ ਜਾਵੇ | ਇਸ ਮੌਕੇ ਦਲਜਿੰਦਰ ਕੌਰ ਕਲੋੜ, ਇੰਦਰਜੀਤ ਕੌਰ ਭਮਾਰਸੀ, ਜਸਵਿੰਦਰ ਕੌਰ ਨੌਲੱਖਾ, ਹਰਜਿੰਦਰ ਕੌਰ ਰਜਨੀ ਬਾਲਾ, ਮਨਜੀਤ ਕੌਰ ਡੰਗੇੜੀਆਂ, ਜਸਵਿੰਦਰ ਕੌਰ ਜੱਸੜ੍ਹਾਂ, ਬਲਕੀਸ਼ ਅਖਤਰ, ਰਮਨਦੀਪ ਕੌਰ ਮਹੱਦੀਆਂ, ਦਲਵਿੰਦਰ ਕੌਰ ਚੋਰਵਾਲਾ, ਸਵਰਨਜੀਤ ਕੌਰ ਕਲਾਲ ਮਾਜਰਾ ਅਤੇ ਗੁਰਜੀਤ ਕੌਰ ਸਲਾਣੀ ਆਦਿ ਵੀ ਹਾਜ਼ਰ ਸਨ |