ਨੈਣਾਂ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਦੀ ਸੇਵਾ ਵਾਸਤੇ ਅਮਲੋਹ ਤੋਂ ਲੰਗਰ ਦੀ ਰਸਦ ਰਵਾਨਾ
ਲੰਗਰਾਂ ਲਈ ਦਸਵੰਧ ਕੱਢਣਾ ਵੀ ਵੱਡਾ ਦਾਨ ਹੈ-ਕਾਲਾ ਅਰੋੜਾ
ਅਮਲੋਹ, 12 ਅਗਸਤ (ਕੇਵਲ ਸਿੰਘ)-ਮਾਂ ਨੈਣਾਂ ਦੇਵੀ ਲੰਗਰ ਵੈੱਲਫੇਅਰ ਕਮੇਟੀ ਅਮਲੋਹ ਵਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਂ ਨੈਣਾਂ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਵਾਸਤੇ ਲੰਗਰ ਲਗਾਉਣ ਲਈ ਰਸਦ ਦਾ ਸਾਮਾਨ ਬੁੱਗਾ ਬੱਸ ਅੱਡਾ ਅਮਲੋਹ ਤੋਂ ਰਵਾਨਾ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਕਾਲਾ ਅਰੋੜਾ ਸਮੇਤ ਸ਼ਹਿਰ ਦੇ ਮੁਹਤਬਰ ਵਿਅਕਤੀ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਜਥੇ ਨੂੰ ਰਸਦ ਸਮੇਤ ਰਵਾਨਾ ਕੀਤਾ।
ਅਮਲੋਹ, 12 ਅਗਸਤ (ਕੇਵਲ ਸਿੰਘ)-ਮਾਂ ਨੈਣਾਂ ਦੇਵੀ ਲੰਗਰ ਵੈੱਲਫੇਅਰ ਕਮੇਟੀ ਅਮਲੋਹ ਵਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਂ ਨੈਣਾਂ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਵਾਸਤੇ ਲੰਗਰ ਲਗਾਉਣ ਲਈ ਰਸਦ ਦਾ ਸਾਮਾਨ ਬੁੱਗਾ ਬੱਸ ਅੱਡਾ ਅਮਲੋਹ ਤੋਂ ਰਵਾਨਾ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਕਾਲਾ ਅਰੋੜਾ ਸਮੇਤ ਸ਼ਹਿਰ ਦੇ ਮੁਹਤਬਰ ਵਿਅਕਤੀ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਜਥੇ ਨੂੰ ਰਸਦ ਸਮੇਤ ਰਵਾਨਾ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਕਾਲਾ ਅਰੋੜਾ ਨੇ ਕਮੇਟੀ ਵਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧਾਰਮਿਕ ਸਥਾਨਾਂ ’ਤੇ ਜਾਣ ਵਾਲੀਆਂ ਸੰਗਤਾਂ ਲਈ ਲੰਗਰ ਲਗਾਉਣਾ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਸਮਰੱਥਾ ਅਨੁਸਾਰ ਲੰਗਰਾਂ ਲਈ ਦਸਵੰਧ ਕੱਢਣਾ ਚਾਹੀਦਾ ਹੈ, ਕਿਉਂਕਿ ਲੋੜਵੰਦਾਂ ਅਤੇ ਸੰਗਤਾਂ ਦੀ ਸੇਵਾ ਕਰਨਾ ਵੀ ਵੱਡਾ ਦਾਨ ਹੈ। ਇਸ ਮੌਕੇ ਕਮੇਟੀ ਦੇ ਸੇਵਾਦਾਰਾਂ ਨੇ ਸਹਿਯੋਗ ਕਰਨ ਵਾਲੇ ਦਾਨੀ ਸੱਜਣਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਕਮੇਟੀ ਵਲੋਂ 16ਵਾਂ ਲੰਗਰ ਕੋਲਾ ਵਾਲਾ ਟੋਭਾ ਨੇੜੇ ਲਗਾਇਆ ਜਾਵੇਗਾ। ਇਹ ਲੰਗਰ ਸਾਵਣ ਦੇ ਚਾਲਿਆਂ ਨੂੰ ਮੁੱਖ ਰੱਖਦਿਆਂ 22 ਅਗਸਤ ਤੱਕ ਲਗਾਇਆ ਜਾ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਅਤੇ ਸੇਵਾਦਾਰ ਹਾਜ਼ਰ ਸਨ। ਇਸ ਮੌਕੇ ਬੂਟਾ ਰਾਮ, ਤੀਰਥ ਸਿੰਘ, ਬਲਕਾਰ ਸਿੰਘ, ਪਰਮਜੀਤ ਸਿੰਘ, ਜਸਪ੍ਰੀਤ ਸਿੰਘ, ਮਨਦੀਪ ਸਿੰਘ, ਹਰੀਸ਼ ਭੱਟ, ਮੱਖਣ ਲਾਲ, ਅਰੁਣ ਰਾਮ, ਰੋਹਿਤ ਮਾਲ੍ਹਾ, ਅਨੀਕੇਤ, ਬਲਰਾਮ ਸਿੰਘ, ਅਜੈ ਕੁਮਾਰ, ਮੋਹਿਤ, ਗੌਬਿੰਦ, ਆਕਾਸ਼ਦੀਪ, ਰਸਪਿੰਦਰ ਕੁਮਾਰ, ਰੋਹਿਤ, ਤੇਜਵੀਰ ਸਿੰਘ, ਸੋਮਨਾਥ, ਭਰਤ, ਪ੍ਰਦੀਪ ਕੁਮਾਰ, ਹਰਮਨ ਆਦਿ ਸੰਗਤਾਂ ਮੌਜੂਦ ਸਨ।