ਮੰਡੀ ਗੋਬਿੰਦਗੜ੍ਹ, 30 ਮਈ (ਇਕਬਾਲਦੀਪ ਸੰਧੂ)-ਸ਼ਹਿਰ ਦੇ ਵਾਰਡ ਨੰਬਰ. 3 ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜਨ ਵਾਲੀ ਅਮਨਦੀਪ ਕੌਰ ਦੇ ਪਤੀ ਅਮਰਜੀਤ ਸਿੰਘ ਉਰਫ਼ ਸੋਨੂੰ ਗੋਬਿੰਦਗੜ੍ਹੀਆ ਨੇ ਆਪਣੀ ਹਾਰ ਲਈ ਭਾਜਪਾ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ | ਚੋਣ ਨਤੀਜਿਆਂ ਤੋਂ ਬਾਅਦ ਨਿਰਾਸ਼ ਅਮਰਜੀਤ ਸਿੰਘ ਨੇ ਕਿਹਾ ਕਿ ਆਗੂਆਂ ਨੇ ਨਾ ਤਾਂ ਉਨ੍ਹਾਂ ਦਾ ਸਮਰਥਨ ਕੀਤਾ ਅਤੇ ਨਾ ਹੀ ਪ੍ਰਚਾਰ ਲਈ ਇਕ ਵੀ ਦਿਨ ਵਾਰਡ ਦਾ ਦੌਰਾ ਕੀਤਾ | ਇੱਥੋਂ ਤੱਕ ਕਿ ਸ਼ਹਿਰ ਅਤੇ ਹਲਕੇ ਦੀ ਲੀਡਰਸ਼ਿਪ ਨੇ ਉਨ੍ਹਾਂ ਦਾ ਫ਼ੋਨ ਵੀ ਨਹੀਂ ਚੁੱਕਿਆ, ਜਦੋਂਕਿ ਉਨ੍ਹਾਂ ਦਾ ਪੂਰਾ ਪਰਿਵਾਰ ਦਿਨ-ਰਾਤ ਪ੍ਰਚਾਰ ਕਰਦਾ ਰਿਹਾ, ਆਪਣੇ ਲਈ ਵੋਟਾਂ ਮੰਗਦਾ ਰਿਹਾ | ਸੋਨੂੰ ਗੋਬਿੰਦਗੜ੍ਹੀਆ ਨੇ ਮੰਗ ਕੀਤੀ ਕਿ ਕੇਂਦਰੀ ਟੀਮ ਪਾਰਟੀ ਉਮੀਦਵਾਰਾਂ ਨੂੰ ਹਰਾਉਣ ਵਾਲੇ ਆਗੂਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰੇ ਤਾਂ ਕਿ ਭਾਜਪਾ ਪਾਰਟੀ ਨਾਲ ਜੁੜੇ ਕਿਸੇ ਵੀ ਵਰਕਰ ਨਾਲ ਅੱਗੋਂ ਤੋਂ ਕੋਈ ਭੇਦਭਾਵ ਨਾ ਹੋਵੇ |