09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸਨਸਿਟੀ ਕਾਲੋਨੀ ਦੇ ਪ੍ਰਧਾਨ ਬਣੇ ਰਾਜੀਵ ਸਲੋਦੀਆ, ਲੰਬਿਤ ਵਿਕਾਸ ਕਾਰਜ ਤਿੰਨ ਮਹੀਨਿਆਂ ’ਚ ਮੁਕੰਮਲ ਕਰਨ ਦਾ ਟੀਚਾ

ਮੰਡੀ ਗੋਬਿੰਦਗੜ੍ਹ, 9 ਅਗਸਤ (ਰਾਜੇਸ਼ ਸ਼ਰਮਾ)-ਸਥਾਨਕ ਸਨਸਿਟੀ ਕਾਲੋਨੀ ਦੇ ਵਿਕਾਸ ਕਾਰਜਾਂ ਤੇ ਲੰਬਿਤ ਪ੍ਰਾਜੈਕਟਾਂ ਸੰਬੰਧੀ ਕਾਲੋਨੀ ਦੇ ਮੈਂਬਰਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਕਾਲੋਨੀ ਦੇ ਚੇਅਰਮੈਨ ਬਲਵਿੰਦਰ ਵਾਲੀਆ ਵਿਸ਼ੇਸ਼ ਮਹਿਮਾਨ ਸਨ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਅਤੇ ਪਿਛਲੇ ਸੱਤ ਸਾਲਾਂ ਤੋਂ ਪ੍ਰਧਾਨ ਰਹੇ ਆਨੰਦ ਪਨੇਸਰ ਦੀ ਥਾਂ ਰਾਜੀਵ ਸਲੋਦੀਆ ਨੂੰ ਸਰਬਸੰਮਤੀ ਨਾਲ ਨਵਾਂ ਪ੍ਰਧਾਨ ਚੁਣਿਆ ਗਿਆ।

Ad Position 21
No active advertisement
ਚੇਅਰਮੈਨ ਬਲਵਿੰਦਰ ਵਾਲੀਆ ਤੇ ਨਵੇਂ ਚੁਣੇ ਪ੍ਰਧਾਨ ਰਾਜੀਵ ਸਲੋਦੀਆ ਨਾਲ ਵਿਧਾਇਕ ਗੁਰਿੰਦਰ ਸਿੰਘ ਗੈਰੀ। ਅਜੀਤ ਤਸਵੀਰ 10-08-2026
ਮੰਡੀ ਗੋਬਿੰਦਗੜ੍ਹ, 9 ਅਗਸਤ (ਰਾਜੇਸ਼ ਸ਼ਰਮਾ)-ਸਥਾਨਕ ਸਨਸਿਟੀ ਕਾਲੋਨੀ ਦੇ ਵਿਕਾਸ ਕਾਰਜਾਂ ਤੇ ਲੰਬਿਤ ਪ੍ਰਾਜੈਕਟਾਂ ਸੰਬੰਧੀ ਕਾਲੋਨੀ ਦੇ ਮੈਂਬਰਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਕਾਲੋਨੀ ਦੇ ਚੇਅਰਮੈਨ ਬਲਵਿੰਦਰ ਵਾਲੀਆ ਵਿਸ਼ੇਸ਼ ਮਹਿਮਾਨ ਸਨ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਅਤੇ ਪਿਛਲੇ ਸੱਤ ਸਾਲਾਂ ਤੋਂ ਪ੍ਰਧਾਨ ਰਹੇ ਆਨੰਦ ਪਨੇਸਰ ਦੀ ਥਾਂ ਰਾਜੀਵ ਸਲੋਦੀਆ ਨੂੰ ਸਰਬਸੰਮਤੀ ਨਾਲ ਨਵਾਂ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਵਲੋਂ ਕਲੋਨੀ ਦੀ ਸਾਬਕਾ ਟੀਮ, ਚੇਅਰਮੈਨ ਬਲਵਿੰਦਰ ਵਾਲੀਆ ਤੇ ਸਾਬਕਾ ਪ੍ਰਧਾਨ ਆਨੰਦ ਪਨੇਸਰ ਦਾ ਸਨਮਾਨ ਕੀਤਾ। ਵਿਧਾਇਕ ਨੇ ਆਨੰਦ ਪਨੇਸਰ ਵਲੋਂ ਪਿਛਲੇ ਸੱਤ ਸਾਲਾਂ ਦੌਰਾਨ ਕਾਲੋਨੀ ਲਈ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਨਵੀਂ ਕਾਰਜਕਾਰਨੀ ਨੂੰ ਵੀ ਵਧਾਈ ਦਿੱਤੀ ਅਤੇ ਕਾਲੋਨੀ ਦੇ ਵਿਕਾਸ ਕਾਰਜਾਂ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਨਵ-ਨਿਯੁਕਤ ਪ੍ਰਧਾਨ ਰਾਜੀਵ ਸਲੋਦੀਆ ਨੇ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਪਾਰਦਰਸ਼ਤਾ ਤੇ ਨਿਸ਼ਠਾ ਨਾਲ ਨਿਭਾਉਣ ਦਾ ਪ੍ਰਣ ਲਿਆ। ਨਵਾਂ ਸੀਵਰੇਜ ਸਿਸਟਮ ਲਗਾਉਣ ਦੀ ਮੰਗ ਵਿਧਾਇਕ ਦੇ ਸਾਹਮਣੇ ਵੀ ਰੱਖੀ ਗਈ। ਵਿਧਾਇਕ ਗੁਰਿੰਦਰ ਸਿੰਘ ਗੈਰੀ ਨੇ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਨਵਾਂ ਪ੍ਰਸਤਾਵ ਤਿਆਰ ਕਰਕੇ ਪੇਸ਼ ਕਰਨ ਦਾ ਭਰੋਸਾ ਦਿੱਤਾ। ਰਾਜੀਵ ਸਲੋਦੀਆ ਨੇ ਕਿਹਾ ਕਿ ਇਨ੍ਹਾਂ ਤਿੰਨ ਮੁੱਖ ਵਿਕਾਸ ਕਾਰਜਾਂ ਨੂੰ ਅਗਲੇ ਤਿੰਨ ਮਹੀਨਿਆਂ ਅੰਦਰ ਮੁਕੰਮਲ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਮੌਕੇ ਬਾਬੂ ਲਾਲ ਸਲੋਦੀਆ, ਰਿਸ਼ੀਰਾਜ ਗੋਇਲ, ਅਮਿਤ ਜੈਨ, ਵੇਦ ਪ੍ਰਕਾਸ਼, ਰਜਿੰਦਰ ਕੁਮਾਰ, ਜਿੰਮੀ ਮਲਹੋਤਰਾ, ਹਰਜੀਤ ਮਟਿਆਰ, ਅਭਿਸ਼ੇਕ ਕੌਸ਼ਲ, ਲਲਿਤ ਗਰਗ ਰਿਸ਼ੂ, ਆਸ਼ੂ, ਮਨਜੀਤ ਸਿੰਘ ਬੇਦੀ, ਪੰਕਜ ਜੈਨ, ਪੰਕਜ ਸ਼ਰਮਾ, ਗੋਪੀ ਠੇਕੇਦਾਰ, ਕ੍ਰਿਸ਼ਨ ਕੁਮਾਰ ਪਨਿਆਣਾ, ਗੋਲਡੀ ਕੁਮਾਰ ਪਨਿਆੜਾਂ, ਕ੍ਰਿਸ਼ਨਾ ਵਰਿਆਣਾ, ਮਿੱਕੀ ਸਿੰਘ, ਨਿਰਮਲ ਸਿੰਘ, ਪਾਲ ਫੋਰਮੈਨ, ਰਮੇਸ਼ ਫੋਰਮੈਨ, ਰਮੇਸ਼ ਚੰਦ ਗੁਪਤਾ, ਸੰਜੂ, ਰਵਿੰਦਰ ਗੋਇਲ, ਸਚਿਨ ਮਿੱਤਲ, ਵਰਿੰਦਰ ਪਨੇਸਰ ਗੋਲਡੀ, ਅਨਿਲ ਕੁਮਾਰ, ਸੰਜੇ ਸ਼੍ਰੀਵਾਸਤਵ, ਵਿਕਰਮ ਗੋਇਲ, ਮਨੋਹਰ ਲਾਲ, ਗੁਰਦਰਸ਼ਨ ਵਾਲੀਆ, ਮੁਕੇਸ਼ ਅਗਰਵਾਲ, ਸਤਪਾਲ ਮੁਟਿਆਰ, ਏ. ਐੱਸ. ਕੇ., ਬਲਜੀਤ ਸਿੰਘ, ਡਾ. ਪੂਨੀਆ, ਰਾਜੇਸ਼ ਵਾਲੀਆ, ਸੰਜੇ ਸਲੋਦੀਆ, ਮਨੀਸ਼ ਗੁਪਤਾ, ਦੀਪਕ ਘਈ, ਸ਼ਰਵਨ ਅਤੇ ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੱਕਾ ਸੰਯੁਕਤ ਰੱਖਿਆ ਸਮਝੌਤਾ ਕਿਸੇ ਖ਼ਾਸ ਦੇਸ਼ ਦੇ ਵਿਰੁੱਧ ਨਹੀਂ-ਇਸਹਾਕ ਡਾਰ ਅਗਲੀ ਖ਼ਬਰ ਡਿਵਾਈਨ ਲਾਈਟ ਸਕੂਲ ਵਿਚ ਅਸੈਸਮੈਂਟ ਫੋਰ ਲਰਨਿੰਗ ਤੇ ਅਸੈਸਮੈਂਟ ਆਫ਼ ਲਰਨਿੰਗ ’ਤੇ ਵਰਕਸ਼ਾਪ
Ad Position 24