09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਮੱਕਾ ਸੰਯੁਕਤ ਰੱਖਿਆ ਸਮਝੌਤਾ ਕਿਸੇ ਖ਼ਾਸ ਦੇਸ਼ ਦੇ ਵਿਰੁੱਧ ਨਹੀਂ-ਇਸਹਾਕ ਡਾਰ

ਅੰਮ੍ਰਿਤਸਰ, 9 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਪਾਕਿ, ਸਾਊਦੀ ਅਰਬ ਅਤੇ ਤੁਰਕੀ ਵਲੋਂ ਦਸਤਖ਼ਤ ਕੀਤੇ ਗਏ ਮੱਕਾ ਸੰਯੁਕਤ ਰੱਖਿਆ ਸਮਝੌਤੇ ਦੇ ਉਦੇਸ਼ ਅਤੇ ਦਾਇਰੇ ਨੂੰ ਸਪਸ਼ਟ ਕਰਦੇ ਹੋਏ ਕਿਹਾ ਹੈ ਕਿ ਇਹ ਸਮਝੌਤਾ ਪੂਰੀ ਤਰ੍ਹਾਂ ਰੱਖਿਆਤਮਿਕ ਹੈ ਅਤੇ ਕਿਸੇ ਖ਼ਾਸ ਦੇਸ਼ ਦੇ ਵਿਰੁੱਧ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਤਿੰਨਾਂ ਦੇਸ਼ਾਂ ਦੀ ਲੀਡਰਸ਼ਿਪ ਅਤੇ ਲੋਕਾਂ ਵਿਚਕਾਰ ਭਾਈਚਾਰਕ ਸੰਬੰਧਾਂ ਦੀ ਡੂੰਘਾਈ ਨੂੰ ਦਰਸਾਉਂਦਾ ਹੈ।

Ad Position 21
No active advertisement
ਅਜੀਤ ਡੈਸਕ 10-08-2026
ਅੰਮ੍ਰਿਤਸਰ, 9 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਪਾਕਿ, ਸਾਊਦੀ ਅਰਬ ਅਤੇ ਤੁਰਕੀ ਵਲੋਂ ਦਸਤਖ਼ਤ ਕੀਤੇ ਗਏ ਮੱਕਾ ਸੰਯੁਕਤ ਰੱਖਿਆ ਸਮਝੌਤੇ ਦੇ ਉਦੇਸ਼ ਅਤੇ ਦਾਇਰੇ ਨੂੰ ਸਪਸ਼ਟ ਕਰਦੇ ਹੋਏ ਕਿਹਾ ਹੈ ਕਿ ਇਹ ਸਮਝੌਤਾ ਪੂਰੀ ਤਰ੍ਹਾਂ ਰੱਖਿਆਤਮਿਕ ਹੈ ਅਤੇ ਕਿਸੇ ਖ਼ਾਸ ਦੇਸ਼ ਦੇ ਵਿਰੁੱਧ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਤਿੰਨਾਂ ਦੇਸ਼ਾਂ ਦੀ ਲੀਡਰਸ਼ਿਪ ਅਤੇ ਲੋਕਾਂ ਵਿਚਕਾਰ ਭਾਈਚਾਰਕ ਸੰਬੰਧਾਂ ਦੀ ਡੂੰਘਾਈ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਕਈ ਸਾਲਾਂ ਤੋਂ ਚਲੀਆਂ ਆ ਰਹੀਆਂ ਗੱਲਾਂ-ਬਾਤਾਂ, ਵਿਚਾਰ-ਵਟਾਂਦਰੇ ਅਤੇ ਆਪਸੀ ਤਾਲਮੇਲ ਦਾ ਸਿਖਰ ਹੈ । ਇਹ ਸਮਝੌਤਾ ਖੇਤਰੀ ਸ਼ਾਂਤੀ, ਸਥਿਰਤਾ ਅਤੇ ਖ਼ੁਸ਼ਹਾਲੀ ਨੂੰ ਉਤਸ਼ਾਹਿਤ ਕਰਦੇ ਹੋਏ ਸ਼ਾਂਤੀ ਅਤੇ ਸੁਰੱਖਿਆ ਚੁਨੌਤੀਆਂ ਦੀ ਇਕ ਸ਼੍ਰੇਣੀ ਨੂੰ ਹੱਲ ਕਰਨ ਲਈ ਤਿੰਨਾਂ ਦੇਸ਼ਾਂ ‘ਚ ਰਣਨੀਤਕ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦਾ ਹੈ।ਇਹ ਸਪਸ਼ਟੀਕਰਨ ਨਵੇਂ ਰੱਖਿਆ ਪ੍ਰਬੰਧ ਦੇ ਪ੍ਰਭਾਵਾਂ ਅਤੇ ਪਾਕਿ ਦੀਆਂ ਮੌਜੂਦਾ ਕੌਮਾਂਤਰੀ ਵਚਨਬੱਧਤਾਵਾਂ ਨਾਲ ਇਸ ਦੇ ਸੰਬੰਧਾਂ ਬਾਰੇ ਜਨਤਕ ਚਰਚਾ ਦੇ ਵਿਚਕਾਰ ਆਇਆ ਹੈ। ਸਮਝੌਤੇ ਦੀ ਇਕ ਮੁੱਖ ਵਿਵਸਥਾ ਮੁਤਾਬਿਕ ਤਿੰਨਾਂ ਦੇਸ਼ਾਂ ‘ਚੋਂ ਕਿਸੇ ਇਕ ਵਿਰੁੱਧ ਬਾਹਰੀ ਹਥਿਆਰਬੰਦ ਹਮਲਾ ਤਿੰਨਾਂ ਵਿਰੁੱਧ ਹਮਲਾ ਮੰਨਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਚੌਲ ਉਦਯੋਗ ਦੀਆਂ ਸਮੱਸਿਆਵਾਂ ਕੇਂਦਰ ਸਰਕਾਰ ਕੋਲ ਉਠਾਉਣ ਦਾ ਧੰਨਵਾਦ-ਜੋਸਨ ਅਗਲੀ ਖ਼ਬਰ ਸਨਸਿਟੀ ਕਾਲੋਨੀ ਦੇ ਪ੍ਰਧਾਨ ਬਣੇ ਰਾਜੀਵ ਸਲੋਦੀਆ, ਲੰਬਿਤ ਵਿਕਾਸ ਕਾਰਜ ਤਿੰਨ ਮਹੀਨਿਆਂ ’ਚ ਮੁਕੰਮਲ ਕਰਨ ਦਾ ਟੀਚਾ
Ad Position 24