22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਬਲਜੀਤ ਕੌਰ ਸਿੱਧੂ ਦੂਜੀ ਵਾਰ ਬਣੇ ਕੌਂਸਲਰ

Ad Position 21
No active advertisement
ਦੂਜੀ ਵਾਰ ਕੌਂਸਲਰ ਬਣੇ ਬਲਜੀਤ ਕੌਰ ਸਮਰਥਕਾਂ ਨਾਲ ਦਿਖਾਈ ਦਿੰਦੇ ਹੋਏ | ਅਜੀਤ ਤਸਵੀਰ <br/> 01-06-2026
ਖਮਾਣੋਂ, 31 ਮਈ (ਮਨਮੋਹਣ ਸਿੰਘ ਕਲੇਰ)-ਨਗਰ ਪੰਚਾਇਤ ਖਮਾਣੋਂ ਦੇ ਵਾਰਡ ਨੰ. 10 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਬੀਬੀ ਬਲਜੀਤ ਕੌਰ ਸਿੱਧੂ ਨੇ 211 ਵੋਟਾਂ ਹਾਸਿਲ ਕਰਕੇ ਵੱਡੀ ਲੀਡ ਨਾਲ ਜਿੱਤ ਹਾਸਿਲ ਕੀਤੀ ਹੈ | ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਵੀ ਕੌਂਸਲਰ ਵਜੋਂ ਸੇਵਾ ਨਿਭਾ ਰਹੇ ਸਨ, ਵਾਰਡ ਵਾਸੀਆਂ ਦੇ ਪਿਆਰ ਅਤੇ ਸਹਿਯੋਗ ਸਦਕਾ ਉਹ ਦੂਸਰੀ ਵਾਰ ਕੌਂਸਲਰ ਬਣਨ ਵਿਚ ਸਫ਼ਲ ਰਹੇ | ਉਨ੍ਹਾਂ ਵਾਰਡ ਦੇ ਸਮੂਹ ਵੋਟਰਾਂ ਅਤੇ ਸਪੋਰਟਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਵਾਰਡ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਰਹਿਣਗੇ |
ਜ਼ਿਕਰਯੋਗ ਹੈ ਕਿ ਵਾਰਡ ਨੰ. 10 ਵਿਚ ਕੁੱਲ 493 ਵਿਚੋਂ 378 ਵੋਟਾਂ ਪਈਆਂ, ਜਿਨ੍ਹਾਂ ਵਿਚ ਆਜ਼ਾਦ ਉਮੀਦਵਾਰ ਨੂੰ 211, ਕਾਂਗਰਸ ਨੂੰ 88, 'ਆਪ' ਨੂੰ 64, ਭਾਜਪਾ ਨੂੰ 7, ਅਕਾਲੀ ਦਲ ਨੂੰ 5, ਨੋਟਾ ਨੂੰ 2 ਅਤੇ ਇਕ ਵੋਟ ਰਿਜੈਕਟ ਹੋਈ |
Ad Position 22
No active advertisement
ਪਿਛਲੀ ਖ਼ਬਰ ਹਲਕਾ ਵਿਧਾਇਕ ਰਾਏ ਜੇਤੂ ਉਮੀਦਵਾਰਾਂ ਦੇ ਨਾਲ ਨੈਣਾਂ ਦੇਵੀ ਮੰਦਰ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਝੋਨੇ ਦੇ ਸੀਜ਼ਨ ਮੌਕੇ ਡੀਜ਼ਲ ਦੀਆਂ ਕੀਮਤਾਂ ਵਧਾ ਕੇ ਕਿਸਾਨਾਂ 'ਤੇ ਵਾਧੂ ਬੋਝ ਨਾ ਪਾਇਆ ਜਾਵੇ-ਸੁਖਜੀਤ ਸਿੰਘ ਬਘੌਰਾ
Ad Position 24