22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਹਲਕਾ ਵਿਧਾਇਕ ਰਾਏ ਜੇਤੂ ਉਮੀਦਵਾਰਾਂ ਦੇ ਨਾਲ ਨੈਣਾਂ ਦੇਵੀ ਮੰਦਰ ਵਿਖੇ ਹੋਏ ਨਤਮਸਤਕ

Ad Position 21
No active advertisement
ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਕੌਂਸਲਰਾਂ ਸਮੇਤ ਸਰਹਿੰਦ ਸ਼ਹਿਰ ਦੇ ਨੈਣਾਂ ਦੇਵੀ ਮੰਦਰ ਵਿਖੇ ਨਤਮਸਤਕ ਹੁੰਦੇ ਹੋਏ | ਤਸਵੀਰ: ਕਰਨ <br/> 01-06-2026
ਫ਼ਤਹਿਗੜ੍ਹ ਸਾਹਿਬ, 31 ਮਈ (ਮਨਪ੍ਰੀਤ ਸਿੰਘ)-ਨਗਰ ਕੌਂਸਲ ਸਰਹਿੰਦ ਦੀਆਂ ਚੋਣਾਂ ਉਪਰੰਤ 23 ਵਿਚੋਂ 17 ਸੀਟਾਂ 'ਤੇ ਜਿੱਤ ਪ੍ਰਾਪਤ ਕਰਕੇ ਵਿਧਾਇਕ ਲਖਵੀਰ ਸਿੰਘ ਰਾਏ ਵਲੋਂ ਆਪਣੇ ਸਮਰਥਕਾਂ ਸਮੇਤ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਗਿਆ | ਇਸੇ ਦੌਰਾਨ ਉਹ ਸਰਹਿੰਦ ਸ਼ਹਿਰ ਦੇ ਨੈਣਾ ਦੇਵੀ ਮੰਦਿਰ ਵਿਖੇ ਨਤਮਸਤਕ ਹੋਏ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਰਾਏ ਨੇ ਕਿਹਾ ਕਿ ਸ਼ਹਿਰ ਵਾਸੀਆਂ ਵਲੋਂ ਉਨ੍ਹਾਂ ਨੂੰ ਜੋ ਫ਼ਤਵਾ ਦਿੱਤਾ ਗਿਆ ਹੈ, ਉਹ ਉਸ ਦੇ ਲਈ ਹਮੇਸ਼ਾ ਸ਼ਹਿਰ ਵਾਸੀਆਂ ਦੇ ਰਿਣੀ ਰਹਿਣਗੇ ਤੇ ਹੁਣ ਸ਼ਹਿਰ ਵਾਸੀ ਉਲਾਂਭਾ ਨਹੀਂ ਦੇ ਸਕਦੇ ਕਿ ਨਗਰ ਕੌਂਸਲ ਦੇ ਵਿਚ ਆਮ ਆਦਮੀ ਪਾਰਟੀ ਦੇ ਕੌਂਸਲਰ ਨਹੀਂ ਹਨ, ਕਿਉਂਕਿ ਕਾਂਗਰਸ ਪਾਰਟੀ ਦੇ ਕੌਂਸਲਰ ਹਮੇਸ਼ਾ ਵਿਕਾਸ ਕਾਰਜਾਂ 'ਚ ਅੜਿੱਕਾ ਪਾਉਂਦੇ ਰਹਿੰਦੇ ਸਨ ਤੇ ਸ਼ਹਿਰ ਦੇ ਬਹੁਤ ਸਾਰੇ ਵਿਕਾਸ ਕਾਰਜ ਰੁਕੇ ਹੋਏ ਸਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਦੇ ਵਿਚ ਨਵੀਂ ਕਮੇਟੀ ਬਣਾ ਕੇ ਸ਼ਹਿਰ ਦਾ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ ਤੇ ਆਉਣ ਵਾਲੇ ਚਾਰ ਮਹੀਨਿਆਂ ਦੇ ਵਿਚ ਨਵੇਂ ਵਿਕਾਸ ਕਾਰਜ ਸ਼ੁਰੂ ਕਰਕੇ ਵਿਕਾਸ ਪੱਖੋਂ ਸ਼ਹਿਰ ਦੀ ਨੁਹਾਰ ਬਦਲੀ ਜਾਵੇਗੀ | ਇਸ ਮੌਕੇ ਐਡਵੋਕੇਟ ਗੌਰਵ ਅਰੋੜਾ, ਦੀਪਕ ਬਾਤਿਸ਼, ਨੰਬਰਦਾਰ ਬੰਟੀ ਸੈਣੀ, ਨਵੀਂ ਬਣੇ ਕੌਂਸਲਰ ਬੀਬੀ ਜਤਿੰਦਰ ਕੌਰ ਬਾਤਿਸ਼, ਐਡਵੋਕੇਟ ਹਰਕਮਲ ਸਿੰਘ, ਬਲਵਿੰਦਰ ਕੌਰ, ਅਸੀਸ ਅੱਤਰੀ, ਐਡਵੋਕੇਟ ਰਜੇਸ਼ ਕੁਮਾਰ ਉਪਲ, ਰਾਮਪਾਲ ਸਿੰਘ, ਬਲਜਿੰਦਰ ਸਿੰਘ ਗੋਲਾ, ਗੁਰਵਿੰਦਰ ਕੌਰ ਆਦਿ ਤੋਂ ਇਲਾਵਾ 'ਆਪ' ਆਗੂ ਮਨਦੀਪ ਸਿੰਘ ਪੋਲਾ, ਗੁਰਪ੍ਰੀਤ ਭਿੰਡਰ, ਜਗਜੀਤ ਰਿਉਣਾ, ਦੀਪ ਰਿਉਣਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਦੇ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਵਲੰਟੀਅਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਲੋਕਾਂ ਨੂੰ ਬਣਦੀਆਂ ਸਾਰੀਆਂ ਸਹੂਲਤਾਂ ਦੇ ਲਾਭ ਦਿੱਤੇ-ਚੇਅਰਮੈਨ ਗੁਰਵਿੰਦਰ ਢਿੱਲੋਂ ਅਗਲੀ ਖ਼ਬਰ ਬਲਜੀਤ ਕੌਰ ਸਿੱਧੂ ਦੂਜੀ ਵਾਰ ਬਣੇ ਕੌਂਸਲਰ
Ad Position 24