13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਰਿਤਿਕ ਅਰੋੜਾ ਦੀ ਚੇਅਰਮੈਨ ਵਜੋਂ ਨਿਯੁਕਤੀ ਨਾਲ ਪੰਜਾਬ ਦੇ ਵਾਤਾਵਰਨ ਅਭਿਆਨ ਨੂੰ ਮਿਲੇਗੀ ਨਵੀਂ ਦਿਸ਼ਾ-ਕ੍ਰਿਸ਼ਨ ਵਰਮਾ ਬੌਬੀ, ਸੰਜੀਵ ਸੂਦ

Ad Position 21
No active advertisement
ਅਜੀਤ ਡੈਸਕ 02-06-2026
ਮੰਡੀ ਗੋਬਿੰਦਗੜ੍ਹ, 1 ਜੂਨ (ਰਾਜੇਸ਼ ਸ਼ਰਮਾ)-ਨੌਜਵਾਨ ਉਦਯੋਗਪਤੀ ਰਿਤਿਕ ਅਰੋੜਾ ਨੂੰ ਪੰਜਾਬ ਰਾਜ ਦੇ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ‘ਤੇ ਸਮਾਜਿਕ ਅਤੇ ਵਾਤਾਵਰਨ ਪ੍ਰੇਮੀ ਵਰਗਾਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਵਾਤਾਵਰਨ ਪ੍ਰੇਮੀ ਕ੍ਰਿਸ਼ਨ ਵਰਮਾ ਬੌਬੀ, ਸੰਦੀਪ ਸਡਾਨਾ ਅਤੇ ਹਰਿਆਵਲ ਪੰਜਾਬ ਦੇ ਸੰਸਥਾਪਕ ਸੰਜੀਵ ਸੂਦ ਵਲੋਂ ਰਿਤਿਕ ਅਰੋੜਾ ਨੂੰ ਸਨਮਾਨਿਤ ਕਰਕੇ ਵਧਾਈ ਦਿੱਤੀ ਗਈ। ਕ੍ਰਿਸ਼ਨ ਵਰਮਾ ਬੌਬੀ ਨੇ ਕਿਹਾ ਕਿ ਰਿਤਿਕ ਅਰੋੜਾ ਲੰਬੇ ਸਮੇਂ ਤੋਂ ਸਮਾਜਿਕ ਭਲਾਈ ਅਤੇ ਵਾਤਾਵਰਨ ਸੰਭਾਲ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਰਿਤਿਕ ਦੀ ਇਹ ਨਿਯੁਕਤੀ ਪੰਜਾਬ ਵਿਚ ਵਾਤਾਵਰਨ ਸੰਭਾਲ ਨੂੰ ਨਵੀਂ ਰਫ਼ਤਾਰ ਦੇਵੇਗੀ ਅਤੇ ਨੌਜਵਾਨਾਂ ਨੂੰ ਵੀ ਸਮਾਜਿਕ ਕਾਰਜਾਂ ਲਈ ਪ੍ਰੇਰਿਤ ਕਰੇਗੀ। ਹਰਿਆਵਲ ਪੰਜਾਬ ਦੇ ਸੰਸਥਾਪਕ ਸੰਜੀਵ ਸੂਦ ਨੇ ਕਿਹਾ ਕਿ ਪੰਜਾਬ ਨੂੰ ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਰਿਤਿਕ ਅਰੋੜਾ ਦੀ ਭੂਮਿਕਾ ਮਹੱਤਵਪੂਰਨ ਸਾਬਤ ਹੋਵੇਗੀ। ਇਸ ਮੌਕੇ ਰਿਤਿਕ ਅਰੋੜਾ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ ਪੰਜਾਬ ਨੂੰ ਹੋਰ ਹਰਿਆਭਰਾ, ਸਾਫ਼-ਸੁਥਰਾ ਅਤੇ ਵਾਤਾਵਰਨ ਪੱਖੋਂ ਮਜ਼ਬੂਤ ਰਾਜ ਬਣਾਉਣਾ ਹੈ। ਉਨ੍ਹਾਂ ਐਲਾਨ ਕੀਤਾ ਕਿ ਸਾਲ 2026 ਦੌਰਾਨ ਪੰਜਾਬ ਭਰ ਵਿਚ ਇਕ ਲੱਖ ਤੋਂ ਵੱਧ ਰੁੱਖ ਲਗਾਉਣ ਦਾ ਵਿਸ਼ੇਸ਼ ਅਭਿਆਨ ਚਲਾਇਆ ਜਾਵੇਗਾ। ਇਸ ਦੇ ਨਾਲ-ਨਾਲ ਲੋਕਾਂ ਵਿਚ ਵਾਤਾਵਰਨ ਸੰਭਾਲ ਅਤੇ ਜਲਵਾਯੂ ਪਰਿਵਰਤਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੀ ਵਿਆਪਕ ਮੁਹਿੰਮਾਂ ਚਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਦਰਿਆਈ ਇਲਾਕਿਆਂ ਵਿਚ ਅਚਾਨਕ ਜਾਂਚਾਂ ਅਤੇ ਛਾਪੇਮਾਰੀਆਂ ਰਾਹੀਂ ਕੁਦਰਤੀ ਸ੍ਰੋਤਾਂ ਦੀ ਰੱਖਿਆ ਯਕੀਨੀ ਬਣਾਈ ਜਾਵੇਗੀ। ਇਸ ਤੋਂ ਇਲਾਵਾ ਪੰਜਾਬ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਲੋਕ ਜਾਗਰੂਕਤਾ ਤੇ ਜਨ ਭਾਗੀਦਾਰੀ ਅਭਿਆਨ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਬੌਬੀ ਭਾਰਦਵਾਜ, ਮਨਪ੍ਰੀਤ ਭੰਗੂ, ਗੁਰਪ੍ਰੀਤ ਸਿੰਘ, ਵਿਕਾਸ ਸ਼ਾਹੀ, ਅਮਿਤ ਅਰੋੜਾ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਪੈਸ਼ਲ ਇੰਟੈਂਸਿਵ ਰਿਵੀਜ਼ਨ-2026 ਦਾ ਸੋਧਿਆ ਸ਼ਡਿਊਲ ਜਾਰੀ, ਦਾਅਵਿਆਂ ਅਤੇ ਇਤਰਾਜ਼ਾਂ ਦੀਆਂ ਮਿਤੀਆਂ ’ਚ ਤਬਦੀਲੀਆਂ ਅਗਲੀ ਖ਼ਬਰ ਵਰਲਡ ਯੂਨੀਵਰਸਿਟੀ ਵਿਖੇ ਛੇ-ਰੋਜ਼ਾ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਦਾ ਉਦਘਾਟਨ
Ad Position 24