13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਕਾਂਗਰਸ ਨੇ 6 ਜੇਤੂ ਮਹਿਲਾ ਕੌਂਸਲਰਾਂ ਦਾ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 02-06-2026
ਮੰਡੀ ਗੋਬਿੰਦਗੜ੍ਹ, 1 ਜੂਨ (ਰਾਜੇਸ਼ ਸ਼ਰਮਾ)-ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮੰਡੀ ਗੋਬਿੰਦਗੜ੍ਹ ਬਲਾਕ ਕਾਂਗਰਸ ਕਮੇਟੀ ਦਫ਼ਤਰ ਵਿਖੇ ਇਕ ਵਿਸ਼ੇਸ਼ ਮੀਟਿੰਗ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਕਾਂਗਰਸ ਪਾਰਟੀ ਵਲੋਂ ਚੋਣਾਂ ਵਿਚ ਜਿੱਤ ਹਾਸਲ ਕਰਨ ਵਾਲੀਆਂ ਛੇ ਮਹਿਲਾ ਕੌਂਸਲਰਾਂ ਦੇ ਨਾਲ-ਨਾਲ ਉਨ੍ਹਾਂ ਉਮੀਦਵਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਆਪੋ-ਆਪਣੇ ਵਾਰਡਾਂ ਵਿਚ ਵਿਰੋਧੀ ਉਮੀਦਵਾਰਾਂ ਨੂੰ ਸਖ਼ਤ ਟੱਕਰ ਦਿੱਤੀ। ਸਮਾਗਮ ਵਿਚ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਅਤੇ ਚੋਣ ਆਬਜ਼ਰਵਰ ਸਿਤਾਰ ਮੁਹੰਮਦ ਲਿਬੜਾ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਉਨ੍ਹਾਂ ਜੇਤੂ ਮਹਿਲਾ ਉਮੀਦਵਾਰਾਂ ਨੂੰ ਕੌਂਸਲ ਚੋਣਾਂ ਜਿੱਤਣ ਦੀ ਵਧਾਈ ਦਿੱਤੀ। ਮੀਟਿੰਗ ਦੌਰਾਨ ਉਨ੍ਹਾਂ ਵਾਰਡਾਂ ਦੀ ਵੀ ਸਮੀਖਿਆ ਕੀਤੀ ਜਿੱਥੇ ਕਾਂਗਰਸ ਉਮੀਦਵਾਰ ਬਹੁਤ ਘੱਟ ਵੋਟਾਂ ਦੇ ਅੰਤਰ ਨਾਲ ਹਾਰੇ ਹਨ। ਆਗੂਆਂ ਤੇ ਵਰਕਰਾਂ ਨੇ ਹਾਰ ਦੇ ਕਾਰਨਾਂ ‘ਤੇ ਵਿਸਥਾਰ ਨਾਲ ਚਰਚਾ ਕਰਦਿਆਂ ਭਵਿੱਖ ਲਈ ਹੋਰ ਪ੍ਰਭਾਵਸ਼ਾਲੀ ਰਣਨੀਤੀ ਤਿਆਰ ਕਰਨ ‘ਤੇ ਜ਼ੋਰ ਦਿੱਤਾ। ਇਸ ਮੌਕੇ ਸ. ਨਾਭਾ ਨੇ ਕਿਹਾ ਕਿ ਚੋਣਾਂ ਵਿਚ ਜਿੱਤ ਅਤੇ ਹਾਰ ਲੋਕਤੰਤਰ ਦਾ ਹਿੱਸਾ ਹਨ ਪਰ ਪਾਰਟੀ ਪ੍ਰਤੀ ਸਮਰਪਣ, ਮਿਹਨਤ ਤੇ ਲੋਕਾਂ ਦੀ ਸੇਵਾ ਦਾ ਜਜ਼ਬਾ ਹੀ ਅਸਲ ਜਿੱਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਜੇਤੂ ਉਮੀਦਵਾਰ ਹੀ ਨਹੀਂ, ਸਗੋਂ ਹਰ ਉਹ ਵਰਕਰ ਅਤੇ ਉਮੀਦਵਾਰ ਵੀ ਵਧਾਈ ਦਾ ਹੱਕਦਾਰ ਹੈ ਜਿਸ ਨੇ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਾਂਗਰਸ ਦੇ ਕੁਝ ਆਗੂਆਂ ਵਲੋਂ ਅੰਦਰੂਨੀ ਤੌਰ ‘ਤੇ ਆਪਣੀ ਹੀ ਪਾਰਟੀ ਦੇ ਉਮੀਦਵਾਰ ਦਾ ਵਿਰੋਧ ਕਰਦੇ ਹੋਏ ਵਿਰੋਧੀ ਉਮੀਦਵਾਰਾਂ ਦਾ ਸਾਥ ਦਿੱਤਾ ਗਿਆ। ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾ ਕੇ ਵਿਸਥਾਰਪੂਰਵਕ ਰਿਪੋਰਟ ਹਾਈਕਮਾਂਡ ਨੂੰ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਬਲਾਕ ਕਾਂਗਰਸ ਦੇ ਢਾਂਚੇ ਵਿਚ ਵੀ ਕਈ ਮਹੱਤਵਪੂਰਨ ਬਦਲਾਅ ਕੀਤੇ ਜਾਣਗੇ ਤਾਂ ਜੋ ਸੰਗਠਨ ਨੂੰ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ। ਨਾਭਾ ਨੇ ਕਾਂਗਰਸ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਤੋਂ ਹੀ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿਚ ਜੁੱਟ ਜਾਣ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਨਗਰ ਕੌਂਸਲ ਚੋਣਾਂ ਦੇ ਨਤੀਜੇ ਪਾਰਟੀ ਲਈ ਉਤਸ਼ਾਹਜਨਕ ਹਨ ਅਤੇ ਆਉਣ ਵਾਲੇ ਸਮੇਂ ਵਿਚ ਕਾਂਗਰਸ ਹੋਰ ਮਜ਼ਬੂਤੀ ਨਾਲ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਉੱਤਰੇਗੀ। ਸਮਾਰੋਹ ਦੌਰਾਨ ਜੇਤੂ ਕੌਂਸਲਰਾਂ ਵਾਰਡ ਨੰ.4 ਦੀ ਸਾਧੂ ਰਾਣੀ, ਵਾਰਡ ਨੰ. 7 ਦੀ ਰੇਣੂ ਸ਼ਰਮਾ, ਵਾਰਡ ਨੰ. 8 ਦੀ ਟੀਨਾ ਸ਼ਰਮਾ, ਵਾਰਡ ਨੰ. 13 ਦੀ ਤਮੰਨਾ ਸ਼ਰਮਾ, ਵਾਰਡ ਨੰ. 19 ਦੀ ਪ੍ਰੀਤੀ ਰਾਣੀ ਅਤੇ ਵਾਰਡ ਨੰ. 27 ਦੀ ਰਾਧਾ ਗੋਇਲ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਸੰਜੀਵ ਦੱਤਾ, ਪ੍ਰਦੇਸ਼ ਸਕੱਤਰ ਡਾ. ਮਨਮੋਹਨ ਕੌਸ਼ਲ, ਸੂਬਾ ਕਮੇਟੀ ਮੈਂਬਰ ਰਾਜਿੰਦਰ ਸਿੰਘ ਬਿੱਟੂ, ਮਹਿਲਾ ਕਾਂਗਰਸ ਦੇ ਸੂਬਾ ਮੀਤ ਪ੍ਰਧਾਨ ਨੀਲਮ ਰਾਣੀ, ਆਨੰਦ ਪਨੇਸਰ, ਐਡਵੋਕੇਟ ਤੇਜਿੰਦਰ ਸਿੰਘ ਸਲਾਣਾ, ਜਗਮੀਤ ਸਿੰਘ ਬਾਵਾ, ਮਾਸਟਰ ਜਰਨੈਲ ਸਿੰਘ, ਰਣਜੀਤ ਸਿੰਘ ਘੋਲਾ, ਰਾਮ ਕੇਵਲ ਯਾਦਵ, ਸ਼ਿਵ ਸ਼ਰਮਾ, ਡਿੰਪਲ ਸ਼ਰਮਾ, ਚੇਤਨ ਸ਼ਰਮਾ, ਮੋਹਿਤ ਵਰਮਾ, ਪੰਕਜ ਗੋਇਲ, ਰਘਵੀਰ ਸਿੰਘ, ਨਵਰੀਤ ਸਿੰਘ ਵਿੱਕੀ, ਕਮਲਜੀਤ ਸਿੰਘ ਜੱਸੜਾਂ, ਜਗਰੂਪ ਸਿੰਘ ਸੰਧੂ, ਰਣਜੀਤ ਸਿੰਘ ਅੰਬੇਮਾਜਰਾ, ਨੈਂਸੀ ਸ਼ਰਮਾ, ਸੁਸ਼ਮਾ ਕੱਕੜ, ਡਾ. ਸਤਿਆ ਰਾਣੀ, ਸ਼ਸ਼ੀ ਸ਼ਰਮਾ, ਪੂਨਮ ਗੋਸਾਈ, ਵਿਨੈ ਸ਼ਰਮਾ, ਰੋਹਿਤ ਸ਼ਰਮਾ ਸ਼ੈਂਕੀ ਸਮੇਤ ਵੱਡੀ ਗਿਣਤੀ ‘ਚ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸਲੇਮਪੁਰਾ ਵਿਖੇ ਸਰਪੰਚ ਦੀ ਅਗਵਾਈ ਹੇਠ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਣ ਦੀ ਸ਼ੁਰੂਆਤ ਅਗਲੀ ਖ਼ਬਰ ਦੇਸ਼ ਭਗਤ ਯੂਨੀਵਰਸਿਟੀ ਵਿਖੇ ਵਿਸ਼ਵ ਆਰਥੋਡੌਂਟਿਕ ਸਿਹਤ ਦਿਵਸ ਮਨਾਇਆ
Ad Position 24