08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸੀਨੀਅਰ ਸਿਟੀਜ਼ਨ ਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਅਮਲੋਹ ਦੀ ਮਹੀਨਾਵਾਰ ਮੀਟਿੰਗ

Ad Position 21
No active advertisement
ਸੀਨੀਅਰ ਸਿਟੀਜ਼ਨ ਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਅਮਲੋਹ ਦੇ ਅਹੁਦੇਦਾਰ ਅਤੇ ਮੈਂਬਰ ਮੀਟਿੰਗ ਉਪਰੰਤ ਸਾਂਝੀ ਤਸਵੀਰ ਕਰਵਾਉਣ ਸਮੇਂ | ਤਸਵੀਰ: ਕੇਵਲ ਸਿੰਘ <br/> 03-06-2026
ਅਮਲੋਹ, 2 ਜੂਨ (ਕੇਵਲ ਸਿੰਘ)-ਸੀਨੀਅਰ ਸਿਟੀਜ਼ਨ ਅਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਅਮਲੋਹ ਦੀ ਮਹੀਨਾਵਾਰ ਮੀਟਿੰਗ ਰੋਸ਼ਨ ਲਾਲ ਸੂਦ ਦੀ ਪ੍ਰਧਾਨਗੀ ਹੇਠ ਹੋਈ, ਇਸ ਮੌਕੇ ਜਨਰਲ ਸਕੱਤਰ ਦਰਸ਼ਨ ਸਿੰਘ ਸਲਾਣੀ ਨੇ ਇਸ ਮਹੀਨੇ ਦੇ ਦਿਵਸਾਂ ਅਤੇ ਤਿਉਹਾਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ | ਅਮਰ ਸਿੰਘ ਬਿਲਿੰਗ ਨੇ ਪੰਜਾਬ ਸਰਕਾਰ ਦੁਆਰਾ ਡੀ.ਏ. ਦੇ ਮਾਮਲੇ ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਦਿੱਤੇ ਜਾ ਰਹੇ ਧੋਖੇ ਦੀ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਮਾਣਯੋਗ ਕੋਰਟ ਦੇ ਹੁਕਮਾਂ ਨੂੰ ਵੀ ਸਰਕਾਰ ਟਿੱਚ ਜਾਣਦੀ ਹੈ | ਖੇਤੀਬਾੜੀ ਅਫ਼ਸਰ ਡਾ. ਅਰਜਨ ਸਿੰਘ ਨੇ ਸਭਾ ਦੇ ਮੈਂਬਰਾਂ ਨੂੰ ਲਗਾਤਾਰ ਏਕੇ ਅਤੇ ਸੰਘਰਸ਼ ਦੇ ਰਾਹ 'ਤੇ ਚੱਲਣ ਲਈ ਕਿਹਾ | ਮਾਂਗੇ ਰਾਮ ਨੇ ਕਿਹਾ ਕਿ ਦਿੱਲੀ ਦੇ ਹਾਰੇ ਨਕਾਰੇ ਲੀਡਰਾਂ ਦੁਆਰਾ ਪੰਜਾਬ ਦੀ ਲਗਾਤਾਰ ਲੁੱਟ ਕੀਤੀ ਜਾ ਰਹੀ ਹੈ, ਜਿਸ ਦੀ ਨਿਖੇਧੀ ਕਰਦੇ ਹਾਂ | ਲੈਕ. ਬਲਬੀਰ ਮੁੱਲਾਂਪੁਰ ਨੇ ਅੱਜ ਦੇ ਹਾਲਾਤਾਂ ਨੂੰ ਬਿਆਨ ਕਰਦਾ ਗੀਤ ਪੇਸ਼ ਕੀਤਾ | ਅਮਰਜੀਤ ਸਿੰਘ ਵਲੋਂ ਮਹੀਨਾਵਾਰ ਆਮਦਨ ਖ਼ਰਚ ਦਾ ਵੇਰਵਾ ਪੇਸ਼ ਕੀਤਾ ਗਿਆ | ਪ੍ਰਧਾਨ ਰੌਸ਼ਨ ਸੂਦ ਨੇ ਜਿੱਥੇ ਸਰਕਾਰ ਵਲੋਂ ਬੇਲੋੜੀ ਇਸ਼ਤਿਹਾਰਬਾਜ਼ੀ 'ਤੇ ਅੰਨ੍ਹਾ ਖ਼ਰਚ ਕਰਨ ਦੀ ਨਿੰਦਾ ਕੀਤੀ, ਉੱਥੇ ਮੈਂਬਰਾਂ ਨੂੰ 17 ਜੂਨ ਨੂੰ ਦੇਸ਼ ਭਗਤ ਹਾਲ ਜਲੰਧਰ ਵਿਖੇ ਕਨਵੈੱਨਸ਼ਨ ਵਿਚ ਭਾਗ ਲੈਣ ਲਈ ਅਪੀਲ ਵੀ ਕੀਤੀ | ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਨੂੰ ਸੀਨੀਅਰ ਸਿਟੀਜ਼ਨਾਂ ਲਈ ਯੋਗ ਸਥਾਨ ਦਾ ਪ੍ਰਬੰਧ ਕਰਨ ਦੀ ਸਭਾ ਦੀ ਉਚਿੱਤ ਮੰਗ ਦੁਹਰਾਈ | ਸਰਪ੍ਰਸਤ ਰਾਮ ਸਰਨ ਸੂਦ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਜਗਦੀਸ਼ ਮੋਦੀ ਅਤੇ ਅਮਰਜੀਤ ਗਰੇਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਮੱਘਰ ਸਿੰਘ ਸਲਾਣਾ, ਮਹਿੰਦਰ ਸਿੰਘ ਖਨਿਆਣ, ਹਾਕਮ ਰਾਏ, ਦੇਵਰਾਜ, ਕਰਨੈਲ ਸਿੰਘ, ਪ੍ਰੇਮ ਚੰਦ, ਸ਼ਿੰਗਾਰਾ ਰਾਮ, ਇੰਦਰਜੀਤ, ਨਰਿੰਦਰ ਸਿੰਘ, ਜਤਿੰਦਰਪਾਲ ਖੁੱਲਰ, ਭੂਸ਼ਨ ਸੂਦ, ਸ਼ੇਰ ਸਿੰਘ, ਭੀਮ ਸਿੰਘ, ਜਗਦੀਸ਼ ਸਿੰਘ, ਜ਼ੋਰਾ ਸਿੰਘ ਗਿੱਲ, ਰਾਕੇਸ਼ ਕੁਮਾਰ, ਗੁਰਮਿੰਦਰ ਸਿੰਘ ਕਾਨੂੰਗੋ, ਰਾਜਿੰਦਰ ਸਿੰਘ, ਚਰਨਜੀਤ ਸਿੰਘ ਅਤੇ ਰਾਮ ਸਰੂਪ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ਪ੍ਰਧਾਨ ਦੀ ਕੁਰਸੀ ਲਈ ਕਿਸ ਦੇ ਸਿਰ ਸਜੇਗਾ ਤਾਜ.....? ਅਗਲੀ ਖ਼ਬਰ ਜੀ.ਪੀ.ਐਸ. ਸਕੂਲ ਕੌਂਸਲ ਦੀ ਚੋਣ ਪ੍ਰਕਿਰਿਆ ਸੰਪੰਨ, ਕਈ ਵਿਦਿਆਰਥੀਆਂ ਨੂੰ ਮਿਲੀਆਂ ਜ਼ਿੰਮੇਵਾਰੀਆਂ
Ad Position 24