31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਐਡੂਮੌਂਟ ਵਰਲਡ ਸਕੂਲ 'ਚ 'ਆਰਟ ਆਫ਼ ਲਿਵਿੰਗ' ਦਾ ਪੰਜ ਦਿਨਾ ਵਿਸ਼ੇਸ਼ ਕੈਂਪ ਸਮਾਪਤ

Ad Position 21
No active advertisement
ਨਾਭਾ ਸਥਿਤ ਐਡੂਮੌਂਟ ਵਰਲਡ ਸਕੂਲ ਵਿਖੇ ਲਗਾਏ ਗਏ 'ਆਰਟ ਆਫ਼ ਲਿਵਿੰਗ' ਦੇ ਕੈਂਪ ਦਾ ਦਿ੍ਸ਼¢ ਤਸਵੀਰ : ਜਗਨਾਰ ਸਿੰਘ ਦੁਲੱਦੀ <br/> 07-06-2026
ਨਾਭਾ, 6 ਜੂਨ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਐਡੂਮੌਂਟ ਵਰਲਡ ਸਕੂਲ ਵਿਚ ਅਧਿਆਪਕਾਂ ਦੀ ਮਾਨਸਿਕ, ਸਰੀਰਕ ਅਤੇ ਭਾਵਨਾਤਮਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਕੂਲ ਮੈਨੇਜਮੈਂਟ ਵਲੋਂ 1 ਤੋਂ 5 ਜੂਨ ਤੱਕ 'ਆਰਟ ਆਫ਼ ਲਿਵਿੰਗ' ਦਾ ਪੰਜ ਦਿਨਾਂ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਗਿਆ¢ ਇਹ ਕੈਂਪ ਗਿਆਨਵਰਧਕ, ਪ੍ਰੇਰਣਾਦਾਇਕ ਅਤੇ ਲਾਭਦਾਇਕ ਸਾਬਤ ਹੋਇਆ, ਜਿਸ ਵਿਚ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ¢ ਕੈਂਪ ਦÏਰਾਨ ਤਜਰਬੇਕਾਰ ਪ੍ਰਸ਼ਿਕਸ਼ਕ ਮੈਡਮ ਚਾਂਦਨੀ ਨੇ ਪ੍ਰਾਣਾਯਾਮ, ਸੁਦਰਸ਼ਨ ਕਿਰਿਆ ਅਤੇ ਧਿਆਨ (ਮੇਡੀਟੇਸ਼ਨ) ਦੀਆਂ ਵਿਧੀਆਂ ਸਿਖਾਈਆਂ¢ ਉਨ੍ਹਾਂ ਦੱਸਿਆ ਕਿ ਨਿਯਮਿਤ ਪ੍ਰਾਣਾਯਾਮ ਅਤੇ ਸੁਦਰਸ਼ਨ ਕਿਰਿਆ ਨਾਲ ਤਣਾਅ ਘਟਦਾ ਹੈ, ਮਨ ਸ਼ਾਂਤ ਰਹਿੰਦਾ ਹੈ, ਇਕਾਗਰਤਾ ਵਧਦੀ ਹੈ ਅਤੇ ਸਰੀਰ-ਮਨ ਵਿੱਚ ਸੰਤੁਲਨ ਬਣਿਆ ਰਹਿੰਦਾ ਹੈ¢ ਧਿਆਨ ਸੈਸ਼ਨਾਂ ਰਾਹੀਂ ਅਧਿਆਪਕਾਂ ਨੂੰ ਆਤਮ-ਜਾਗਰੂਕਤਾ, ਭਾਵਨਾਤਮਕ ਸੰਤੁਲਨ ਅਤੇ ਅੰਦਰੂਨੀ ਸ਼ਾਂਤੀ ਪ੍ਰਾਪਤ ਕਰਨ ਦੀਆਂ ਤਕਨੀਕਾਂ ਨਾਲ ਜਾਣੂ ਕਰਵਾਇਆ ਗਿਆ¢ ਇਸ ਦੇ ਨਾਲ ਹੀ ਸਿਹਤ, ਖੁਸ਼ਹਾਲੀ, ਤਣਾਅ ਪ੍ਰਬੰਧਨ ਅਤੇ ਜੀਵਨ ਮੁੱਲਾਂ ਬਾਰੇ ਵੀ ਪ੍ਰੇਰਣਾਦਾਇਕ ਵਿਚਾਰ ਸਾਂਝੇ ਕੀਤੇ ਗਏ ਅਤੇ ਰੋਜ਼ਾਨਾ ਜੀਵਨ ਵਿਚ ਯੋਗ, ਪ੍ਰਾਣਾਯਾਮ ਅਤੇ ਧਿਆਨ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ¢ ਕੈਂਪ ਦੇ ਆਿਖ਼ਰ ਵਿਚ ਅਧਿਆਪਕਾਂ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਨੇ ਉਨ੍ਹਾਂ ਨੂੰ ਮਾਨਸਿਕ ਤÏਰ 'ਤੇ ਵਧੇਰੇ ਸ਼ਾਂਤ, ਆਤਮ-ਵਿਸ਼ਵਾਸੀ ਅਤੇ ਉਤਸ਼ਾਹੀ ਬਣਾਇਆ ਹੈ¢ ਉਨ੍ਹਾਂ ਨੇ ਇਨ੍ਹਾਂ ਅਭਿਆਸਾਂ ਨੂੰ ਨਿਯਮਿਤ ਤÏਰ 'ਤੇ ਜਾਰੀ ਰੱਖਣ ਦਾ ਸੰਕਲਪ ਵੀ ਲਿਆ¢ ਸਕੂਲ ਦੀ ਮੈਨੇਜਮੈਂਟ ਕਮੇਟੀ ਨੇ ਆਰਟ ਆਫ਼ ਲਿਵਿੰਗ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਲਾਭਦਾਇਕ ਹਨ¢ ਕੈਂਪ ਸਾਰੇ ਭਾਗੀਦਾਰਾਂ ਲਈ ਇੱਕ ਯਾਦਗਾਰ ਅਤੇ ਪ੍ਰੇਰਣਾ ਦਾਇਕ ਅਨੁਭਵ ਸਾਬਤ ਹੋਇਆ¢
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਵਾਤਾਵਰਨ ਦਿਵਸ 'ਤੇ ਪੀ.ਆਈ.ਐਮ.ਟੀ. ਵਿਖੇ ਰੁੱਖ ਲਗਾਏ ਅਗਲੀ ਖ਼ਬਰ ਡੇਂਗੂ ਤੋਂ ਬਚਾਅ ਲਈ ਸਾਵਧਾਨੀਆਂ ਜ਼ਰੂਰੀ-ਸਹਾਇਕ ਸਿਵਲ ਸਰਜਨ
Ad Position 24